Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਕਰਾਉਣ ਦੀ ਮੰਗ ਚੁੱਕੀ

October 21, 2021 10:40 AM

* ਕਿਸਾਨ ਨੇ ਕਿਹਾ: ਲਖਬੀਰ ਮੇਰਾ ਕੰਮ ਕਰਦਾ ਸੀ, ਬੇਅਦਬੀ ਨਹੀਂ ਕਰ ਸਕਦਾ

ਨਵੀਂ ਦਿੱਲੀ, 20 ਅਕਤੂਬਰ, (ਪੋਸਟ ਬਿਊਰੋ)-ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਰਾਜਧਾਨੀ ਦਿੱਲੀ ਦੇ ਬਾਰਡਰਾਂ ਉੱਤੇ ਚੱਲਦੇ ਕਿਸਾਨ ਸੰਘਰਸ਼ ਬਾਰੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੇ ਖਿਲਾਫ਼ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਉੱਤੇ ਕੇਂਦਰੀ ਏਜੰਸੀਆਂ ਅਤੇ ਉਨਾਂ ਦੇ ਹੱਥ-ਠੋਕਿਆਂ ਦੀ ਸਾਜਿ਼ਸ਼ ਪਰਤਾਂ ਇੱਕ-ਇੱਕ ਕਰਕੇ ਖੁੱਲਣ ਲੱਗ ਪਈਆਂ ਹਨ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਮੀਟਿੰਗ ਕਰਕੇ 15 ਅਕਤੂਬਰ ਨੂੰ ਨਿਹੰਗ ਸਿੰਘਾਂ ਵੱਲੋਂ ਇੱਕ ਦਲਿਤ ਸਿੱਖ ਦੀ ਮੌਤ ਦੀ ਘਟਨਾ ਬਾਰੇ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ, ਜਿਨ੍ਹਾਂ ਨਾਲ ਨਿਹੰਗ ਆਗੂ ਦੀਆਂ ਫੋਟੋ ਸਾਹਮਣੇ ਆਈਆਂ ਹਨ।
ਵਰਣਨ ਯੋਗ ਹੈ ਕਿ 15 ਅਕਤੂਬਰ ਨੂੰ ਇੱਕ ਅਨੁਸੂਚਿਤ ਜਾਤੀ ਦੇ ਵਿਅਕਤੀ ਲਖਬੀਰ ਸਿੰਘ ਦਾ ਕਤਲ ਕਰਨਦੀ ਜਿ਼ਮੇਵਾਰੀ ਆਪਣੇ ਸਿਰ ਲੈਣ ਵਾਲੇ ਨਿਹੰਗ ਅਮਨ ਸਿੰਘ ਦੀਆਂ ਆਪਣੇ ਸਾਥੀਆਂ ਸਮੇਤ ਕੇਂਦਰੀ ਭਾਜਪਾ ਮੰਤਰੀਆਂ ਨਾਲ ਫੋਟੋਜ਼ਾਹਰ ਹੋ ਚੁੱਕੀਆਂ ਹਨ। ਇਸ ਬਾਰੇ ਅੱਜ 32 ਕਿਸਾਨ ਜੱਥੇਬੰਦੀਆਂ ਦੀ ਬੈਠਕ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸਵਿੱਚ ਸਾਰੇ ਘਟਨਾਕ੍ਰਮ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਤੱਥ ਬਾਹਰ ਲਿਆਉਣ ਲਈ ਪੰਜ ਮੈਂਬਰੀ ਤੱਥ ਖੋਜ ਕਮੇਟੀ ਬਣਾਈ ਗਈ ਹੈ, ਜੋ ਅਗਲੇ ਤਿੰਨ ਦਿਨਾਂ ਵਿੱਚਇਹ ਰਿਪੋਰਟ ਜੱਥੇਬੰਦੀਆਂ ਨੂੰ ਪੇਸ਼ ਕਰੇਗੀ। ਇਸ ਕਮੇਟੀ ਵਿੱਚ ਕੰਵਲਪ੍ਰੀਤ ਸਿੰਘ ਪੰਨੂੰ, ਬਲਦੇਵ ਸਿੰਘ ਸਿਰਸਾ, ਕਾਕਾ ਸਿੰਘ ਕੋਟੜਾ, ਪ੍ਰਗਟ ਸਿੰਘ ਜਾਮਾਰਾਏ ਅਤੇ ਜਤਿੰਦਰ ਸਿੰਘ ਛੀਨਾ ਨੂੰ ਸ਼ਾਮਲ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲਖੁਆਰੀ ਬੰਦ ਕੀਤੀ ਜਾਵੇਤੇ 19 ਫੀਸਦੀ ਨਮੀ ਵਾਲਾ ਝੋਨਾ ਵੀ ਖਰੀਦਿਆ ਜਾਵੇ ਅਤੇ ਸ਼ੈਲਰਾਂ ਦੇ ਟਰਾਇਲ ਚਲਾਏ ਜਾਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਗੰਨਾ ਮਿੱਲਾਂ ਨੂੰ ਤੁਰੰਤ ਗੰਨਾ ਬਾਊਂਡ ਕਰਨ ਨੂੰ ਕਹੇ ਅਤੇ ਡੀ ਏ ਪੀ ਦੀ ਬਲੈਕ ਮਾਰਕੀਟਿੰਗ ਰੋਕਣ ਤੇ ਸੁਸਾਇਟੀਜ਼ ਤੇ ਪ੍ਰਾਈਵੇਟ ਦੁਕਾਨਾਂ ਉੱਤੇ ਖਾਦ ਦੀ ਸਪਲਾਈ ਯਕੀਨੀ ਕਰੇ। ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਕੁਲਵੰਤ ਸਿੰਘ ਸੰਧੂ, ਸਤਿਨਾਮ ਸਿੰਘ ਬਹਿਰੂ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਰਾਏ, ਡਾ. ਦਰਸ਼ਨਪਾਲਅਤੇ ਬਹੁਤ ਸਾਰੇ ਹੋਰ ਆਗੂ ਸ਼ਾਮਲ ਸਨ।
ਦੂਸਰੇ ਪਾਸੇ ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਲਖਬੀਰ ਸਿੰਘ ਦੇ ਕੇਸ ਇਕ ਵੀਡੀਓ ਵਿੱਚ ਲਖਬੀਰ ਸਿੰਘ ਵੱਲੋਂ ਬੋਲੇ ਮੋਬਾਈਲ ਨੰਬਰ ਕਾਰਨਉਸ ਦੇ ਪਿੰਡ ਚੀਮਾਂ ਕਲਾਂ ਦੇ ਨਾਲ ਸਰਹੱਦੀ ਪਿੰਡ ਹਵੇਲੀਆਂ ਚਰਚਾ ਵਿਚ ਹੈ।ਜਿਹੜਾ ਨੰਬਰ ਲਖਬੀਰ ਸਿੰਘ ਨੇ ਬੋਲਿਆ ਹੈ, ਉਹ ਹਵੇਲੀਆਂ ਪਿੰਡ ਦੇ ਪ੍ਰਗਟ ਸਿੰਘ ਦਾ ਹੈ, ਜਿਸ ਦਾ ਲਖਬੀਰ ਸਿੰਘ ਦੇ ਸਿੰਘੂ ਬਾਰਡਰ ਜਾਣ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਪਰ ਉਸ ਨੇ ਮੀਡੀਆ ਕੋਲ ਕਿਹਾ ਹੈ ਕਿ ਲਖਬੀਰ ਉਸ ਦੇ ਪਸ਼ੂਆਂ ਦੀ ਸੰਭਾਲ ਦਾ ਕੰਮ ਕਰਦਾ ਸੀ ਤੇ ਬੇਅਦਬੀ ਵਰਗੀ ਘਟਨਾ ਉਹ ਕਦੇ ਨਹੀਂ ਸੀ ਕਰ ਸਕਦਾ।ਪਿੰਡ ਹਵੇਲੀਆਂ ਦੇ 40 ਸਾਲਾ ਪ੍ਰਗਟ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਛੇ ਏਕੜ ਜਮੀਨ ਹੈ ਤੇ ਚਾਰ ਏਕੜ ਠੇਕੇ ਉੱਤੇ ਲੈ ਕੇ ਖੇਤੀ ਕਰਦੇ ਹਨ। ਇਸ ਤੋਂ ਬਿਨਾ ਉਨ੍ਹਾਂ ਕੋਲ 20 ਦੇ ਕਰੀਬ ਗਾਵਾਂ, ਮੱਝਾਂ ਹਨ, ਜਿਨ੍ਹਾਂ ਦੇ ਦੁੱਧ ਦਾ ਕਾਰੋਬਾਰ ਕਰਦੇ ਹਨ। ਲਖਬੀਰ ਸਿੰਘ ਟੀਟੂ ਕੋਈ ਦੋ ਮਹੀਨੇ ਪਹਿਲਾਂ ਉਨ੍ਹਾਂ ਕੋਲ ਕੰਮ ਲਈ ਆਇਆ ਅਤੇ ਰੋਜ਼ ਸਵੇਰੇ ਆਉਂਦਾ ਤੇ ਸਾਰਾ ਦਿਨ ਏਥੇ ਰਹਿਣ ਪਿੱਛੋਂ ਸ਼ਾਮ ਨੂੰ ਮੁੜ ਜਾਂਦਾ ਸੀ। ਸੁਭਾਅ ਦਾ ਚੰਗਾ ਹੋਣ ਕਰਕੇ ਉਹ ਉਨ੍ਹਾਂ ਦੇ ਪਰਿਵਾਰ ਨਾਲ ਘੁਲ ਮਿਲ ਗਿਆ ਸੀ। ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ ਨਾਲ ਪੱਕਾ ਰੇਟ ਤੈਅ ਨਹੀਂ ਸੀ, ਜਿੰਨੇ ਪੈਸੇ ਚਾਹੀਦੇ, ਸ਼ਾਮ ਨੂੰ ਘਰ ਜਾਣ ਵੇਲੇ ਲੈ ਜਾਂਦਾ ਸੀ। ਪ੍ਰਗਟ ਸਿੰਘ ਨੇ ਕਿਹਾ ਕਿ ਅਕਤੂਬਰ ਸ਼ੁਰੂ ਹੁੰਦੇ ਸਾਰ ਉਹ ਗਿਆ ਅਤੇ ਫਿਰ ਨਹੀਂ ਆਇਆ। ਉਹ ਸਿੰਘੂ ਬਾਰਡਰ ਉੱਤੇ ਕਿੱਦਾਂ ਗਿਆ, ਇਹ ਸਮਝ ਤੋਂ ਬਾਹਰ ਹੈ। ਬੇਅਬਦੀ ਬਾਰੇ ਪੁੱਛੇ ਸਵਾਲ ਉੱਤੇ ਪ੍ਰਗਟ ਸਿੰਘ ਤੇ ਉੱਥੇ ਮੌਜੂਦ ਉਸ ਦੇ ਪਿਤਾ ਪ੍ਰਤਾਪ ਸਿੰਘ ਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ, ਪਿੰਡ ਵਾਸੀ ਜਸਪਾਲ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਦਲਬੀਰ ਕੌਰ ਪ੍ਰਧਾਨ ਨੇ ਕਿਹਾ ਕਿ ਜਿੰਨਾ ਉਹ ਲਖਬੀਰ ਸਿੰਘ ਨੂੰ ਜਾਣਦੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਬੇਅਦਬੀ ਦੀ ਘਟਨਾ ਨਹੀਂ ਸੀ ਕਰ ਸਕਦਾ।ਪ੍ਰਗਟ ਸਿੰਘ ਨੇ ਕਿਹਾ ਕਿ ਲਖਬੀਰ ਉਨ੍ਹਾਂ ਕੋਲ ਕੰਮ ਕਰਦਾ ਸੀ, ਇਸ ਦਾ ਉਸਦੀ ਭੈਣ ਨੂੰ ਪਤਾ ਸੀ। ਲਖਬੀਰ ਤੋਂ ਇਲਾਵਾ ਉਹ ਵੀ ਕਈ ਵਾਰ ਉਨ੍ਹਾਂ ਨੂੰ ਫੋਨ ਕਰਦੀ ਸੀ। ਲਖਬੀਰ ਸਿੰਘ ਉਸਦਾ ਨੰਬਰ ਵੀਡੀਓ ਵਿਚ ਬੋਲਦਾ ਸੁਣਦਾ ਹੈ, ਪਰ ਇਸ ਦਾ ਮਤਲਬ ਇਹਨਹੀਂ ਕਿ ਉਸਦੇ ਸਿੰਘੂ ਬਾਰਡਰ ਜਾਣ ਜਾਂ ਬੇਅਦਬੀ ਦੀ ਘਟਨਾ ਨਾਲ ਉਨ੍ਹਾਂ ਦਾ ਕੋਈ ਵਾਸਤਾ ਹੈ।ਇਹ ਨੰਬਰ ਤਾਂ ਲਖਬੀਰ ਦੇ ਘਰ ਦੀ ਕੰਧ ਉੱਤੇ ਵੀ ਲਿਖਿਆ ਹੋਇਆ ਹੈ ਅਤੇ ਨੰਬਰ ਯਾਦ ਹੋਣ ਕਰਕੇ ਉਸ ਨੇ ਇਹ ਬੋਲ ਦਿੱਤਾ ਹੋਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼