Welcome to Canadian Punjabi Post
Follow us on

03

July 2025
 
ਪੰਜਾਬ

ਨਵਜੋਤ ਸਿੱਧੂ ਨੇ ਫਿਰ ਸੋਨੀਆ ਗਾਂਧੀ ਨੂੰ 13 ਮੁੱਦਿਆਂ ਦੀ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ

October 18, 2021 09:43 AM

* ਚੰਨੀ, ਸਿੱਧੂ, ਹਰੀਸ਼ ਚੌਧਰੀ ਤੇ ਪਰਗਟ ਵਿਚਾਲੇ ਅੱਧੀ ਰਾਤ ਮੀਟਿੰਗ


ਚੰਡੀਗੜ੍ਹ, 17 ਅਕਤੂਬਰ, (ਪੋਸਟ ਬਿਊਰੋ)- ਹਾਲੇ ਇੱਕ ਦਿਨ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਰਿਆਂ ਨੂੰ ਇਹ ਕਿਹਾ ਸੀ ਕਿ ਜਿਸ ਨੇ ਕੋਈ ਗੱਲ ਕਰਨੀ ਹੋਵੇ, ਮੀਡੀਏ ਵਿੱਚ ਜਾਣ ਦੀ ਥਾਂ ਮੇਰੇ ਨਾਲ ਸਿੱਧੀ ਕਰੋ, ਉਸ ਦੇ ਚੌਵੀ ਘੰਟੇ ਤੋਂ ਵੀ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਰੱਦ ਕਰ ਕੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਅਤੇ ਬਾਹਰ ਵੀ ਜਾਰੀ ਕਰ ਦਿੱਤੀ ਹੈ। ਸਿੱਧੂ ਨੇ ਹਾਈਕਮਾਨ ਨੂੰ ਲਿਖੀ ਚਾਰ ਪੰਨਿਆਂ ਦੀ ਇਸ ਚਿੱਠੀਵਿੱਚ 13 ਮੁੱਦਿਆਂ ਦਾ ਜਿ਼ਕਰ ਕੀਤਾ ਹੈ।
ਇਹ ਚਿੱਠੀ ਲਿਖੇ ਜਾਣ ਦੇ ਬਾਅਦ ਅੱਜ ਐਤਵਾਰ ਦੇਰ ਰਾਤ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਮੰਤਰੀ ਪਰਗਟ ਸਿੰਘ ਅਤੇ ਪੰਜਾਬ ਦੇ ਨਵੇਂ ਜਿ਼ਮੇਵਾਰ ਬਣਾਏ ਜਾ ਰਹੇ ਰਾਜਸਥਾਨ ਦੀ ਕਾਗਰਸ ਦੇ ਆਗੂ ਹਰੀਸ਼ ਚੌਧਰੀ ਵਿਚਾਲੇ ਇੱਕ ਮੀਟਿੰਗ ਹੋਈ ਹੈ। ਬਾਅਦ ਵਿੱਚ ਭਾਵੇਂ ਇਹ ਕਿਹਾ ਗਿਆ ਕਿ ਇਸ ਮੀਟਿੰਗ ਮੌਕੇ ਅਗਲੀਆਂ ਚੋਣਾਂ ਲਈ ਮੈਨੀਫੈਸਟੋ ਅਤੇ ਹੋਰ ਮੁੱਦਿਆਂ ਉੱਤੇ ਵਿਚਾਰ ਕੀਤੀ ਗਈ ਹੈ, ਪਰ ਜਾਣਕਾਰ ਦੱਸਦੇ ਹਨ ਕਿ ਓਥੇ ਨਵਜੋਤ ਸਿੰਘ ਸਿੱਧੂ ਦੀ ਤਾਜ਼ਾ ਚਿੱਠੀ ਦਾ ਮੁੱਦਾ ਹੀ ਛਾਇਆ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂਨੇ ਜਿਨ੍ਹਾਂ 13 ਮੁੱਦਿਆਂ ਦਾ ਖਾਸਜਿ਼ਕਰ ਕੀਤਾ, ਉਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਬੇਅਦਬੀ ਦੇ ਕੇਸਦਾ ਨਿਆਂ, ਪੰਜਾਬ ਵਿੱਚ ਪੈਂਦੀ ਨਸ਼ੇ ਦੀ ਮਾਰ ਰੋਕਣਾ, ਖੇਤੀ, ਬਿਜਲੀ, ਪੰਜਾਬ ਸਰਕਾਰ ਤੇ ਬਿਜਲੀ ਕੰਪਨੀਆਂ ਵਿਚਾਲੇ ਸਮਝੌਤੇ ਰੱਦ ਕਰਨਾ, ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਦਾ ਵਿਕਾਸ, ਰੁਜ਼ਗਾਰ, ਸਿੰਗਲ ਵਿੰਡੋ ਸਿਸਟਮ, ਸ਼ਰਾਬ, ਮਾਈਨਿੰਗ, ਕੇਬਲ ਮਾਫੀਆ ਤੇ ਆਵਾਜਾਈ ਸ਼ਾਮਲ ਹਨ।ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈਣ ਦੇ ਇੱਕ ਦਿਨ ਬਾਅਦ ਇਹ ਪੱਤਰ ਲਿਖਿਆ ਹੈ।ਹਾਲੇ ਦੋ ਕੁ ਦਿਨ ਪਹਿਲਾਂ ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ-ਨਾਲ ਪਾਰਟੀ ਦੇ ਜਨਰਲ ਸੈਕਟਰੀ ਕੇ ਸੀ ਵੇਣੂਗੋਪਾਲ ਨੂੰ ਦਿੱਲੀ ਵਿੱਚ ਮਿਲੇ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਸੀ।
ਅੱਜ ਐਤਵਾਰ ਨੂੰ ਲਿਖੇ ਪੱਤਰ ਵਿੱਚ ਨਵਜੋਤ ਸਿੰਘਸਿੱਧੂ ਨੇ ਮੰਗ ਕੀਤੀ ਹੈ ਕਿ ਪਾਰਟੀ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਪਾਣੇ ਚੋਣ ਮੈਨੀਫੈਸਟੋ ਦੇ ਵਾਅਦਿਆਂ ਉੱਤੇ ਖਰਾ ਉਤਰਨਾ ਪਵੇਗਾ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ‘ਪੰਜਾਬ ਸਰਕਾਰ ਨੂੰ ਪਹਿਲ ਦੇ ਮੁੱਦੇ ਹੱਲ ਕਰਨੇ ਚਾਹੀਦੇ ਹਨ।” ਇਸ ਪੱਤਰ ਵਿੱਚ ਨਵਜੋਤ ਸਿੰਘਸਿੱਧੂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਉਹ ਉਨ੍ਹਾਂ ਨੂੰ ਇੱਕ 13 ਨੁਕਾਤੀ ਏਜੰਡੇ ਦੇ ਨਾਲ ਪੰਜਾਬ ਮਾਡਲ ਦੇ ਕਾਂਗਰਸ ਪਾਰਟੀ ਦੇ ਨਵੇਂ ਮੈਨੀਫੈਸਟੋਬਾਰੇ ਮਿਲਣਾ ਚਾਹੁੰਦੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ