Welcome to Canadian Punjabi Post
Follow us on

13

July 2025
 
ਟੋਰਾਂਟੋ/ਜੀਟੀਏ

ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਲਾਏ ਜਾ ਰਹੇ ਹਨ ਕਾਊਂਸਲਰ ਕੈਂਪ

October 20, 2021 10:14 AM

ਟੋਰਾਂਟੋ, 26 ਅਗਸਤ (ਪੋਸਟ ਬਿਊਰੋ) : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਕਾਊਂਸਲਰ ਕੈਂਪ ਲਾਏ ਜਾ ਰਹੇ ਹਨ। ਇਸ ਦੌਰਾਨ ਕਾਊਂਸਲਰ ਸਬੰਧਤ ਕਈ ਤਰ੍ਹਾਂ ਦੇ ਮੁੱਦੇ ਜਿਵੇਂ ਕਿ ਪਾਸਪੋਰਟ, ਓਸੀਆਈ, ਅਟੈਸਟੇਸ਼ਨ ਆਦਿ ਹੱਲ ਕੀਤੇ ਜਾਣਗੇ। ਇਨ੍ਹਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ : 

ਕਾਊਂਸਲਰ ਕੈਂਪ ਦੀ ਥਾਂ

 

ਮਿਤੀ

ਸਮਾਂ  

ਸਾਊਥ ਸਿੱਖ ਸੈਂਟਰ 1248 ਵਿਲਕਜ਼ ਐਵਨਿਊ ( ਸਿੱਖ ਸੈਂਟਰ ਵੇਅ), ਵਿਨੀਪੈਗ, ਐਮਬੀ ਆਰ3ਐਸ ਓਏ1    

7 ਨਵੰਬਰ,2021, ਐਤਵਾਰ

ਸਵੇਰੇ 10:00 ਤੋਂ ਦੁਪਹਿਰ ਦੇ 2:00 ਵਜੇ ਤੱਕ

ਮੈਰੀਟਾਈਮ ਗੀਤਾ ਭਵਨ 259 ਡਕ ਰੋਡ, ਫਰੈਡਰਿਕਟਨ, ਐਨਬੀ ਈ3ਸੀ 2ਈ7

20 ਨਵੰਬਰ, 2021, ਸ਼ਨਿੱਚਰਵਾਰ

ਸਵੇਰੇ 10:00 ਤੋਂ ਦੁਪਹਿਰ ਦੇ 2:00 ਵਜੇ ਤੱਕ

ਮੌਂਕਟਨ (ਅਜੇ ਤੈਅ ਨਹੀਂ ਕੀਤਾ ਗਿਆ)

21 ਨਵੰਬਰ, 2021, ਐਤਵਾਰ

ਸਵੇਰੇ 10:00 ਤੋਂ ਦੁਪਹਿਰ ਦੇ 2:00 ਵਜੇ ਤੱਕ

 2· ਇਹ ਕਾਊਂਸਲਰ ਕੈਂਪ ਲੰਮੇਂ ਸਮੇਂ ਤੋਂ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਲਾਏ ਜਾ ਰਹੇ ਹਨ ਤੇ ਇਹ ਇਨ੍ਹਾਂ ਥਾਂਵਾਂ ਉੱਤੇ ਕਾਊਂਸਲਰ ਸੇਵਾਵਾਂ ਦੇਣ ਲਈ ਨਹੀਂ ਲਾਏ ਜਾ ਰਹੇ। ਫਿਰ ਵੀ, ਜੇ ਪਾਸਪੋਰਟ, ਓਸੀਆਈ, ਅਟੈਸਟੇਸ਼ਨ ਤੇ ਲਾਈਫ ਸਰਟੀਫਿਕੇਟਸ (ਪੈਨਸ਼ਨ ਲਈ) ਲਈ ਅਰਜ਼ੀਆਂ ਸਹੀ ਤਰਤੀਬ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਵੇਗਾ। 

 3· ਦਸਤਾਵੇਜ਼ਾਂ ਦੀ ਲੋੜ ਤੇ ਇਸ ਸਬੰਧੀ ਫੀਸ ਦਾ ਪਤਾ ਲਾਉਣ ਲਈ ਬਿਨੈਕਾਰਾਂ ਨੂੰ ਹੇਠ ਲਿਖੇ ਲਿੰਕਸ ਉੱਤੇ ਜਾਣਾ ਹੋਵੇਗਾ :

 PASSPORT :                          https://www.cgitoronto.gov.in/page/general-info-passport/

PASSPORT FAQs :                  <https://www.cgitoronto.gov.in/page/passport-faqs/>

OCI :                                    <https://www.cgitoronto.gov.in/page/oci-application/>

ATTESTATION :                       https://www.cgitoronto.gov.in/page/power-of-attorney/  

                                             https://www.cgitoronto.gov.in/page/civil-documents/

                                             <https://www.cgitoronto.gov.in/page/att-commercial-documents/>

                                             https://www.cgitoronto.gov.in/page/general-info-attestation/

 4· ਅਰਜ਼ੀਆਂ ਉਸ ਹਾਲ ਵਿੱਚ ਹੀ ਅੱਗੇ ਵੱਧ ਸਕਣਗੀਆਂ ਜੇ ਪੂਰੇ ਦਸਤਾਵੇਜ਼ ਤੇ ਫਾਰਮ ਜਮ੍ਹਾਂ ਕਰਵਾਏ ਜਾਣਗੇ।ਬਿਨੈਕਾਰਾਂ ਨੂੰ ਸਾਰੇ ਦਸਤਾਵੇਜ਼ਾਂ ਤੇ ਫਾਰਮਜ਼ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ।ਕਿਸੇ ਵੀ ਦਸਤਾਵੇਜ਼ ਦੀ ਸਾਫਟ ਕਾਪੀ ਸਵੀਕਾਰ ਨਹੀਂ ਕੀਤੀ ਜਾਵੇਗੀ।ਫੀਸ ਸਿਰਫ ਡਿਮਾਂਡ ਡਰਾਫਟ ਰਾਹੀਂ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੂੰ ਦੇਣਯੋਗ ਹੋਵੇਗੀ।ਕਿਸੇ ਵੀ ਐਪਲੀਕੇਸ਼ਨ ਨੂੰ ਜਮ੍ਹਾਂ ਕਰਵਾਉਣ ਸਮੇਂ ਬਿਨੈਕਾਰ ਨੂੰ ਆਪਣਾ ਪਤਾ ਲਿਖਿਆ ਪ੍ਰੀ ਪੇਡ ਐਨਵੈਲਪ ਨਾਲ ਮੁਹੱਈਆ ਕਰਵਾਉਣਾ ਹੋਵੇਗਾ ; ਜਿਸ ਤੋਂ ਬਿਨਾਂ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।ਪੈਨਸ਼ਨ ਹਾਸਲ ਕਰਨ ਲਈ ਲਾਈਫ ਸਰਟੀਫਿਕੇਟਸ ਵਾਸਤੇ ਕੋਈ ਫੀਸ ਚਾਰਜ ਨਹੀਂ ਕੀਤੀ ਜਾਵੇਗੀ।

 

5· ਕੈਂਪ ਵਿਖੇ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਜ਼ਰੂਰੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ