Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਸਿੰਘੂ ਬਾਰਡਰ ਕਤਲ ਕੇਸ: ਸੋਨੀਪਤ ਅਦਾਲਤ ਵੱਲੋਂ 3 ਨਿਹੰਗਾਂ ਦਾ 6 ਦਿਨਾਂ ਦਾ ਪੁਲੀਸ ਰਿਮਾਂਡ ਜਾਰੀ

October 18, 2021 09:41 AM

ਨਵੀਂ ਦਿੱਲੀ, 17 ਅਕਤੂਬਰ, (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ ਉੱਤੇਨਿਹੰਗ ਸਿੰਘਾਂ ਦੇ ਪੜਾਅ ਵਿੱਚ ਪਿਛਲੇ ਦਿਨੀਂ ਧਾਰਮਿਕ ਬੇਅਦਬੀ ਦੇ ਦੋਸ਼ ਹੇਠ ਲਖਬੀਰ ਸਿੰਘ ਨਾਂਅ ਦੇ ਵਿਅਕਤੀ ਦਾ ਕਤਲ ਹੋਣ ਦੇ ਕੇਸਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਨਿਹੰਗਾਂ ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਬਿੰਦ ਪ੍ਰੀਤ ਸਿੰਘ ਨੂੰ ਅਦਾਲਤ ਅੱਜ 6 ਦਿਨਾਂ ਦੇ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਕੁੰਡਲੀ ਪੁਲੀਸ ਨੇ ਉਨ੍ਹਾਂ ਦੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਹ ਰਿਮਾਂਡ ਸਿਰਫ 6 ਦਿਨਾਂ ਲਈ ਦਿੱਤਾਹੈ।
ਅਦਾਲਤੀ ਸੁਣਵਾਈ ਦੇ ਬਾਅਦ ਸਰਕਾਰੀ ਵਕੀਲ ਨੇ ਦੱਸਿਆ ਕਿ ਅਗਲੀ ਸੁਣਵਾਈ ਮੌਕੇ ਇਨ੍ਹਾਂ ਤਿੰਨਾਂ ਦੋਸ਼ੀਆਂ ਦੇ ਨਾਲ ਸਰਬਜੀਤ ਸਿੰਘ ਨੂੰ ਵੀ 6 ਦਿਨਾਂ ਬਾਅਦ ਇਕੱਠੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਪੁਲੀਸ ਇਨ੍ਹਾਂ ਤਿੰਨਾਂ ਨਿਹੰਗਾਂ ਤੋਂ ਹੋਰ ਜਾਣਕਾਰੀ ਲੈਣ ਪਿੱਛੋਂ ਪੰਜਾਬ ਵਿੱਚ ਜਾਂਚ ਕਰਨ ਲਈ ਇਨ੍ਹਾਂ ਨੂੰ ਲੈ ਕੇ ਜਾਵੇਗੀ ਅਤੇ ਇਸ ਕਾਰਨ ਕੁਝ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।ਇਸੇ ਦੌਰਾਨ ਹਰਿਆਣਾ ਪੁਲੀਸ ਨੇ ਕੇਸ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐੱਸ ਆਈ ਟੀਜ਼) ਬਣਾਈਆਂ ਹਨ। ਏਐੱਸਪੀ ਖਰਖੋਦਾ ਮਯੰਕ ਗੁਪਤਾ ਦੀ ਅਗਵਾਈ ਹੇਠਲੀ ਪਹਿਲੀ ਐੱਸ ਆਈ ਟੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਵੀਡੀਓਜ਼ ਦੀਜਾਂਚ ਕਰੇਗੀ, ਜਦ ਕਿ ਡੀਐੱਸਪੀ ਸੋਨੀਪਤ ਵਿਰੇਂਦਰ ਸਿੰਘ ਦੀ ਅਗਵਾਈ ਹੇਠਲੀ ਦੂਸਰੀ ਐੱਸ ਆਈ ਟੀਇਸ ਕੇਸ ਦੀ ਸਮੁੱਚੀ ਜਾਂਚ ਕਰੇਗੀ।
ਸਿੰਘੂ ਬਾਰਡਰ ਨੇੜਲੇ ਕੁੰਡਲੀ ਬਾਰਡਰ ਉੱਤੇ ਲਖਬੀਰ ਸਿੰਘ ਟੀਟੂ ਕਤਲ ਕਰਨ ਦੇ ਦੋਸ਼ ਵਿਚ ਫੜੇ ਗਏ 25 ਸਾਲਾ ਭਗਵੰਤ ਸਿੰਘ ਅਤੇ 21 ਸਾਲਾ ਗੋਬਿੰਦਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ ਵਿਚਲੇ ਨਿਹੰਗ ਬਲਵਿੰਦਰ ਸਿੰਘ ਦੇ ਜਥੇ ‘ਮੋਇਆਂ ਦੀ ਮੰਡੀ’ ਨਾਲ ਜੁੜੇ ਹੋਏ ਹਨ। ਪਿੰਡ ਹਰਲਾਲਪੁਰ ਦੇਇਨ੍ਹਾਂ ਦੇ ਡੇਰੇ ਵਿੱਚਬਾਬਾ ਬਲਵਿੰਦਰ ਸਿੰਘ ਦੇ ਭਰਾ ਤਜਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਪਿੱਛੋਂ ਪੂਰਨਪੁਰ (ਉੱਤਰ ਪ੍ਰਦੇਸ਼) ਦਾ ਹੈ ਤੇ ਲਗਪਗ 16 ਸਾਲਾਂ ਤੋਂ ਜਥੇ ਨਾਲ ਜੁੜਿਆ ਹੈ, ਜਦ ਕਿ ਗੋਬਿੰਦਪ੍ਰੀਤ ਅੰਮ੍ਰਿਤਸਰ ਦਾ ਹੈ ਤੇ ਲਗਪਗ ਛੇ ਸਾਲਾਂ ਤੋਂ ਜਥੇ ਨਾਲ ਜੁੜਿਆ ਹੈ। ਦੋਵੇਂ ਜਣੇ ਅਣਵਿਆਹੇ ਹਨ ਅਤੇ ਦੋਵੇਂ ਜਣੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲਦੇ ਕਿਸਾਨ ਅੰਦੋਲਨ ਵਿੱਚ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ 2 ਫਰਵਰੀ ਨੂੰ ਕੁੰਡਲੀ ਬਾਰਡਰ ਉੱਤੇ ਗਏ ਸਨ, ਓਦੋਂ ਤੋਂ ਭਗਵੰਤ ਸਿੰਘ ਉਥੇ ਗ੍ਰੰਥੀ ਦੀ ਡਿਊਟੀ ਕਰ ਰਿਹਾ ਸੀ ਅਤੇ ਗੋਬਿੰਦਪ੍ਰੀਤ ਸਿੰਘ ਘੋੜਿਆਂ ਦੀ ਸੰਭਾਲ ਕਰਦਾ ਸੀ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਯੁੱਧ ਨਸਿ਼ਆਂ ਵਿਰੁੱਧ: ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਖਾਲਸਾ ਸੇਵਾ ਸੁਸਾਇਟੀ ਮੋਗਾ ਨੇ ਲਗਾਇਆ ਠੰਢੀ ਛਾਂ ਦਾ ਲੰਗਰ ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ : ਬਰਿੰਦਰ ਕੁਮਾਰ ਗੋਇਲ ਲੁਧਿਆਣਾ ਵਿਖੇ ਹੋਇਆ "ਯਾਦਾਂ ਵਿਰਦੀ ਦੀਆਂ" ਸਾਹਿਤਕ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ