Welcome to Canadian Punjabi Post
Follow us on

02

July 2025
 
ਭਾਰਤ

ਕਾਲਜ ਵਿੱਚ ਸਿਰਫ ਹਿੰਦੂਆਂ ਲਈ ਨੌਕਰੀ ਦੇ ਇਸ਼ਤਿਹਾਰ ਤੋਂ ਹੰਗਾਮਾ

October 19, 2021 01:56 AM

ਚੇਨਈ, 18 ਅਕਤੂਬਰ (ਪੋਸਟ ਬਿਊਰੋ)- ਹਿੰਦੂ ਧਾਰਮਿਕ ਅਤੇ ਧਰਮਾਰਥ ਬੰਦੋਬਸਤੀ (ਐਚ ਐਂਡ ਸੀ ਈ) ਵਿਭਾਗ ਵੱਲੋਂ ਆਪਣੇ ਕਾਲਜ ਵਿੱਚ ਵੱਖ-ਵੱਖ ਅਹੁਦਿਆਂ ਲਈ ਸਿਰਫ ਹਿੰਦੂਆਂ ਨੂੰ ਨੌਕਰੀ ਦਾ ਸੱਦਾ ਦੇਣ ਦੇ ਇੱਕ ਇਸ਼ਤਿਹਾਰ ਨੇ ਇਸ ਰਾਜ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਇਸ ਇਸ਼ਤਿਹਾਰ ਵਿਰੁੱਧ ਕਈ ਵਿਅਕਤੀ ਅਤੇ ਸੰਗਠਨ ਬੋਲ ਰਹੇ ਹਨ। 13 ਅਕਤੂਬਰ ਨੂੰ ਵੱਖ-ਵੱਖ ਅਖਬਾਰਾਂ ਵਿੱਚ ਛਾਪੇ ਗਏ ਇਸ਼ਤਿਹਾਰ ਵਿੱਚ ਕੋਲਾਥੁਰ ਦੇ ਅਰੁਲਮਿੰਗੁ ਕਪਾਲੇਸ਼ਵਰ ਆਰਟਸ ਐਂਡ ਸਾਇੰਸ ਸਰਕਾਰੀ ਕਾਲਜ ਦੇ ਵੱਖ-ਵੱਖ ਟੀਚਿੰਗ ਅਤੇ ਨਾਨ ਟੀਚਿੰਗ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਅਹੁਦੇ ਸਿਰਫ ਹਿੰਦੂਆਂ ਲਈ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਐਚ ਆਰ ਐਂਡ ਸੀ ਈ ਵਿਭਾਗ 2021-22 ਤਕ ਆਪਣੇ ਚਾਰ ਨਵੇਂ ਕਾਲਜ ਖੋਲ੍ਹ ਰਿਹਾ ਹੈ। ਇਸ਼ਤਿਹਾਰ ਵਿੱਚ ਬੀ ਕਾਮ, ਬੀ ਬੀ ਏ, ਬੀ ਐਸ ਸੀ ਕੰਪਿਊਟਰ ਸਾਇੰਸ, ਬੀ ਸੀ ਏ, ਤਾਮਿਲ, ਅੰਗੇਰਜ਼ੀ ਗਣਿਤ ਸਿਲੇਬਸ ਪੜ੍ਹਾਉਣ ਲਈ ਸਹਾਇਕ ਪ੍ਰੋਫੈਸਰ ਦੇ ਅਹੁਦੇ ਦੇ ਨਾਲ-ਨਾਲ ਸਰੀਰਕ ਸਿੱਖਿਆ ਡਾਇਰੈਕਟਰ ਅਤੇ ਲਾਇਬ੍ਰੇਰੀਅਨ ਲਈ ਵਾਕ-ਇਨ-ਇੰਟਰਵਿਊ ਕਰ ਰਿਹਾ ਹੈ।ਦਫਤਰੀ ਸਹਾਇਕ, ਜੂਨੀਅਰ ਸਹਾਇਕ, ਚੌਕੀਦਾਰ ਅਤੇ ਸਵੀਪਰ ਸਮੇਤ ਨਾਨ-ਟੀਚਿੰਗ ਮੁਲਾਜ਼ਮਾਂ ਲਈ ਵਾਕ-ਇਨ-ਇੰਟਰਵਿਊ ਹੋਈ ਸੀ। ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਅਹੁਦਿਆਂ ਲਈ ਸਿਰਫ ਹਿੰਦੂਆਂ ਨੂੰ ਅਰਜ਼ੀ ਦੇਣ ਦੀ ਆਗਿਆ ਹੈ। ਇਸ ਕਾਰਨ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ