Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਕਮਜ਼ੋਰ ਵਰਕਰਜ਼ ਦੀ ਮਦਦ ਲਈ ਓਨਟਾਰੀਓ ਸਰਕਾਰ ਚੁੱਕ ਰਹੀ ਹੈ ਠੋਸ ਕਦਮ

October 20, 2021 10:18 AM

ਬਰੈਂਪਟਨ, 19 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਅਜਿਹਾ ਬਿੱਲ ਲਿਆਉਣ ਜਾ ਰਹੀ ਹੈ, ਜੇ ਉਹ ਪਾਸ ਹੋ ਜਾਂਦਾ ਹੈ ਤਾਂ ਟੈਂਪਰੇਰੀ ਹੈਲਪ ਏਜੰਸੀਆਂ ( ਟੀ ਐਚ ਏਜ਼ ) ਤੇ ਰਕਰੂਟਰਜ਼ ਨੂੰ ਬਰੈਂਪਟਨ ਵਿੱਚ ਆਪਰੇਟ ਕਰਨ ਲਈ ਲਾਇਸੰਸ ਦੀ ਲੋੜ ਹੋਵੇਗੀ।
ਪ੍ਰਸਤਾਵਿਤ ਤਬਦੀਲੀਆਂ ਨਾਲ ਅਧਿਕਾਰੀਆਂ ਨੂੰ ਗੈਰ ਲਾਇਸੰਸਸੁ਼ਦਾ ਟੀ ਐਚ ਏਜ਼ ਜਾਂ ਰਕਰੂਟਰਜ਼ ਜਾਂ ਗੈਰ ਲਾਇਸੰਸਸੁ਼ਦਾ ਆਪਰੇਟਰ ਦੀ ਵਰਤੋਂ ਕਰਨ ਵਾਲੇ ਕਾਰੋਬਾਰਾਂ ਖਿਲਾਫ ਜੁਰਮਾਨੇ ਲਾਉਣ ਦੀ ਖੁੱਲ੍ਹ ਹੋਵੇਗੀ।ਇੱਥੇ ਹੀ ਬੱਸ ਨਹੀਂ ਅਜਿਹੇ ਰਕਰੂਟਰਜ਼ ਦੀਆਂ ਸੇਵਾਵਾਂ ਲੈਣ ਵਾਲਿਆਂ ਨੂੰ ਵਰਕਰਜ਼ ਤੋਂ ਉਗਰਾਹੀ ਗਈ ਗੈਰਕਾਨੂੰਨੀ ਫੀਸ ਵੀ ਮੋੜਨੀ ਹੋਵੇਗੀ।ਓਨਟਾਰੀਓ ਸਰਕਾਰ ਅਜਿਹੇ ਸਮਰਪਿਤ ਅਧਿਕਾਰੀਆਂ ਦੀ ਟੀਮ ਵੀ ਤਿਆਰ ਕਰਨੀ ਚਾਹੁੰਦੀ ਹੈ ਜਿਹੜੀ ਘਰੇਲੂ ਤੇ ਵਿਦੇਸ਼ੀ ਵਰਕਰਜ਼ ਦਾ ਸ਼ੋਸ਼ਣ ਕਰਨ ਜਾਂ ਉਨ੍ਹਾਂ ਦੀ ਸਮਗਲਿੰਗ ਕਰਨ ਵਾਲੀਆਂ ਟੀ ਐਚ ਏਜ਼ ਤੇ ਰਕਰੂਟਰਜ਼ ਖਿਲਾਫ ਸਿ਼ਕੰਜਾ ਕੱਸ ਸਕੇ।
ਲੇਬਰ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਪਹਿਲੇ ਦਿਨ ਤੋਂ ਹੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਿਹੜਾ ਵੀ ਕੋਈ ਇੰਪਲੌਇਰ ਆਪਣੇ ਵਰਕਰਜ਼ ਦੇ ਅਧਿਕਾਰਾਂ ਦੀ ਉਲੰਘਣਾਂ ਕਰ ਰਿਹਾ ਹੋਵੇਗਾ ਉਸ ਖਿਲਾਫ ਕਾਰਵਾਈ ਕਰਨ ਲਈ ਸਾਡੇ ਅਧਿਕਾਰੀ ਉਸ ਦੇ ਦਰਵਾਜ਼ੇ ਉੱਤੇ ਪਹੁੰਚੇ ਹੋਣਗੇ। ਉਨ੍ਹਾਂ ਆਖਿਆ ਕਿ ਅੱਜ ਵਾਲੇ ਐਲਾਨ ਨਾਲ ਅਸੀਂ ਇਹ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੋ ਕੋਈ ਵੀ ਇਹ ਸੋਚ ਰਿਹਾ ਹੈ ਕਿ ਉਹ ਨਿਯਮਾਂ ਦੀ ਉਲੰਘਣਾ ਕਰ ਸਕਦਾ ਹੈ ਉਸ ਲਈ ਸਮਾਂ ਹੁਣ ਮੁੱਕ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਇਹ ਆਪਣੀ ਕਿਸਮ ਦਾ ਕੈਨੇਡਾ ਦਾ ਸੱਭ ਤੋਂ ਸਖ਼ਤ ਕਾਨੂੰਨ ਹੋਵੇਗਾ।ਇਸ ਨਾਲ ਓਨਟਾਰੀਓ ਵਿੱਚ ਕੰਮ ਕਰਨ ਵਾਲੇ ਵਰਕਰਜ਼ ਦੀ ਸੁਰੱਖਿਆ ਅੱਜ ਤੇ ਆਉਣ ਵਾਲੇ ਸਮਿਆਂ ਵਿੱਚ ਯਕੀਨੀ ਬਣਾਈ ਜਾਵੇਗੀ।
ਬਰੈਂਪਟਨ ਸਾਊਥ ਤੋਂ ਐਮਪੀਪੀ ਤੇ ਓਨਟਾਰੀਓ ਟਰੇਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਇਹ ਕਿਸੇ ਵੀ ਹਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਕੁੱਝ ਟੈਂਪਰੇਰੀ ਹੈਲਪ ਏਜੰਸੀਆਂ ਤੇ ਰਕਰੂਟਰਜ਼ ਵਰਕਰਜ਼ ਨੂੰ ਘੱਟ ਤੋਂ ਘੱਟ ਉਜਰਤਾਂ ਤੋਂ ਵੀ ਘੱਟ ਭੱਤੇ ਦੇ ਰਹੇ ਹਨ ਤੇ ਅਜਿਹਾ ਕਰਕੇ ਉਨ੍ਹਾਂ ਦੇ ਮੂਲ ਇੰਪਲਾਇਮੈਂਟ ਅਧਿਕਾਰਾਂ ਨਾਲ ਖਿਲਵਾੜ ਕਰ ਰਹੇ ਹਨ।ਇਸ ਤਰ੍ਹਾਂ ਦੀਆਂ ਮਨਮਰਜ਼ੀਆਂ ਤੇ ਵਰਕਰਜ਼ ਦੇ ਕੀਤੇ ਜਾ ਰਹੇ ਸ਼ੋਸ਼ਣ ਉੱਤੇ ਰੋਕ ਲਾਉਣ ਵਾਸਤੇ ਹੀ ਸਾਡੀ ਸਰਕਾਰ ਅਜਿਹਾ ਠੋਸ ਕਦਮ ਚੁੱਕਣ ਜਾ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਤੇਜ਼ ਰਫਤਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਕਈ ਰਾਹਗੀਰ ਜ਼ਖ਼ਮੀ
ਸੱਤਾ ਵਿੱਚ ਆਉਣ ਉੱਤੇ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ ਕਰਾਂਗੇ : ਹਾਰਵਥ
ਡੰਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਜ਼ਖ਼ਮੀ
ਸੀਡੀਸੀ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਸ਼ੌਟ ਲਾਉਣ ਦੀ ਕੀਤੀ ਜਾ ਰਹੀ ਹੈ ਸਿਫਾਰਿਸ਼
ਕੈਨੇਡਾ ਨੇ ਓਮਾਈਕ੍ਰੌਨ ਦੇ ਪੰਜ ਮਾਮਲਿਆਂ ਦੀ ਕੀਤੀ ਪੁਸ਼ਟੀ
ਹੋਰ ਉਮਰ ਵਰਗ ਦੇ ਲੋਕਾਂ ਨੂੰ ਵੀ ਤੀਜੀ ਡੋਜ਼ ਦੇਣ ਬਾਰੇ ਵਿਚਾਰ ਕਰ ਰਹੀ ਹੈ ਓਨਟਾਰੀਓ ਸਰਕਾਰ : ਐਲੀਅਟ
ਕੈਨੇਡਾ ਤੋਂ ਹਾਂਗ ਕਾਂਗ ਗਏ ਵਿਅਕਤੀ ਵਿੱਚ ਪਾਇਆ ਗਿਆ ਓਮਾਈਕ੍ਰੌਨ ਵਾਇਰਸ
ਸਮਗਲਿੰਗ ਸਬੰਧੀ ਜਾਂਚ ਵਿੱਚ ਇੱਕ ਮਸ਼ਕੂਕ ਦੇ ਘਰੋਂ ਨਸੇ਼ ਤੇ 30,000 ਦੀ ਨਕਦੀ ਬਰਾਮਦ
6100 ਬੱਚਿਆਂ ਨੂੰ ਦਿੱਤੀ ਗਈ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇ