Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਪਹਿਲੇ ਦਿਨ ਹੀ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਬੁੱਕ ਕਰਵਾਈਆਂ ਗਈਆਂ 31,000 ਵੈਕਸੀਨ ਅਪੁਆਇੰਟਮੈਂਟਸ

November 25, 2021 08:20 AM

ਟੋਰਾਂਟੋ, 24 ਨਵੰਬਰ (ਪੋਸਟ ਬਿਊਰੋ) : ਸਿਟੀ ਆਫ ਟੋਰਾਂਟੋ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜ ਤੋਂ 11 ਸਾਲ ਦਰਮਿਆਨ ਬੱਚਿਆਂ ਲਈ 31,000 ਵੈਕਸੀਨ ਅਪੁਆਇੰਟਮੈਂਟਸ ਮੰਗਲਵਾਰ ਨੂੰ ਬੁੱਕ ਕਰਵਾਈਆਂ ਗਈਆਂ।ਓਨਟਾਰੀਓ ਭਰ ਦੇ ਇਸ ਉਮਰ ਵਰਗ ਦੇ ਬੱਚਿਆਂ ਲਈ ਅਪੁਆਇੰਟਮੈਂਟ ਬੁੱਕ ਕਰਵਾਉਣ ਦਾ ਇਹ ਪਹਿਲਾ ਦਿਨ ਸੀ।
ਸਿਟੀ ਨੇ ਦੱਸਿਆ ਕਿ ਅਗਲੇ ਢਾਈ ਹਫਤਿਆਂ ਲਈ ਇਸ ਉਮਰ ਵਰਗ ਦੇ ਬੱਚਿਆਂ ਵਾਸਤੇ 49,000 ਅਪੁਆਇੰਟਮੈਂਟਸ ਉਪਲਬਧ ਹਨ। ਮੇਅਰ ਜੌਹਨ ਟੋਰੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਇਹ ਅਪੁਆਇੰਟਮੈਂਟਸ ਐਨੀ ਜਲਦੀ ਬੁੱਕ ਹੋ ਗਈਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਬੱਚਿਆਂ ਦੇ ਨਾਲ ਨਾਲ ਸਾਡੀ ਸਾਰਿਆਂ ਦੀ ਸਾਂਝੀ ਸਿਹਤ ਲਈ ਇਹ ਵੈਕਸੀਨੇਸ਼ਨ ਕਾਫੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਸਾਡੇ ਸਕੂਲਾਂ ਨੂੰ ਖੁੱਲ੍ਹਾ ਰੱਖਣ ਤੇ ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੀ ਜ਼ਰੂਰੀ ਹੈ।
ਉਨ੍ਹਾਂ ਆਖਿਆ ਕਿ ਇਹ ਵੈਕਸੀਨਜ਼ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਹਨ।ਓਨਟਾਰੀਓ ਵਿੱਚ ਟੋਰਾਂਟੋ ਅਜਿਹੀ ਪਹਿਲੀ ਸਿਟੀ ਹੈ ਜਿਸ ਨੇ ਮੰਗਲਵਾਰ ਤੋਂ ਬੱਚਿਆਂ ਦਾ ਟੀਕਾਕਰਣ ਸ਼ੁਰੂ ਕੀਤਾ ਹੈ ਪਰ ਸੁ਼ਰੂਆਤੀ ਗੇੜ ਵਿੱਚ ਸਿਰਫ 10 ਬੱਚਿਆਂ ਨੂੰ ਹੀ ਵੈਕਸੀਨੇਟ ਕੀਤਾ ਗਿਆ। ਮੇਅਰ ਟੋਰੀ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਟੋਰਾਂਟੋ ਦੇ ਪੰਜ ਤੋਂ 11 ਸਾਲਾਂ ਦਰਮਿਆਨ ਦੇ ਸਾਰੇ ਬੱਚਿਆਂ ਦਾ ਟੀਕਾਕਰਣ ਜਲਦ ਤੋਂ ਜਲਦ ਹੋ ਜਾਵੇ।
ਬੁੱਧਵਾਰ ਨੂੰ ਟੋਰੀ, ਟੋਰਾਂਟੋ ਬੋਰਡ ਆਫ ਹੈਲਥ ਦੇ ਚੇਅਰ ਜੋਅ ਕ੍ਰੈਸੀ ਤੇ ਮੈਡੀਕਲ ਆਫੀਸਰ ਆਫ ਹੈਲਥ ਡਾ· ਐਲੀਨ ਡੀ ਵਿੱਲਾ ਬੱਚਿਆਂ ਦੇ ਟੀਕਾਕਰਣ ਬਾਰੇ ਸਿਟੀ ਨੂੰ ਅਪਡੇਟ ਕਰਨ ਲਈ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਉੱਤੇ ਮੌਜੂਦ ਸਨ।ਬੱਚਿਆਂ ਦੇ ਟੀਕਾਕਰਣ ਲਈ ਇਹ ਕਲੀਨਿਕ ਵੀਰਵਾਰ ਤੋਂ ਹੇਠ ਦੱਸੀਆਂ ਲੋਕੇਸ਼ਨਜ਼ ਉੱਤੇ ਖੋਲ੍ਹੇ ਜਾਣਗੇ :
· Metro Toronto Convention Centre, 255 Front St. W., North Building, Hall A
· Cloverdale Mall, 250 The East Mall
· Scarborough Town Centre, 300 Borough Dr.
· Mitchell Field Community Centre, 89 Church Ave.
· Woodbine Mall, 500 Rexdale Blvd.
ਸਕੂਲ ਆਧਾਰਿਤ ਮੋਬਾਈਲ ਕਲੀਨਿਕਸ ਵੀ ਵੀਰਵਾਰ ਤੋਂ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਕੁੱਝ ਲੋਕਲ ਫਾਰਮੇਸੀਜ਼ ਤੇ ਡਾਕਟਰਜ਼ ਆਫਿਸਿਜ਼ ਵਿੱਚ ਵੀ ਬੱਚਿਆਂ ਨੂੰ ਸ਼ੌਟ ਦਿੱਤੇ ਜਾਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ