Welcome to Canadian Punjabi Post
Follow us on

01

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਭਾਰਤ

ਕੇਰਲ ਵਿੱਚ ਭਾਰੀ ਬਾਰਸ਼ ਦਾ ਕਹਿਰ, 21 ਲੋਕਾਂ ਦੀ ਮੌਤ

October 19, 2021 01:57 AM

ਨਵੀਂ ਦਿੱਲੀ, 18 ਅਕਤੂਬਰ (ਪੋਸਟ ਬਿਊਰੋ)- ਕੇਰਲ ਵਿੱਚ ਲਗਾਤਾਰ ਹੁੰਦੀ ਭਾਰੀ ਬਾਰਸ਼ ਕਾਰਨ ਸਭ ਦਰਿਆ ਨੱਕੋ-ਨੱਕ ਭਰ ਗਏ ਹਨ। ਕਈ ਥਾਂ ਜ਼ਮੀਨ ਖਿਸਕਣ ਕਾਰਨ ਹਾਲਾਤ ਬੇਕਾਬੂ ਹੋ ਗਏ ਹਨ। ਕੋਟਾਯਮ ਵਿੱਚੋਂ ਨੌਂ ਲਾਸ਼ਾਂ ਮਿਲਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇੱਕ ਦਰਜਨ ਤੋਂ ਵੱਧ ਵਿਅਕਤੀ ਲਾਪਤਾ ਦੱਸੇ ਜਾਂਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਹਾਲਾਤ ਉੱਤੇ ਚਿੰਤਾ ਪ੍ਰਗਟ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਹਾਲਾਤ ਉੱਤੇ ਨਜ਼ਰ ਰੱਖੀ ਹੋਈ ਹੈ।ਕੇਰਲ ਵਿੱਚ ਤਬਾਹੀ ਦੀ ਵਰਖਾ ਨੇ ਸੈਂਕੜੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅਰਬ ਸਾਗਰ ਵਿੱਚ ਬਣਿਆ ਲੋ-ਪ੍ਰੈਸ਼ਰ ਕੇਰਲ ਦੇ ਸਮੁੰਦਰੀ ਕੰਢੇ ਉੱਤੇ ਪਹੁੰਚ ਜਾਣ ਕਾਰਨ ਦੱਖਣੀ ਅਤੇ ਕੇਂਦਰੀ ਕੇਰਲ ਵਿੱਚ ਮੀਂਹ ਪੈਣ ਨਾਲ ਤਿ੍ਰਵਨੰਤਪੁਰਮ, ਕੋਲਮ, ਪਦਨਮਟਾਟ, ਕੋਟਾਯਮ ਅਤੇ ਇਡੁਕੀ ਵਿੱਚ ਸਭ ਦਰਿਆ ਭਰ ਗਏ ਹਨ। ਬਚਾਅ ਕਾਰਜਾਂ ਲਈ ਫੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ।ਪੱਛਮੀ ਘਾਟ ਪਰਬਤ ਲੜੀ ਦੇ ਪੈਰਾਂ ਵਿੱਚ ਇੱਕ ਬਸਤੀ ਵਿੱਚ ਕੱਲ੍ਹ ਰੋਂਦੀ-ਕੁਰਲਾਉਂਦੀ ਇੱਕ ਬਜ਼ੁਰਗ ਔਰਤ ਨੂੰ ਮੀਂਹ ਦੇ ਪਾਣੀ ਨਾਲ ਭਰੀਆਂ ਸੜਕਾਂ ਉੱਤੇ ਲੋਕਾਂ ਕੋਲੋਂ ਮਦਦ ਮੰਗਦੇ ਵੇਖਿਆ ਗਿਆ।ਉਕਤ ਬਜ਼ੁਰਗ ਔਰਤ ਦੀ ਸਾਰੀ ਉਮਰ ਦੀ ਕਮਾਈ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਈ ਅਤੇ ਉਹ ਬੇਘਰ ਹੋ ਗਈ। ਉਸ ਨੇ ਮੁੱਖ ਮੰਤਰੀ ਕੋਲੋਂ ਝੌਂਪੜੀ ਬਣਵਾਉਣ ਲਈ ਜ਼ਮੀਨ ਦੀ ਮੰਗ ਕੀਤੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਸਰਕਾਰ ਨੇ ਐੱਮ ਐੱਸ ਪੀ ਬਾਰੇ ਕਮੇਟੀ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਪੰਜ ਨਾਂ ਮੰਗੇ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟਿਪਣੀ: 36 ਸਾਲਾਂ ਤੋਂ ਗੰਗਾ ਮੈਲੀ ਦੀ ਮੈਲੀ
ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਤੋਂ ਪਾਸ
ਟਰੱਕ-ਐਂਬੂਲੈਂਸ ਦੀ ਟੱਕਰ ਵਿੱਚ ਮਰੀਜ਼ ਸਮੇਤ ਚਾਰ ਜਣਿਆਂ ਦੀ ਮੌਤ
ਹਾਈ ਕੋਰਟ ਨੇ ਕਿਹਾ: ਬਹੁ-ਗਿਣਤੀ ਨਾਲ ਮਿਲਦੇ ਵਿਚਾਰ ਹੀ ਪ੍ਰਗਟਾਵੇ ਦੀ ਆਜ਼ਾਦੀ ਨਹੀਂ
ਚੀਫ ਜਸਟਿਸ ਨੂੰ ਰੰਜ ਕਾਨੂੰਨ ਬਣਾਉਣ ਸਮੇਂ ਬਣਾਉਣ ਵਾਲੇ ਪ੍ਰਭਾਵ ਬਾਰੇ ਨਹੀਂ ਸੋਚਦੇ
ਸ਼ਹੀਦ ਹੇਮੰਤ ਕਰਕਰੇ ਦੀ ਬੇਟੀ ਦਾ ਸਵਾਲ ਪਾਪਾ ਜਿਹੜੀ ਬੁਲੇਟ ਪਰੂਫ ਜੈਕੇਟ ਪਹਿਨ ਕੇ ਨਿਕਲੇ ਸੀ, ਉਹ ਕਿੱਥੇ ਗਈ?
ਸਾਬਕਾ ਜੱਜ ਉੱਤੇ ਭਿ੍ਰਸ਼ਟਾਚਾਰ ਦਾ ਕੇਸ ਚਲਾਉਣ ਲਈਸੀ ਬੀ ਆਈ ਨੂੰ ਪ੍ਰਵਾਨਗੀ ਮਿਲੀ
ਦਿੱਲੀ ਅਸੈਂਬਲੀ ਦੇ ਸੈਸ਼ਨ ਤੋਂ ਭਾਜਪਾ ਦਾ ਇੱਕ ਵਿਧਾਇਕ ਸਸਪੈਂਡ, ਦੋ ਬਾਹਰ ਕੱਢੇ
ਪ੍ਰਦੂਸ਼ਣ ਫੈਲਾ ਕੇ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹੋ-ਸੁਪਰੀਮ ਕੋਰਟ