Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਭਾਰਤ

ਤਾਮਿਲ ਨਾਡੂ ਸਰਕਾਰ ਵੱਲੋਂ ਮੰਦਰਾਂ ਦਾ 2138 ਕਿਲੋ ਸੋਨਾ ਢਾਲਣ ਦੀ ਤਿਆਰੀ

October 21, 2021 10:46 AM

* ਸਰਕਾਰ ਦੇ ਫੈਸਲੇ ਦਾ ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਚੇਨੱਈ, 20 ਅਕਤੂਬਰ, (ਪੋਸਟ ਬਿਊਰੋ)-ਤਾਮਿਲ ਨਾਡੂਰਾਜ ਵਿਚਲੀ ਡੀ ਐੱਮ ਕੇ ਪਾਰਟੀ ਦੀ ਐਮਕੇ ਸਟਾਲਿਨ ਦੀ ਅਗਵਾਈਵਾਲੀ ਸਰਕਾਰ ਮੰਦਰਾਂ ਵਿਚਲਾ ਲਗਭਗ 2138 ਕਿਲੋ ਸੋਨਾ ਪਿਘਲਾਉਣ ਦੀ ਤਿਆਰੀ ਵਿੱਚ ਹੈ ਤੇ ਸਰਕਾਰ ਦੇ ਇਸ ਫੈਸਲੇ ਦਾ ਹਿੰਦੂ ਸੰਗਠਨ ਵਿਰੋਧ ਕਰਦੇ ਹਨ। ਰਾਜ ਸਰਕਾਰ ਦੇ ਇਸ ਆਦੇਸ਼ ਨੂੰ ਮਦਰਾਸ ਹਾਈ ਕੋਰਟ ਵਿਚ ਵੀ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਰ ਨੇ ਸਰਕਾਰ ਦੇ ਇਸ ਫੈਸਲੇ ਨੂੰ ਗੈਰਕਨੂੰਨੀ ਕਰਾਰ ਦੇਂਦਿਆਂ ਦਾਅਵਾ ਕੀਤਾ ਹੈ ਕਿ ਮੰਦਰ ਵਿਚ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਗਏ ਸੋਨੇ ਦੇ ਸਹੀ ਆਡਿਟ ਤੋਂ ਬਿਨਾਂ ਜਲਦੀ ਵਿਚ ਕਦਮ ਚੁੱਕਣ ਵਾਲੀ ਰਾਜ ਸਰਕਾਰ ਦੀ ਨੀਤ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।
ਦੂਸਰੇ ਪਾਸੇ ਤਾਮਿਲ ਨਾਡੂ ਸਰਕਾਰ ਦਾ ਕਹਿਣਾ ਹੈ ਕਿ ਮੰਦਰ ਵਿਚ ਰੱਖੇ ਸੋਨੇ ਨੂੰ ਪਿਘਲਾ ਕੇ ਸੋਨੇ ਦੀਆਂ ਸੀਖਾਂ ਵਿਚ ਬਦਲਣ ਦਾ ਰਾਜ ਸਰਕਾਰ ਨੂੰ ਅਧਿਕਾਰ ਹੈ ਅਤੇ ਇਹ ਕੁਝਪਿਛਲੇ 50 ਸਾਲਾਂ ਤੋਂ ਚੱਲਦਾ ਹੈ, ਪਰ ਮੁੱਖ ਮੰਤਰੀ ਸਟਾਲਿਨ ਸਰਕਾਰ ਦਾ ਇਹ ਫੈਸਲਾ ਤਾਮਿਲ ਨਾਡੂ ਵਿਚ ਵਿਵਾਦ ਦਾ ਕਾਰਨ ਬਣ ਗਿਆ ਹੈ। ਮੰਦਰਾਂ ਵਿੱਚਸ਼ਰਧਾ ਰੱਖਦੇ ਲੋਕ ਸਰਕਾਰ ਦੇ ਫੈਸਲੇ ਉੱਤੇਇਤਰਾਜ਼ ਕਰਦੇ ਹਨ ਤੇ ਪਟੀਸ਼ਨਰਾਂ ਏਵੀ ਗੋਪਾਲ ਕ੍ਰਿਸ਼ਨਨ ਅਤੇ ਐਮ ਕੇ ਸਰਵਨਨ ਨੇ ਹਾਈ ਕੋਰਟ ਨੂੰ ਕਿਹਾ ਹੈ ਕਿ ਸਰਕਾਰ ਦੇ ਆਦੇਸ਼ ਵਿਚ ਨਾ ਸਿਰਫ ਹਿੰਦੂ ਧਾਰਮਿਕ ਮੁੱਦਾ, ਸਗੋਂ ਚੈਰੀਟੇਬਲ ਐਂਡੋਮੈਂਟਸ ਐਕਟ, ਪ੍ਰਾਚੀਨ ਮੈਮੋਰੀਅਲ ਐਕਟ, ਗਹਿਣਿਆਂ ਦੇ ਨਿਯਮ ਸ਼ਾਮਲ ਹਨ। ਹਾਈ ਕੋਰਟ ਨੇ ਇਸ ਸਾਲ 7 ਜੂਨ ਨੂੰ ਮੰਦਰ ਦੀ ਜਾਇਦਾਦ ਦੀ ਕੀਮਤ ਤੇ ਇਸ ਦੇ ਰਿਕਾਰਡ ਨੂੰ ਦਰਜ ਕਰਨ ਦੇ ਆਦੇਸ਼ ਦਿੱਤੇ ਤੇ ਕਿਹਾ ਸੀ ਕਿ ਤਾਮਿਲ ਨਾਡੂ ਵਿਚ ਪਿਛਲੇ 60 ਸਾਲਾਂ ਤੋਂ ਇਹ ਨਹੀਂ ਹੋ ਰਿਹਾ, ਸਹੀ ਆਡਿਟ ਕਰਾਉਣ ਦੀ ਥਾਂ ਰਾਜ ਸਰਕਾਰ ਨੇ ਦੇਵਤਿਆਂ ਦੀ ਸਜਾਵਟ ਵਿਚ ਵਰਤੇ ਜਾਂਦੇ ਵੱਡੇ ਗਹਿਣਿਆਂ ਤੋਂ ਇਲਾਵਾ ਸੋਨੇ ਦੇ ਗਹਿਣਿਆਂ ਤੇ ਹੋਰ ਚੀਜ਼ਾਂ ਨੂੰ ਪਿਘਲਾਉਣ ਦਾ ਐਲਾਨ ਕੀਤਾ ਹੈ।2138 ਕਿਲੋ ਸੋਨਾ ਪਿਘਲਾਉਣ ਬਾਰੇ ਰਾਜ ਸਰਕਾਰ ਕਹਿੰਦੀ ਹੈ ਕਿ ਬੈਂਕਾਂ ਵਿਚ 24 ਕੈਰੇਟ ਸੋਨੇ ਦੀਆਂ ਛੜਾਂ ਰੱਖਣ ਨਾਲ ਮਿਲੇ ਪੈਸੇ ਨੂੰ ਮੰਦਰ ਦੇ ਵਿਕਾਸ ਲਈ ਵਰਤੇਗੀ, ਪਰ ਹਿੰਦੂ ਸੰਗਠਨ ਕਹਿੰਦੇ ਹਨ ਕਿ ਬਿਨਾਂ ਆਡਿਟ ਦੇ ਗਹਿਣੇ ਪਿਘਲਾਉਣ ਦਾ ਫੈਸਲਾ ਸ਼ੱਕੀ ਹੈ। ਕਾਨੂੰਨ ਅਨੁਸਾਰ ਮੰਦਰ ਦੇ ਟਰੱਸਟੀ ਸੋਨਾ ਪਿਘਲਾਉਣ ਦਾ ਫੈਸਲਾ ਕਰਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਸਰਕਾਰ ਨੇ ਐੱਮ ਐੱਸ ਪੀ ਬਾਰੇ ਕਮੇਟੀ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਪੰਜ ਨਾਂ ਮੰਗੇ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟਿਪਣੀ: 36 ਸਾਲਾਂ ਤੋਂ ਗੰਗਾ ਮੈਲੀ ਦੀ ਮੈਲੀ
ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਤੋਂ ਪਾਸ
ਟਰੱਕ-ਐਂਬੂਲੈਂਸ ਦੀ ਟੱਕਰ ਵਿੱਚ ਮਰੀਜ਼ ਸਮੇਤ ਚਾਰ ਜਣਿਆਂ ਦੀ ਮੌਤ
ਹਾਈ ਕੋਰਟ ਨੇ ਕਿਹਾ: ਬਹੁ-ਗਿਣਤੀ ਨਾਲ ਮਿਲਦੇ ਵਿਚਾਰ ਹੀ ਪ੍ਰਗਟਾਵੇ ਦੀ ਆਜ਼ਾਦੀ ਨਹੀਂ
ਚੀਫ ਜਸਟਿਸ ਨੂੰ ਰੰਜ ਕਾਨੂੰਨ ਬਣਾਉਣ ਸਮੇਂ ਬਣਾਉਣ ਵਾਲੇ ਪ੍ਰਭਾਵ ਬਾਰੇ ਨਹੀਂ ਸੋਚਦੇ
ਸ਼ਹੀਦ ਹੇਮੰਤ ਕਰਕਰੇ ਦੀ ਬੇਟੀ ਦਾ ਸਵਾਲ ਪਾਪਾ ਜਿਹੜੀ ਬੁਲੇਟ ਪਰੂਫ ਜੈਕੇਟ ਪਹਿਨ ਕੇ ਨਿਕਲੇ ਸੀ, ਉਹ ਕਿੱਥੇ ਗਈ?
ਸਾਬਕਾ ਜੱਜ ਉੱਤੇ ਭਿ੍ਰਸ਼ਟਾਚਾਰ ਦਾ ਕੇਸ ਚਲਾਉਣ ਲਈਸੀ ਬੀ ਆਈ ਨੂੰ ਪ੍ਰਵਾਨਗੀ ਮਿਲੀ
ਦਿੱਲੀ ਅਸੈਂਬਲੀ ਦੇ ਸੈਸ਼ਨ ਤੋਂ ਭਾਜਪਾ ਦਾ ਇੱਕ ਵਿਧਾਇਕ ਸਸਪੈਂਡ, ਦੋ ਬਾਹਰ ਕੱਢੇ
ਪ੍ਰਦੂਸ਼ਣ ਫੈਲਾ ਕੇ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹੋ-ਸੁਪਰੀਮ ਕੋਰਟ