Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਕੈਨੇਡਾ

ਬਦਲ ਰਹੇ ਕਲਾਈਮੇਟ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ : ਟਰੂਡੋ

November 25, 2021 06:32 PM

ਓਟਵਾ, 25 ਨਵੰਬਰ (ਪੋਸਟ ਬਿਊਰੋ) : ਬੁੱਧਵਾਰ ਰਾਤ ਨੂੰ ਹਾਊਸ ਆਫ ਕਾਮਨਜ਼ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਹੜ੍ਹਾਂ ਕਾਰਨ ਖਰਾਬ ਹੋਏ ਹਾਲਾਤ ਲਈ ਐਮਰਜੰਸੀ ਮੀਟਿੰਗ ਕੀਤੀ ਗਈ। ਬਹੁਤਾ ਜ਼ੋਰ ਇਸ ਗੱਲ ਉੱਤੇ ਦਿੱਤਾ ਗਿਆ ਕਿ ਬਦਲ ਰਹੇ ਕਲਾਈਮੇਟ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਦੇਸ਼ ਕਿਸ ਤਰ੍ਹਾਂ ਅਵੇਸਲਾ ਹੈ ਤੇ ਇਨ੍ਹਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰੀ ਫਿਰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਫੈਡਰਲ ਸਰਕਾਰ, ਜਿਸ ਵੱਲੋਂ ਪਹਿਲਾਂ ਹੀ ਕੈਨੇਡੀਅਨ ਆਰਮਡ ਫੋਰਸਿਜ਼ ਦੇ 500 ਮੈਂਬਰਾਂ ਨੂੰ ਮਦਦ ਲਈ ਉੱਥੇ ਤਾਇਨਾਤ ਕੀਤਾ ਗਿਆ ਹੈ, ਹਮੇਸ਼ਾਂ ਉਨ੍ਹਾਂ ਦੀ ਮਦਦ ਲਈ ਤਿਆਰ ਰਹੇਗੀ ਤੇ ਹੜ੍ਹਾਂ ਦੇ ਨਾਲ ਨਾਲ ਘਾਤਕ ਢੰਗ ਨਾਲ ਜ਼ਮੀਨ ਖਿਸਕਣ ਦੇ ਮਾਮਲਿਆਂ ਤੋਂ ਬੀਸੀ ਵਾਸੀਆਂ ਨੂੰ ਬਚਾਵੇਗੀ।
ਪਰ ਇਸ ਦੇ ਨਾਲ ਹੀ ਟਰੂਡੋ ਨੇ ਕਲਾਈਮੇਟ ਚੇਂਜ ਨਾਲ ਜਲਦ ਤੋਂ ਜਲਦ ਨਜਿੱਠਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਕੋਈ ਇੱਕਲਾ ਕਾਰਾ ਮਾਮਲਾ ਨਹੀਂ ਹੈ। ਉਨ੍ਹਾਂ ਆਖਿਆ ਕਿ ਬੀਸੀ ਵਿੱਚ ਇਸ ਤੋਂ ਪਹਿਲਾਂ ਤਬਾਹਕੁੰਨ ਜੰਗਲ ਦੀ ਅੱਗ ਲੱਗ ਚੁੱਕੀ ਹੈ ਤੇ ਜਿਸ ਕਾਰਨ ਗਰਮੀਆਂ ਵਿੱਚ ਤਾਪਮਾਨ ਹੱਦੋਂ ਵੱਧ ਗਰਮਾ ਗਿਆ ਸੀ।ਇਸ ਤੋਂ ਇਲਾਵਾ ਟਰੂਡੋ ਨੇ ਆਖਿਆ ਕਿ ਨੋਵਾ ਸਕੋਸ਼ੀਆ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਵੀ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ।
ਟਰੂਡੋ ਨੇ ਆਖਿਆ ਕਿ ਪਿਛਲੇ ਸਾਲ ਨੇ ਸਾਨੂੰ ਜੋ ਜਲਵਾ ਦਿਖਾਇਆ ਹੈ ਉਹ ਕਲਾਈਮੇਟ ਚੇਂਜ ਦਾ ਅਸਰ ਹੈ। ਇਹ ਸੱਭ ਕਿਆਸ ਨਾਲੋਂ ਜਲਦ ਹੋ ਰਿਹਾ ਹੈ ਤੇ ਇਹ ਤਬਾਹਕੁੰਨ ਹੈ। ਉਨ੍ਹਾਂ ਆਖਿਆ ਕਿ ਕਲਾਈਮੇਟ ਚੇਂਜ ਦੇ ਪ੍ਰਭਾਵ ਤੋਂ ਬਚਣ ਲਈ ਸਰਕਾਰ ਆਪਣੀ ਪੂਰੀ ਤਾਕਤ ਲਾਵੇਗੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲੇਬਰ ਮਾਰਕਿਟ ਦੇ ਹਾਲ ਉੱਤੇ ਅੱਜ ਚਾਨਣਾ ਪਾਵੇਗਾ ਸਟੈਟੇਸਟਿਕਸ ਕੈਨੇਡਾ
14 ਦਸੰਬਰ ਨੂੰ ਬਜਟ ਅਪਡੇਟ ਦੇਣਗੇ ਲਿਬਰਲ
ਉਡਾਨਾਂ ਰੱਦ ਹੋਣ ਕਾਰਨ ਕਈ ਕੈਨੇਡੀਅਨਜ਼ ਸਾਊਥ ਅਫਰੀਕਾ ਵਿੱਚ ਫਸੇ
ਟਰੈਵਲ ਬੈਨ ਵਾਲੀ ਸੂਚੀ ਵਿੱਚ ਕੈਨੇਡਾ ਨੇ ਤਿੰਨ ਦੇਸ਼ ਹੋਰ ਕੀਤੇ ਸ਼ਾਮਲ
ਓਮਾਈਕ੍ਰੌਨ ਕਾਰਨ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕਰੇਗੀ ਸਰਕਾਰ
ਜਿਨ੍ਹਾਂ ਦਾ ਪੂਰਾ ਟੀਕਾਕਰਣ ਨਹੀਂ ਹੋਇਆ ਉਹ ਅੱਜ ਤੋਂ ਜਹਾਜ਼ ਤੇ ਟਰੇਨਜ਼ ਦਾ ਸਫਰ ਨਹੀਂ ਕਰ ਸਕਣਗੇ
ਜਿਨਸੀ ਸ਼ੋਸ਼ਣ ਦੇ ਸਿ਼ਕਾਰ ਆਪਣੇ ਮੈਂਬਰਾਂ ਤੋਂ ਕੈਨੇਡੀਅਨ ਸਰਕਾਰ ਤੇ ਮਿਲਟਰੀ ਆਗੂ ਮੰਗਣਗੇ ਮੁਆਫੀ
ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਅਚਾਨਕ ਡਿੱਗੀਆਂ
ਵੱਡੀਆਂ ਟੈਕਨੀਕਲ ਕੰਪਨੀਆਂ ਉੱਤੇ ਸਰਵਿਸ ਟੈਕਸ ਲਾਉਣ ਲਈ ਸਰਕਾਰ ਪੇਸ਼ ਕਰੇਗੀ ਬਿੱਲ
ਜੋਲੀ ਵੱਲੋਂ ਕੈਨੇਡੀਅਨਜ਼ ਨੂੰ ਇਥੋਪੀਆ ਛੱਡਣ ਦੀ ਅਪੀਲ