Welcome to Canadian Punjabi Post
Follow us on

02

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਟੋਰਾਂਟੋ/ਜੀਟੀਏ

ਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨ

November 03, 2021 01:10 AM

ਓਨਟਾਰੀਓ, 2 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਪਹਿਲੀ ਜਨਵਰੀ, 2022 ਤੋਂ ਘੱਟ ਤੋਂ ਘੱਟ ਉਜਰਤਾਂ 14·35 ਡਾਲਰ ਤੋਂ 15 ਡਾਲਰ ਪ੍ਰਤੀ ਘ਼ੰਟਾ ਹੋ ਜਾਣਗੀਆਂ।
ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ ਲਈ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਲੀਕਰ ਸਰਵ ਕਰਨ ਵਾਲਿਆਂ ਨੂੰ ਵੀ 12·55 ਡਾਲਰ ਦੀ ਥਾਂ ਉੱਤੇ 15 ਡਾਲਰ ਪ੍ਰਤੀ ਘੰਟਾ ਮਿਲਣਗੇ। ਲੀਕਰ ਸਰਵ ਕਰਨ ਵਾਲਿਆਂ ਨੂੰ ਪਹਿਲਾਂ ਵੀ ਆਮ ਮਿਨਿਮਮ ਵੇਜਿਜ਼ ਤੋਂ ਘੱਟ ਮਿਲਦੀਆਂ ਹਨ ਕਿਉਂਕਿ ਇਹ ਧਾਰਣਾ ਹੈ ਕਿ ਕਸਟਮਰਜ਼ ਵੱਲੋਂ ਦਿੱਤੀ ਜਾਣ ਵਾਲੀ ਟਿੱਪ ਨਾਲ ਉਨ੍ਹਾਂ ਦਾ ਘਾਟਾ ਪੂਰਾ ਹੋ ਜਾਂਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ, ਜਿਹੜੇ ਹਫਤੇ ਦੇ 28 ਘੰਟੇ ਜਾਂ ਸਕੂਲ ਦੇ ਸੈਸ਼ਨ ਵਿੱਚ ਹੋਣ ਕਾਰਨ ਇਸ ਤੋਂ ਘੱਟ ਕੰਮ ਕਰਦੇ ਹਨ ਜਾਂ ਸਕੂਲ ਬ੍ਰੇਕ ਦੌਰਾਨ ਕੰਮ ਕਰਦੇ ਹਨ ਜਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੰਮ ਕਰਦੇ ਹਨ ਉਨ੍ਹਾਂ ਦੇ ਭੱਤਿਆਂ ਵਿੱਚ ਵੀ 13·50 ਡਾਲਰ ਦੀ ਥਾਂ 14:10 ਡਾਲਰ ਪ੍ਰਤੀ ਘੰਟਾ ਵਾਧਾ ਹੋਵੇਗਾ।
ਹੋਮਵਰਕਰਜ਼ ( ਜਿਹੜੇ ਇੰਪਲੌਇਰਜ਼ ਲਈ ਆਪਣੇ ਘਰਾਂ ਤੋਂ ਬਾਹਰ ਆ ਕੇ ਪੇਡ ਵਰਕ ਕਰਦੇ ਹਨ) ਦੇ ਭੱਤੇ 15·80 ਡਾਲਰ ਤੋਂ 16·50 ਡਾਲਰ ਪ੍ਰਤੀ ਘੰਟਾ ਹੋ ਜਾਣਗੇ। ਹੰਟਿੰਗ ਤੇ ਫਿਸਿ਼ੰਗ ਗਾਈਡਜ਼ ਨੂੰ ਇਸ ਸਮੇਂ 71·75 ਡਾਲਰਜ਼ ਇੱਕ ਦਿਨ ਵਿੱਚ ਪੰਜ ਘੰਟੇ ਤੋਂ ਵੀ ਘੱਟ ਸਮੇਂ ਲਈ ਕੰਮ ਕਰਨ ਦੇ ਮਿਲਦੇ ਹਨ ਤੇ ਦਿਨ ਵਿੱਚ ਪੰਜ ਜਾਂ ਇੱਕ ਦਿਨ ਵਿੱਚ ਜਿ਼ਆਦਾ ਕੰਮ ਕਰਨ ਲਈ 143·55 ਡਾਲਰ ਜਾਂ ਹੋਰ ਜਿ਼ਆਦਾ ਕੰਮ ਕਰਨ ਲਈ ਹੋਰ ਡਾਲਰ ਮਿਲਦੇ ਹਨ। ਉਨ੍ਹਾਂ ਲਈ ਪ੍ਰਸਤਾਵਿਤ ਨਵਾਂ ਰੇਟ ਲਗਾਤਾਰ ਪੰਜ ਘੰਟੇ ਤੋਂ ਘੱਟ ਕੰਮ ਕਰਨ ਲਈ 75 ਡਾਲਰ ਤੇ ਦਿਨ ਵਿੱਚ ਪੰਜ ਜਾਂ ਇਸ ਤੋਂ ਜਿ਼ਆਦਾ ਘੰਟੇ ਕੰਮ ਕਰਨ ਲਈ 150·05 ਡਾਲਰ ਪ੍ਰਤੀ ਘੰਟਾ ਹੋਵੇਗਾ।
ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਓਨਟਾਰੀਓ ਦੇ ਵਰਕਰਜ਼ ਮਹਾਂਮਾਰੀ ਵਿੱਚ ਹੀਰੋ ਬਣ ਕੇ ਨਿੱਤਰੇ ਹਨ। ਉਨ੍ਹਾਂ ਵੱਲੋਂ ਕਦੇ ਵੀ ਸ਼ੈਲਫਾਂ ਨੂੰ ਖਾਲੀ ਨਹੀਂ ਰਹਿਣ ਦਿੱਤਾ ਗਿਆ, ਸਾਡੀ ਸਪਲਾਈ ਚੇਨ ਨੂੰ ਚੱਲਦਾ ਰੱਖਿਆ ਗਿਆ ਤੇ ਉਨ੍ਹਾਂ ਦੀ ਬਦੌਲਤ ਹੀ ਅਸੀਂ ਲੋਕਲ ਰੈਸਟੋਰੈਂਟਸ ਵਿੱਚ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਖਾਣਾ ਖਾਣ ਦੇ ਸਮਰੱਥ ਹੋਏ ਹਾਂ।ਉਨ੍ਹਾਂ ਆਖਿਆ ਕਿ ਲੇਬਰ ਆਗੂਆਂ ਨੇ ਵੀ ਆਪਣੀਆਂ ਤਰਜੀਹਾਂ ਵਿੱਚ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ ਨੂੰ ਪਹਿਲ ਦਿੱਤੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵਰਕਰਜ਼ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਫੋਰਡ ਸਰਕਾਰ ਨੇ ਪਾਸ ਕੀਤਾ ਵਰਕਿੰਗ ਫੌਰ ਵਰਕਰਜ਼ ਐਕਟ
ਟੀਕਾਕਰਣ ਕਰਵਾਏ ਬਿਨਾਂ ਹੀ ਟੀਡੀਐਸਬੀ ਦੇ 1000 ਮੁਲਾਜ਼ਮ ਬੱਚਿਆਂ ਨਾਲ ਕਰ ਰਹੇ ਹਨ ਕੰਮ
ਗੱਡੀ ਵੱਲੋਂ ਰਾਹਗੀਰਾਂ ਨੂੰ ਮਾਰੀ ਗਈ ਟੱਕਰ ਕਾਰਨ 8 ਸਾਲਾ ਬੱਚੀ ਦੀ ਹੋਈ ਮੌਤ
ਟੋਰਾਂਟੋ ਪੁਲਿਸ ਨੇ ਵੈਕਸੀਨ ਸਟੇਟਸ ਨਾ ਦੱਸਣ ਵਾਲੇ ਆਪਣੇ 200 ਮੈਂਬਰਾਂ ਨੂੰ ਭੇਜਿਆ ਛੁੱਟੀ ਉੱਤੇ
ਤੇਜ਼ ਰਫਤਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਕਈ ਰਾਹਗੀਰ ਜ਼ਖ਼ਮੀ
ਸੱਤਾ ਵਿੱਚ ਆਉਣ ਉੱਤੇ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ ਕਰਾਂਗੇ : ਹਾਰਵਥ
ਡੰਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਜ਼ਖ਼ਮੀ
ਸੀਡੀਸੀ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਸ਼ੌਟ ਲਾਉਣ ਦੀ ਕੀਤੀ ਜਾ ਰਹੀ ਹੈ ਸਿਫਾਰਿਸ਼
ਕੈਨੇਡਾ ਨੇ ਓਮਾਈਕ੍ਰੌਨ ਦੇ ਪੰਜ ਮਾਮਲਿਆਂ ਦੀ ਕੀਤੀ ਪੁਸ਼ਟੀ
ਹੋਰ ਉਮਰ ਵਰਗ ਦੇ ਲੋਕਾਂ ਨੂੰ ਵੀ ਤੀਜੀ ਡੋਜ਼ ਦੇਣ ਬਾਰੇ ਵਿਚਾਰ ਕਰ ਰਹੀ ਹੈ ਓਨਟਾਰੀਓ ਸਰਕਾਰ : ਐਲੀਅਟ