Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਮਿਲਟਨ ਸਕੂਲ ਦੇ ਬਾਹਰ ਬੱਚਿਆਂ ਨਾਲ ਗੱਲ ਕਰਨ ਵਾਲੇ ਤਿੰਨ ਸ਼ੱਕੀ ਵਿਅਕਤੀਆਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਪੁਲਿਸ

October 21, 2021 08:44 AM

ਹਾਲਟਨ, 20 ਅਕਤੂਬਰ (ਪੋਸਟ ਬਿਊਰੋ) : ਮਿਲਟਨ ਦੇ ਐਲੀਮੈਂਟਰੀ ਸਕੂਲ ਦੇ ਬਾਹਰ ਬੱਚਿਆਂ ਨਾਲ ਸ਼ੱਕੀ ਢੰਗ ਨਾਲ ਗੱਲਬਾਤ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਪਛਾਣ ਕਰਨ ਦੀ ਹਾਲਟਨ ਪੁਲਿਸ ਕੋਸਿ਼ਸ਼ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਪਹਿਲੀ ਘਟਨਾ 15 ਅਕਤੂਬਰ ਨੂੰ ਸਵੇਰੇ 10:55 ਤੇ 11:35 ਦਰਮਿਆਨ ਵਾਪਰੀ।ਪਾਰਕ ਕੀਤੀ ਗਈ ਕਾਰ ਵਿੱਚ ਸਵਾਰ ਵਿਅਕਤੀ ਆਪਣੇ ਸੈੱਲਫੋਨ ਰਾਹੀਂ ਹਾਅਥੌਰਨ ਵਿਲੇਜ ਪਬਲਿਕ ਸਕੂਲ ਵਿਖੇ ਬੱਚਿਆਂ ਦੀਆਂ ਫੋਟੋਆਂ ਲੈ ਰਿਹਾ ਸੀ।ਉਸ ਸਮੇਂ ਉਹ ਵਿਅਕਤੀ ਆਪਣੀ ਕਾਰ ਵਿੱਚ ਇੱਕਲਾ ਹੀ ਸੀ।ਪੁਲਿਸ ਨੇ ਦੱਸਿਆ ਕਿ ਉਸ ਨੇ ਆਪਣੀ ਕਾਰ ਸਕੂਲ ਦੀ ਸੌਕਰ ਫੀਲਡ ਲਾਗੇ ਪਾਰਕ ਕੀਤੀ ਹੋਈ ਸੀ।
ਕੁੱਝ ਦਿਨ ਬਾਅਦ 18 ਅਕਤੂਬਰ ਨੂੰ ਸਵੇਰੇ 10:55 ਤੇ 11:35 ਦਰਮਿਆਨ ਇਹੋ ਵਿਅਕਤੀ ਮੁੜ ਇਸੇ ਇਲਾਕੇ ਵਿੱਚ ਪਾਰਕ ਕੀਤੀ ਕਾਰ ਵਿੱਚ ਵੇਖਿਆ ਗਿਆ, ਪਰ ਇਸ ਵਾਰੀ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਕਾਰ ਵਿੱਚ ਮੌਜੂਦ ਸਨ।ਹਾਲਟਨ ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਇੱਕ ਨਿੱਕੀ ਬੱਚੀ ਨੂੰ ਕੈਂਡੀ ਦੇਣ ਦੀ ਕੋਸਿ਼ਸ਼ ਵੀ ਕੀਤੀ ਗਈ। ਗੱਡੀ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਇਸ ਲਾਂਘੇ ਉੱਤੇ ਬੱਚਿਆਂ ਦੀਆਂ ਤਸਵੀਰਾਂ ਲੈ ਰਿਹਾ ਸੀ।ਸਕੂਲ ਸਟਾਫ ਵੱਲੋਂ ਜਦੋਂ ਇਨ੍ਹਾਂ ਵਿਅਕਤੀਆਂ ਤੱਕ ਪਹੁੰਚ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਉਹ ਉੱਥੋਂ ਚਲੇ ਗਏ।
ਦੋਵਾਂ ਮਾਮਲਿਆਂ ਵਿੱਚ ਡਰਾਈਵਰ 21 ਸਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ ਜਿਸ ਦੇ ਕਾਲੇ ਤੇ ਨਿੱਕੇ ਵਾਲ ਹਨ। ਦੂਜੇ ਮਾਮਲੇ ਵਿੱਚ ਗੱਡੀ ਵਿੱਚ ਸਵਾਰ ਇੱਕ ਹੋਰ ਵਿਅਕਤੀ ਦਾ ਵੇਰਵਾ ਦਿੰਦਿਆਂ ਪੁਲਿਸ ਨੇ ਆਖਿਆ ਕਿ ਉਹ ਗੋਰੇ ਰੰਗ ਦਾ ਵਿਅਕਤੀ ਹੈ ਜਿਸਨੇ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਸੀ ਤੇ ਉਸ ਦੀ ਸ਼ਰਟ ਦੀਆਂ ਬਾਵ੍ਹਾਂ ਉੱਤੇ ਸੱਪ ਵਰਗੇ ਪੈਟਰਨ ਦੇ ਨਿਸ਼ਾਨ ਸਨ। ਤੀਜੇ ਵਿਅਕਤੀ ਦਾ ਵੇਰਵਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਿਸ ਗੱਡੀ ਵਿੱਚ ਇਹ ਤਿੰਨੇ ਵਿਅਕਤੀ ਸਵਾਰ ਸਨ ਉਹ ਦਰਮਿਆਨੇ ਆਕਾਰ ਦੀ, ਚਾਰ ਦਰਵਾਜਿ਼ਆਂ ਵਾਲੀ, ਕਾਲੇ ਰੰਗ ਦੀ ਮਰਸਡੀਜ਼ ਸੀ, ਜਿਸਦੀਆਂ ਖਿੜਕੀਆਂ ਰੰਗੀਆਂ ਹੋਈਆਂ ਸਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ