Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਕੈਨੇਡਾ

ਕਾਰੋਬਾਰਾਂ ਤੇ ਵਰਕਰਜ਼ ਲਈ ਲਿਬਰਲਾਂ ਨੇ ਪੇਸ਼ ਕੀਤਾ ਨਵਾਂ ਪੈਨਡੈਮਿਕ ਏਡ ਬਿੱਲ

November 25, 2021 08:22 AM

ਓਟਵਾ, 24 ਨਵੰਬਰ (ਪੋਸਟ ਬਿਊਰੋ) : ਬੁੱਧਵਾਰ ਦੁਪਹਿਰ ਨੂੰ ਲਿਬਰਲ ਸਰਕਾਰ ਵੱਲੋਂ ਨਵਾਂ ਪੈਨਡੈਮਿਕ ਏਡ ਬਿੱਲ ਪੇਸ਼ ਕੀਤਾ ਗਿਆ, ਜੋ ਕਿ ਕਾਰੋਬਾਰਾਂ ਤੇ ਵਰਕਰਜ਼ ਲਈ 2022 ਦੀ ਬਸੰਤ ਤੱਕ ਥੋੜ੍ਹੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ।
ਜੇ ਪਾਸ ਹੋ ਜਾਂਦਾ ਹੈ ਤਾਂ ਬਿੱਲ ਸੀ-2 ਤਹਿਤ ਕਈ ਨਵੇਂ ਟੀਚਿਆਂ ਆਧਾਰਤ ਪ੍ਰੋਗਰਾਮ ਲਿਆਂਦੇ ਜਾਣਗੇ, ਮਹਾਂਮਾਰੀ ਦੇ ਸੁ਼ਰੂ ਹੋਣ ਸਮੇਂ ਪੇਸ਼ ਕੀਤੇ ਗਏ ਪਹਿਲਾਂ ਤੋਂ ਹੀ ਮੌਜੂਦ ਬੈਨੇਫਿਟਸ ਨੂੰ ਮੁੜ ਸਿਰਜਿਆ ਜਾਵੇਗਾ।ਇਸ ਮੌਕੇ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਕਿ ਵੈਕਸੀਨੇਸ਼ਨ ਦੀ ਉੱਚ ਦਰ ਕਾਰਨ ਇੱਕ ਮਿਲੀਅਨ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ, ਬੱਚੇ ਸਕੂਲਾਂ ਵਿੱਚ ਪਰਤੇ, ਦੇਸ਼ ਭਰ ਵਿੱਚ ਕਾਰੋਬਾਰ ਹੌਲੀ ਹੌਲੀ ਰੀਓਪਨ ਹੋ ਰਹੇ ਹਨ। ਇਨ੍ਹਾਂ ਨਵੇਂ ਤੇ ਸੁਧਰੇ ਹੋਏ ਹਾਲਾਤ ਦੇ ਮੱਦੇਨਜ਼ਰ ਲੋਕਾਂ ਦੀ ਮਦਦ ਲਈ ਹੋਰ ਮਾਪਦੰਡ ਅਪਣਾਏ ਜਾਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਆਖਿਆ ਕਿ ਪਹਿਲਾਂ ਤੋਂ ਹੀ ਐਲਾਨੇ ਗਏ ਟੂਰਿਜ਼ਮ ਐਂਡ ਹੌਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਤੇ ਬਿਜ਼ਨਸ ਰਿਕਵਰੀ ਪ੍ਰੋਗਰਾਮ ਵੇਜ ਤੇ ਰੈਂਟ ਸਬਸਿਡੀਜ਼ ਰਾਹੀਂ ਮਦਦ ਮੁਹੱਈਆ ਕਰਵਾਉਣਗੇ। ਟੂਰਿਜ਼ਮ ਐਂਡ ਹਾਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਹੋਟਲਾਂ, ਟੂਰ ਆਪਰੇਟਰਜ਼, ਟਰੈਵਲ ਏਜੰਸੀਜ਼ ਤੇ ਰੈਸਟੋਰੈਂਟਸ ਉੱਤੇ ਲਾਗੂ ਹੋਵੇਗਾ ਤੇ ਇਸ ਦਾ ਸਬਸਿਡੀ ਰੇਟ 75 ਫੀ ਸਦੀ ਹੋਵੇਗਾ ਜਦਕਿ ਬਿਜ਼ਨਸ ਰਿਕਵਰੀ ਪ੍ਰੋਗਰਾਮ ਉਨ੍ਹਾਂ ਬਿਜ਼ਨਸਿਜ਼ ਉੱਤੇ ਅਪਲਾਈ ਹੋਵੇਗਾ ਜਿਨ੍ਹਾਂ ਨੂੰ ਕਾਫੀ ਜਿ਼ਆਦਾ ਨੁਕਸਾਨ ਸਹਿਣਾ ਪਿਆ ਤੇ ਇਸ ਦਾ ਸਬਸਿਡੀ ਰੇਟ 50 ਫੀ ਸਦੀ ਹੋਵੇਗਾ।
ਪਹਿਲੇ ਪ੍ਰੋਗਰਾਮ ਲਈ ਯੋਗ ਬਣਨ ਵਾਸਤੇ ਕਾਰੋਬਾਰਾਂ ਨੂੰ 12 ਮਹੀਨਿਆਂ ਦੀ ਆਮਦਨ ਵਿੱਚ 40 ਫੀ ਸਦੀ ਘਾਟੇ ਦੇ ਨਾਲ ਨਾਲ ਮੌਜੂਦਾ ਮਹੀਨੇ ਦੀ ਆਮਦਨ ਵਿੱਚ ਆਈ ਕਮੀ ਦਰਸਾਉਣੀ ਹੋਵੇਗੀ ਜਦਕਿ ਦੂਜੇ ਪ੍ਰੋਗਰਾਮ ਲਈ ਯੋਗ ਹੋਣ ਵਾਸਤੇ ਕਾਰੋਬਾਰਾਂ ਨੂੰ 12 ਮਹੀਨਿਆਂ ਦੀ ਆਮਦਨ ਵਿੱਚ 50 ਫੀ ਸਦੀ ਕਮੀ ਦੇ ਨਾਲ ਨਾਲ ਮੌਜੂਦਾ ਮਹੀਨੇ ਦੀ ਆਮਦਨ ਵਿੱਚ ਵੀ ਐਨੀ ਹੀ ਕਮੀ ਦਰਸਾਉਣੀ ਹੋਵੇਗੀ।ਸਰਕਾਰ ਵੱਲੋਂ ਲਾਗੂ ਲਾਕਡਾਊਨਜ਼ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਸਰਕਾਰ ਲੋਕਲ ਲਾਕਡਾਊਨ ਪ੍ਰੋਗਰਾਮ ਵੀ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਕੰਪਨੀਆਂ ਨੂੰ ਵੱਧ ਤੋਂ ਵੱਧ ਸਬਸਿਡੀ ਰਕਮ ਮਿਲੇਗੀ।
ਵਰਕਰਜ਼ ਲਈ ਬਿੱਲ ਵਿੱਚ ਕੈਨੇਡਾ ਵਰਕਰ ਲਾਕਡਾਊਨ ਬੈਨੇਫਿਟ ਦਰਜ ਹਨ,ਜੋ ਕਿ ਮਸ਼ਹੂਰ ਕੈਨੇਡਾ ਰਿਸਪਾਂਸ ਬੈਨੇਫਿਟ ਦੀ ਥਾਂ ਲੈਣਗੇ। ਇਹ ਉਨ੍ਹਾਂ ਲਈ ਵੀ ਹੋਣਗੇ ਜਿਨ੍ਹਾਂ ਦਾ ਕੰਮ ਸਿੱਧੇ ਤੌਰ ਉੱਤੇ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਇਆ।ਇਹ ਇੰਪਲੌਇਮੈਂਟ ਇੰਸ਼ੋਰੈਂਸ ਲਈ ਯੋਗ ਤੇ ਅਯੋਗ ਵਰਕਰਜ਼ ਲਈ ਵੀ ਉਪਲਬਧ ਹੋਣਗੇ, ਜਿਨਾਂ ਚਿਰ ਉਹ ਓਨੇ ਅਰਸੇ ਲਈ ਈਆਈ ਰਾਹੀ਼ ਬੈਨੇਫਿਟ ਹਾਸਲ ਨਹੀਂ ਕਰਦੇ।
ਇਸ ਤੋਂ ਇਲਾਵਾ ਲਿਬਰਲਜ਼ ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨੇਫਿਟ ਤੇ ਕੈਨੇਡਾ ਰਿਕਵਰੀ ਸਿੱਕਨੈੱਸ ਬੈਨੇਫਿਟ ਵਿੱਚ ਵਾਧਾ ਕਰਨ ਦਾ ਪ੍ਰਸਤਾਵ ਵੀ ਲਿਆ ਰਹੇ ਹਨ। ਪਹਿਲੇ ਬੈਨੇਫਿਟਸ 42 ਤੋਂ 44 ਹਫਤਿਆਂ ਲਈ ਤੇ ਦੂਜੇ ਬੈਨੇਫਿਟਸ ਚਾਰ ਤੋਂ ਛੇ ਹਫਤਿਆਂ ਲਈ ਹੋਣਗੇ। ਇਸ ਤੋਂ ਇਲਾਵਾ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਉਨ੍ਹਾਂ ਇੰਪਲੌਇਰਜ਼ ਲਈ ਹੋਵੇਗਾ ਜਿਨ੍ਹਾਂ ਨੂੰ ਆਮਦਨ ਵਿੱਚ 10 ਫੀ ਸਦੀ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਬੈਨੇਫਿਟ ਲਈ ਸਬਸਿਡੀ ਰੇਟ 50 ਫੀ ਸਦੀ ਤੱਕ ਹੋਵੇਗਾ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ 7 ਮਈ, 2022 ਤੱਕ ਵਾਧਾ ਕੀਤਾ ਜਾਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲੇਬਰ ਮਾਰਕਿਟ ਦੇ ਹਾਲ ਉੱਤੇ ਅੱਜ ਚਾਨਣਾ ਪਾਵੇਗਾ ਸਟੈਟੇਸਟਿਕਸ ਕੈਨੇਡਾ
14 ਦਸੰਬਰ ਨੂੰ ਬਜਟ ਅਪਡੇਟ ਦੇਣਗੇ ਲਿਬਰਲ
ਉਡਾਨਾਂ ਰੱਦ ਹੋਣ ਕਾਰਨ ਕਈ ਕੈਨੇਡੀਅਨਜ਼ ਸਾਊਥ ਅਫਰੀਕਾ ਵਿੱਚ ਫਸੇ
ਟਰੈਵਲ ਬੈਨ ਵਾਲੀ ਸੂਚੀ ਵਿੱਚ ਕੈਨੇਡਾ ਨੇ ਤਿੰਨ ਦੇਸ਼ ਹੋਰ ਕੀਤੇ ਸ਼ਾਮਲ
ਓਮਾਈਕ੍ਰੌਨ ਕਾਰਨ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕਰੇਗੀ ਸਰਕਾਰ
ਜਿਨ੍ਹਾਂ ਦਾ ਪੂਰਾ ਟੀਕਾਕਰਣ ਨਹੀਂ ਹੋਇਆ ਉਹ ਅੱਜ ਤੋਂ ਜਹਾਜ਼ ਤੇ ਟਰੇਨਜ਼ ਦਾ ਸਫਰ ਨਹੀਂ ਕਰ ਸਕਣਗੇ
ਜਿਨਸੀ ਸ਼ੋਸ਼ਣ ਦੇ ਸਿ਼ਕਾਰ ਆਪਣੇ ਮੈਂਬਰਾਂ ਤੋਂ ਕੈਨੇਡੀਅਨ ਸਰਕਾਰ ਤੇ ਮਿਲਟਰੀ ਆਗੂ ਮੰਗਣਗੇ ਮੁਆਫੀ
ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਅਚਾਨਕ ਡਿੱਗੀਆਂ
ਵੱਡੀਆਂ ਟੈਕਨੀਕਲ ਕੰਪਨੀਆਂ ਉੱਤੇ ਸਰਵਿਸ ਟੈਕਸ ਲਾਉਣ ਲਈ ਸਰਕਾਰ ਪੇਸ਼ ਕਰੇਗੀ ਬਿੱਲ
ਜੋਲੀ ਵੱਲੋਂ ਕੈਨੇਡੀਅਨਜ਼ ਨੂੰ ਇਥੋਪੀਆ ਛੱਡਣ ਦੀ ਅਪੀਲ