Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਟੋਰਾਂਟੋ/ਜੀਟੀਏ

ਇੱਕ ਸਕੂਲ ਦੇ ਵਿਦਿਆਰਥੀ ਉੱਤੇ ਦੂਜੇ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਹਮਲਾ, ਇੱਕ ਲੜਕੀ ਤੇ ਲੜਕਾ ਗ੍ਰਿਫਤਾਰ

November 26, 2021 12:05 AM

ਟੋਰਾਂਟੋ, 25 ਨਵੰਬਰ (ਪੋਸਟ ਬਿਊਰੋ) :ਇੱਕ ਵਿਦਿਆਰਥੀ ਉੱਤੇ ਦੂਜੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਹਮਲਾ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਦਾ ਸੈਕੰਡਰੀ ਸਕੂਲ ਸਕਿਊਰਿਟੀ ਸਬੰਧੀ ਵਾਧੂ ਮਾਪਦੰਡ ਅਪਣਾ ਰਿਹਾਅ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਘਟਨਾ ਵੀਡੀਓ ਵਿੱਚ ਵੀ ਕੈਦ ਹੈ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ 14 ਸਾਲਾ ਲੜਕੀ ਤੇ 16 ਸਾਲਾ ਲੜਕੇ ਨੂੰ ਹਮਲਾ ਕਰਕੇ ਸਰੀਰਕ ਨੁਕਸਾਨ ਪਹੁੰਚਾਉਣ ਲਈ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਦੋ ਹੋਰ ਮਸ਼ਕੂਕ ਅਜੇ ਇਸ ਹਾਦਸੇ ਦੇ ਸਬੰਧ ਵਿੱਚ ਲੋੜੀਂਦੇ ਹਨ। ਗ੍ਰੇਡ 10 ਦੀ ਵਿਦਿਆਰਥਣ ਓਲੀਵੀਆ ਜੋਨਜ਼ ਨੇ ਆਖਿਆ ਕਿ ਇਹ ਘਟਨਾ ਬਹੁਤ ਹੀ ਡਰਾਉਣੀ ਸੀ ਕਿਉਂਕਿ ਲੋਕ ਅੰਦਰ ਬਾਹਰ ਆ ਜਾ ਰਹੇ ਸੀ। ਇਸ ਤਰ੍ਹਾਂ ਦੀ ਘਟਨਾ ਸਕੂਲ ਦੇ ਅੰਦਰ ਵਾਪਰਨ ਦੀ ਕਿਸੇ ਨੂੰ ਕੋਈ ਉਮੀਦ ਨਹੀਂ ਸੀ।
ਇਸ ਘਟਨਾ ਦੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਦੋ ਲੋਕ ਇੱਕ ਦਰਵਾਜ਼ੇ ਦੇ ਬਾਹਰ ਪਏ ਇੱਕ ਵਿਦਿਆਰਥੀ ਦੇ ਸਿਰ ਵਿੱਚ ਠੁੱਡਾ ਮਾਰਨ ਜਾ ਰਹੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਦਰਵਾਜ਼ਾ ਕੈਫੇਟੇਰੀਆ ਦੀ ਐਂਟਰੈਂਸ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 18 ਨਵੰਬਰ ਦੁਪਹਿਰੇ 12:10 ਵਜੇ ਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਲੜਕਿਆਂ ਨੇ ਇੱਕ ਵਿਦਿਆਰਥੀ ਉੱਤੇ ਹਮਲਾ ਕੀਤਾ। ਉਹ ਸਕੂਲ ਵਿੱਚ ਹੀ ਦਾਖਲ ਹੋ ਗਏ। ਇੱਕ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਮਾਪਿਆਂ ਨੂੰ ਲਿਖੇ ਇੱਕ ਪੱਤਰ ਵਿੱਚ ਵੈਸਟ ਹਿੱਲ ਕਾਲਜੀਏਟ ਪ੍ਰਿੰਸੀਪਲ ਟਰੈਵਰ ਬੁਲਨ ਨੇ ਆਖਿਆ ਕਿ ਹੁਣ ਇਹ ਪੁਲਿਸ ਦਾ ਮਾਮਲਾ ਬਣ ਚੁੱਕਿਆ ਹੈ। ਅਸੀਂ ਜ਼ਖ਼ਮੀ ਵਿਦਿਆਰਥੀਆਂ ਦੇ ਜਲਦ ਸਿਹਤਯਾਬ ਹੋਣ ਦੀ ਆਸ ਕਰਦੇ ਹਾਂ।ਉਨ੍ਹਾਂ ਆਖਿਆ ਕਿ ਵੈਸਟ ਹਿੱਲ ਸਕੂਲ ਸਥਿਤ ਸੇਫਟੀ ਮਾਨੀਟਰਜ਼ ਵਿੱਚ 2·5 ਤੋਂ ਵਧਾ ਕੇ ਚਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੇ ਫਰੰਟ ਡੋਰ ਉੱਤੇ ਨਵਾਂ ਬਜ਼ਰ ਸਿਸਟਮ ਲਾਉਣ ਦੀ ਗੁਜ਼ਾਰਿਸ਼ ਵੀ ਕੀਤੀ ਗਈ ਹੈ।
ਟੋਰਾਂਟੋ ਪੁਲਿਸ ਵੱਲੋਂ 15 ਨਵੰਬਰ ਨੂੰ ਇਸ ਸਕੂਲ ਵਿੱਚ ਵਾਪਰੀ ਅਜਿਹੀ ਹੀ ਇੱਕ ਹੋਰ ਘਟਨਾ ਦੀ ਜਾਣਕਾਰੀ ਵੀ ਦਿੱਤੀ ਗਈ ਹੈ।ਉਦੋਂ ਵੀ ਇਸ ਸਕੂਲ ਦੇ ਇੱਕ ਵਿਦਿਆਰਥੀ ਉੱਤੇ ਹਮਲਾ ਹੋਇਆ ਸੀ। ਉਦੋਂ ਵਾਇਰਲ ਹੋਏ ਵੀਡੀਓ ਵਿੱਚ ਦੋ ਵਿਅਕਤੀ ਸਕੂਲ ਦੇ ਹਾਲਵੇਅ ਵਿੱਚ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਸਨ ਤੇ ਤੀਜਾ ਵਿਦਿਆਰਥੀ ਉਨ੍ਹਾਂ ਨੂੰ ਛੁਡਵਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਇਹ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਨਹੀਂ ਹੋਏ। ਪਰ ਇਸ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ ਤੇ ਪੁਲਿਸ ਅਧਿਕਾਰੀ ਸਕੂਲ ਨਾਲ ਰਲ ਕੇ ਕੰਮ ਕਰ ਰਹੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ ਮੇਅਰ ਚਾਓ ਨੇ ਗਰਮੀ ਰਾਹਤ ਰਣਨੀਤੀ ਦੀ ਸਮੀਖਿਆ ਦੀ ਕੀਤੀ ਮੰਗ ਟੋਰਾਂਟੋ ਦੇ ਦੋ ਵਿਅਕਤੀਆਂ ਸਣੇ ਤਿੰਨ `ਤੇ ਈਨੋਵੇਸ਼ਨ ਘੁਟਾਲੇ ਵਿਚ 3 ਲੱਖ ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼ ਦਿਲਜੀਤ ਦੋਸਾਂਝ 'ਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸ਼ੁਰੂ ਕਰੇਗੀ ਕੋਰਸ