Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਮਨੋਰੰਜਨ

ਕਿਸੇ ਹੋਰ ਵਰਗੀ ਨਹੀਂ ਬਣਨਾ : ਸ਼ਰਧਾ ਕਪੂਰ

November 24, 2021 02:17 AM

ਸੁਸ਼ਾਂਤ ਸਿੰਘ ਰਾਜਪੂਤ ਨਾਲ ਸ਼ਰਧਾ ਕਪੂਰ ਦੀ ਫਿਲਮ ‘ਛਿਛੋਰੇ’ ਰਿਲੀਜ਼ ਹੋਈ ਸੀ। ਸਫਲ ਹੋਣ ਦੇ ਨਾਲ ਇਸ ਫਿਲਮ ਨੂੰ ਪਿੱਛੇ ਜਿਹੇ ਕੌਮੀ ਇਨਾਮ ਵੀ ਮਿਲਿਆ। 2020-21 ਵਿੱਚ ਸ਼ਰਧਾ ਦੀ ਭਾਵੇਂ ਇੱਕ ਵੀ ਫਿਲਮ ਰਿਲੀਜ਼ ਨਾ ਹੋਈ ਹੋਵੇ, ਪਰ ਉਸ ਦੇ ਫੈਨਜ਼ ਉਸ ਦੀ ਅਗਲੀ ਫਿਲਮ ‘ਨਾਗਿਨ’, ‘ਚਾਲਬਾਜ਼ ਇਨ ਲੰਡਨ’ ਵਰਗੀਆਂ ਫਿਲਮਾਂ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਦਿੱਲੀ ਵਿੱਚ ਸ਼ੂਟਿੰਗ ਕਰ ਰਹੀ ਸ਼ਰਧਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚਰਚਾ ਵਿੱਚ ਰਹਿੰਦੀ ਹੈ। ਇਹ ਵੀ ਸੱਚ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਕਦੇ ਕੁਝ ਨਹੀਂ ਕਹਿੰਦੀ। ਇਹ ਵੀ ਖਬਰਾਂ ਸਨ ਕਿ ਉਹ ਫੋਟੋਗਰਾਫਰ ਰੋਹਨ ਸ਼੍ਰੇਸ਼ਠ ਨਾਲ ਡੇਟ ਕਰ ਰਹੀ ਹੈ। ਇਸ ਦੇ ਨਾਲ ਹੀ ਰੋਹਨ ਨਾਲ ਉਸ ਦੇ ਵਿਆਹ ਦੀਆਂ ਅਫਵਾਹਾਂ ਨੇ ਵੀ ਜ਼ੋਰ ਫੜਿਆ, ਪਰ ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਸਭ ਚੀਜ਼ਾਂ ਕੰਮ ਤੋਂ ਉਸ ਦਾ ਧਿਆਨ ਭਟਕਾਉਂਦੀਆਂ ਹਨ। ਉਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੱਗੀਆਂ ਰੋਕਾਂ ਪਿੱਛੋਂ ਸ਼ੂਟਿੰਗ ਉੱਤੇ ਪਰਤਣ ਉਤੇ ਉਹ ਖੁਸ਼ ਹੈ। ਸ਼ਰਧਾ ਆਪਣੀ ਐਕਟਿੰਗ ਦੇ ਨਾਲ ਫੈਸ਼ਨ ਤੇ ਸਟਾਇਲ ਬਾਰੇ ਵੀ ਕਾਫੀ ਪਸੰਦ ਕੀਤੀ ਜਾਂਦੀ ਹੈ। ਪੇਸ਼ ਹਨ ਸ਼ਰਧਾ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
* ਪ੍ਰਸਨਲ ਲਾਈਫ ਬਾਰੇ ਗੱਲ ਕਰਨ ਨਾਲ ਕੀ ਕੰਮ ਤੋਂ ਧਿਆਨ ਹਟਦਾ ਹੈ?
- ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਪ੍ਰਸਨਲ ਲਾਈਫ ਬਾਰੇ ਗੱਲ ਕਰਦੇ ਹੋ ਤਾਂ ਕੰਮ ਤੋਂ ਧਿਆਨ ਹਟਦਾ ਹੈ। ਉਂਜ ਮੈਂ ਕਦੀ ਅਸਲ ਵਿੱਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲ ਨਹੀਂ ਕੀਤੀ।
* ਕਿੱਦਾਂ ਦਾ ਫੈਸ਼ਨ ਸਟੇਟਮੈਂਟ ਗਲਤ ਨਹੀਂ ਕਿਹਾ ਜਾ ਸਕਦਾ? ਤੁਹਾਡੇ ਵਾਰਡਰੋਬ ਵਿੱਚ ਹਮੇਸ਼ਾ ਕੀ ਚੀਜ਼ ਹੁੰਦੀ ਹੈ?
- ਫੈਸ਼ਨ ਸਿੰਪਲ ਹੋਵੇ ਅਤੇ ਜੋ ਵੀ ਹੋਵੇ, ਉਹ ਕਿਸੇ ਦੀ ਦੇਖਾ-ਦੇਖੀ ਨਾ ਹੋਵੇ। ਭਾਵ ਫੈਸ਼ਨ ਤੁਹਾਡਾ ਆਪਣਾ ਹੋਵੇ। ਮੇਰੇ ਕਹਿਣ ਦਾ ਭਾਵ ਹੈ, ਜੋ ਫੈਸ਼ਨ ਜਚੇ, ਉਹੀ ਕਰੋ। ਇਸ ਵਿੱਚ ਹਕੀਕਤ ਹੋਵੇ। ਕੋਈ ਡਰੈਸ ਕਿਸੇ ਨੂੰ ਚੰਗੀ ਲੱਗੇ ਤਾਂ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਉੱਤੇ ਜਚੇ। ਕਈ ਸਾਲ ਮੈਨੂੰ ਵੱਖ-ਵੱਖ ਤਰ੍ਹਾਂ ਦੇ ਫੈਂਸੀ ਸ਼ੂਜ਼-ਸੈਂਡਲਸ ਲੈਣ ਅਤੇ ਉਨ੍ਹਾਂ ਦੀ ਕੁਲੈਕਸ਼ਨ ਕਰਨ ਦਾ ਸ਼ੌਕ ਰਿਹਾ। ਤਿੰਨ ਹਜ਼ਾਰ ਤੋਂ ਵੱਧ ਸ਼ੂਜ਼ ਮੈਂ ਜਮ੍ਹਾਂ ਕੀਤੇ, ਪਰ ਮੇਰਾ ਇਹ ਸ਼ੌਕ ਘਟ ਗਿਆ ਹੈ। ਮੇਰੇ ਵਾਰਡਰੋਬ ਵਿੱਚ ਅੱਜਕੱਲ੍ਹ ਵ੍ਹਾਈਟ ਟੀ-ਸ਼ਰਟ, ਡੈਨਿਮ, ਜੀਨ ਤੇ ਫਲਿਪ ਫਲਾਪ ਪੇਅਰ (ਸਲੀਪਰਸ) ਮਿਲਣਗੇ।
* ਬਾਲੀਵੁੱਡ ਦੀ ਕਿਸ ਸ਼ਖਸੀਅਤ ਵਰਗਾ ਬਣਨਾ ਚਾਹੋਗੇ? ਕਿੱਦਾਂ ਦੇ ਕੱਪੜੇ ਤੁਸੀਂ ਪਹਿਨਣਾ ਪਸੰਦ ਕਰਦੇ ਹੋ?
-ਪਤਾ ਨਹੀਂ, ਮੈਂ ਫੈਸ਼ਨੇਬਲ ਹਾਂ ਜਾਂ ਨਹੀਂ, ਪਰ ਜਿਵੇਂ ਹਾਂ, ਮੈਨੂੰ ਆਪਣਾ ਫੈਸ਼ਨ ਸੈਂਸ ਅਤੇ ਕੰਫਰਟੇਬਲ ਸਟਾਈਲਿੰਗ ਹੀ ਪਸੰਦ ਹੈ। ਮੈਂ ਕਿਸੇ ਹੋਰ ਵਾਂਗ ਨਹੀਂ ਬਣਨਾ ਚਾਹੁੰਦੀ। ਮੈਂ ਟ੍ਰੈਂਡਸ ਉੱਤੇ ਧਿਆਨ ਨਹੀਂ ਦਿੰਦੀ। ਕਿਸੇ ਹੋਰ ਅਭਿਨੇਤਰੀ ਨੇ ਜਿੱਦਾਂ ਦੇ ਕੱਪੜੇ ਪਹਿਨੇ ਜਾਂ ਡ੍ਰੈਸਿੰਗ ਕੀਤੀ, ਮੈਂ ਉਹ ਰਿਪੀਟ ਨਹੀਂ ਕਰ ਸਕਦੀ। ਜੇ ਮੈਨੂੰ ਦਿੱਲੀ ਜਾਂ ਲਖਨਊ ਜਾਣਾ ਹੋਵੇ ਤਾਂ ਕਦੇ ਕੁੜਤਾ-ਪਜਾਮਾ ਜਾਂ ਕਦੇ ਜੀਨ-ਟੀ ਸ਼ਰਟ ਪਹਿਨ ਲੈਂਦੀ ਹਾਂ। ਮੈਨੂੰ ਏਅਰਪੋਰਟ, ਜਿਮ ਲੁੱਕਸ ਦੀ ਕੋਈ ਟੈਂਸ਼ਨ ਕਦੇ ਨਹੀਂ ਹੁੰਦੀ। ਮੇਰਾ ਫੈਸ਼ਨ ਬਿਲਕੁਲ ਨਾਰਮਲ ਹੈ ਅਤੇ ਮੇਰੇ ਲਈ ਫੈਸ਼ਨ ਦੀ ਪਰਿਭਾਸ਼ਾ ਕੰਫਰਟ ਹੈ।
* ਕੀ ਫੈਸ਼ਨ ਵਿੱਚ ਕੁਝ ਅਜਿਹਾ ਵੀ ਹੈ, ਜੋ ਤੁਸੀਂ ਆਮ ਤੌਰ ਉੱਤੇ ਪਸੰਦ ਨਹੀਂ ਕਰਦੇ?
-ਮੈਨੂੰ ਖੁਦ ਲਈ ਨਾਰਮਲ ਫੈਸ਼ਨ ਪਸੰਦ ਹੈ, ਹਟ ਕੇ ਫੈਸ਼ਨ ਪਸੰਦ ਨਹੀਂ। ਫੈਸ਼ਨ ਵਿੱਚ ਐਨੀਮਲ ਪ੍ਰਿੰਟਸ ਬੇਹੱਦ ਪ੍ਰਸਿੱਧ ਹਨ। ਮੈਂ ਐਨੀਮਲ ਲਵਰ ਹਾਂ ਅਤੇ ਮੈਨੂੰ ਐਨੀਮਲ ਪ੍ਰਿੰਟਸ ਪਹਿਨਣਾ ਬਿਲਕੁਲ ਪਸੰਦ ਨਹੀਂ।
* ਕਿਹੜੀ ਜਿਊਲਰੀ ਹੈ, ਜਿਸ ਨੂੰ ਤੁਸੀਂ ਆਪਣੇ ਬੈਗ ਵਿੱਚ ਰੱਖਣਾ ਪਸੰਦ ਕਰਦੇ ਹੋ?
-ਸੱਚ ਕਹਾਂ ਤਾਂ ਬਾਜੂਬੰਦ ਦੀ ਬੇਜੋੜ ਕਾਰੀਗਰੀ ਕਾਰਨ ਮੈਨੂੰ ਉਹ ਬੇਹੱਦ ਪਸੰਦ ਹੈ, ਪਰ ਹੈਵੀ ਜਿਊਲਰੀ ਮੈਨੂੰ ਪਸੰਦ ਨਾ ਹੋਣ ਕਾਰਨ ਮੈਂ ਉਸ ਨੂੰ ਨਹੀਂ ਪਹਿਨਦੀ। ਮੈਂ ਲਾਈਟ ਵੇਟ ਡਾਇਮੰਡ ਲੇਅਰਡ ਨੈਕਲੈਸ ਅਤੇ ਬ੍ਰੇਸਲੇਟ ਪਹਿਨਣਾ ਪਸੰਦ ਕਰਦੀ ਹਾਂ। ਕਿਤੇ ਖਾਸ ਇਵੈਂਟ ਵਿੱਚ ਜਾਣਾ ਹੋਵੇ ਤਾਂ ਇਨ੍ਹਾਂ ਨੂੰ ਆਪਣੇ ਬੈਗ ਵਿੱਚ ਰੱਖਦੀ ਹਾਂ।
* ਕੀ ਕੋਈ ਕਾਸਮੈਟਿਕਸ ਨਹੀਂ ਰੱਖਦੇ?
-ਆਮ ਤੌਰ ਉੱਤੇ ਮੈਂ ਨੋ ਮੇਕਅਪ ਪਰਸਨ ਹਾਂ। ਫਿਲਮਾਂ ਦੀ ਖਾਤਰ ਮੈਨੂੰ ਬੇਸਿਕ ਮੇਕਅਪ ਕਰਨਾ ਪੈਂਦਾ ਹੈ, ਨਹੀਂ ਤਾਂ ਮੈਂ ਆਪਣੇ ਲਿਪਸ ਉੱਤੇ ਲਿਪ ਬਾਂ ਅਤੇ ਚਿਹਰੇ ਉੱਤੇ ਸਨਸਕਰੀਨ ਲਾ ਕੇ ਘਰੋਂ ਨਿਕਲਣਾ ਪਸੰਦ ਕਰਦੀ ਹਾਂ। ਘਰ ਵਿੱਚ ਅਤੇ ਜਿੱਥੇ ਲੋੜ ਨਾ ਹੋਵੇ, ਉਥੇ ਕੋਈ ਮੇਕਅਪ ਨਹੀਂ ਕਰਦੀ।
* ਤੁਹਾਡੀ ਸੁੰਦਰਤਾ ਅਤੇ ਫਿਟਨੈੱਸ ਦਾ ਕੀ ਰਾਜ਼ ਹੈ?
- ਸਭ ਤੋਂ ਪਹਿਲਾਂ ਯੋਗਾ, ਉਸ ਦੇ ਬਾਅਦ ਡਾਂਸ ਤੇ ਹੋਰ ਕਸਰਤ। ਆਪਣੇ ਸਰੀਰ ਨੂੰ ਸਿਹਤਮੰਦ ਅਤੇ ਸੁੰਦਰ ਬਣਾਈ ਰੱਖਣ ਲਈ ਕਸਰਤ ਕਰਨ ਉੱਤੇ ਭਰੋਸਾ ਕਰਦੀ ਹਾਂ। ਇਸ ਨੂੰ ਰੋਜ਼ ਕਰਨਾ ਜ਼ਰੂਰੀ ਨਹੀਂ ਮੰਨਦੀ, ਕਿਉਂਕਿ ਮੈਂ ਵੀ ਹੋਰ ਲੜਕੀਆਂ ਵਾਂਗ ਆਲਸੀ ਹਾਂ। ਇਸ ਲਈ ਜਦੋਂ ਮੈਨੂੰ ਵਰਕ ਆਊਟ ਲਈ ਬਾਹਰ ਜਾਣ ਦਾ ਮਨ ਨਹੀਂ ਹੁੰਦਾ ਤਾਂ ਮੈਂ ਓਦੋਂ ਬਾਹਰ ਜਾਣਾ ਪਸੰਦ ਵੀ ਨਹੀਂ ਕਰਦੀ। ਉਂਝ ਮੈਂ ਯੋਗ ਦੇ ਨਾਲ ਕਦੇ-ਕਦੇ ਕੁਝ ਹੋਰ ਗਤੀਵਿਧੀਆਂ ਕਰਦੀ ਹਾਂ ਜਿਸ ਦਾ ਅਸਰ ਮੇਰੀ ਸਿਹਤ ਉੱਤੇ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਡਾਂਸ ਕਰਨਾ ਵੀ ਪਸੰਦ ਕਰਦੀ ਹਾਂ। ਮੈਂ ਆਪਣੇ ਆਪ ਨੂੰ ਇੱਕ ਬੰਦ ਕਮਰੇ ਵਿੱਚ ਬੰਦ ਕਰ ਕੇ ਸੰਗੀਤ ਦੀ ਉਚੀ ਆਵਾਜ਼ ਉੱਤੇ ਖੂਬ ਡਾਂਸ ਕਰਦੀ ਹਾਂ। ਇਸ ਨਾਲ ਮਸਲਜ਼ ਵਿੱਚ ਖਿਚਾਅ ਆਉਂਦਾ ਹੈ ਤੇ ਸਰੀਰ ਫਿੱਟ ਰਹਿੰਦਾ ਹੈ, ਮੋਟਾਪਾ ਨਹੀਂ ਆਉਂਦਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ