Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਮਰੀਅਮ ਨਵਾਜ਼ ਨੇ ਕਿਹਾ: ਪਾਂਡੋਰਾ ਪੇਪਰਜ਼ ਵਿੱਚ ਇਮਰਾਨ ਸਰਕਾਰ ਨੰਬਰ ਵੰਨ

October 18, 2021 09:40 AM

ਇਸਲਾਮਾਬਾਦ, 17 ਅਕਤੂਬਰ, (ਪੋਸਟ ਬਿਊਰੋ)- ਪਾਕਿਸਤਾਨ ਦੀ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪਾਕਿਸਤਾਨ ਸਰਕਾਰ ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਹ ਸਰਕਾਰ ਪਿਛਲੇ ਦਿਨੀਂ ਨੰਗੇ ਹੋਏਸੰਸਾਰ ਪੱਧਰ ਦੇ ਪਾਂਡੋਰਾ ਪੇਪਰਜ਼ ਲੀਕ ਕੇਸਵਿੱਚ ਨੰਬਰ ਇੱਕ ਹੈ।
ਜੀਓ ਨਿਊਜ਼ ਦੇ ਅਨੁਸਾਰ ਫੈਸਲਾਬਾਦ ਵਿੱਚਇੱਕ ਰੈਲੀ ਵਿੱਚ ਬੋਲਦਿਆਂ ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਆਪਣੀ ਸਰਕਾਰ ਨੂੰ ਜਵਾਬਦੇਹੀ ਤੋਂ ਨਹੀਂ ਬਚਾ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਨਹੀਂ,ਫੌਜ ਦੇ ਨਾਮਜ਼ਦ ਕੀਤੇ ਹਨ। ਦੇਸ਼ ਵਿੱਚ ਵਧੀ ਮਹਿੰਗਾਈ ਉੱਤੇਚੋਟ ਕਰਦਿਆਂ ਮਰੀਅਮ ਨੇ ਕਿਹਾ ਕਿ ਇਕ ਵਾਰ ਇਮਰਾਨ ਖਾਨ ਨੇ ਖੁਦ ਕਿਹਾ ਸੀ ਕਿ ਜੇ ਦੇਸ਼ ਵਿੱਚ ਆਟੇ ਦੀ ਕੀਮਤ ਬੇਰਹਿਮੀ ਨਾਲ ਵਧਦੀ ਹੈ ਤਾਂ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਦੇਸ਼ ਦੀ ਸਰਕਾਰ ਅਤੇ ਇਸ ਦੇ ਨੇਤਾ ਭ੍ਰਿਸ਼ਟ ਹਨ।ਜਿਓ ਨਿਊਜ਼ ਦੇ ਹਵਾਲੇ ਨਾਲ ਖਬਰ ਏਜੰਸੀ ਨੇ ਲਿਖਿਆ ਹੈ ਕਿ ਇਸ ਦੌਰਾਨ ਮਰੀਅਮ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਇਮਰਾਨ ਦੇ ਮਹੱਤਵ ਦਾ ਏਥੋਂ ਪਤਾ ਲੱਗਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।ਮਰੀਅਮ ਨੇ ਕਿਹਾ ਕਿ ਅਮਰੀਕੀਆਂ ਦੀ ਨਜ਼ਰ ਵਿੱਚ ਇਮਰਾਨ ਖਾਨ ਦਾ ਅਹੁਦਾ ਇਸਲਾਮਾਬਾਦ ਦੇ ਮੇਅਰ ਤੋਂ ਵੱਧ ਨਹੀਂ ਹੈ।
ਮਰੀਅਮ ਨੇ ਕਿਹਾ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਕਿ ‘ਇਮਰਾਨ ਖਾਨ ਦਾ ਨਾਂਅ ਪੰਡੋਰਾ ਪੇਪਰਜ਼ ਲੀਕੇਜ ਦੇ ਕੇਸ ਵਿੱਚ ਸ਼ਾਮਲ ਨਹੀਂ ਹੈ। ਇਸ ਵਿੱਚ ਇਮਰਾਨ ਦੀ ਪਾਰਟੀ ਦੇ ਨੇਤਾਵਾਂ ਦੇ ਨਾਂ ਹੋਣ ਬਾਰੇ ਤੁਸੀਂ ਸੁਣਿਆ ਹੋਵੇਗਾ। ਉਹ ਚੋਰਾਂ ਦੀ ਸਰਕਾਰ ਦਾ ਮੁਖੀ ਹੈ, ਇਸ ਲਈ ਉਹ ਖੁਦ ਇਮਾਨਦਾਰ ਕਿੱਦਾਂ ਹੋ ਸਕਦਾ ਹੈ?’ ਵਰਨਣ ਯੋਗ ਹੈ ਕਿ ਪਾਂਡੋਰਾ ਪੇਪਰਸ ਦੇ ਨਾਂਦਾ ਦਸਤਾਵੇਜ਼ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਹ ਦੋ ਸਾਲਾਂ ਦੀ ਜਾਂਚ ਦੌਰਾਨ ਮਿਲੇ ਦਸਤਾਵੇਜ਼ਾਂ ਦੇ ਮੁਤਾਬਕ ਹੈ। ਇਸ ਵਿੱਚਦੁਨੀਆ ਦੇ ਲਗਪਗ 35 ਸਾਬਕਾ ਅਤੇ ਮੌਜੂਦਾ ਗਲੋਬਲ ਨੇਤਾਵਾਂ ਦੇ ਨਾਵਾਂ ਇਲਾਵਾ, ਦੁਨੀਆ ਭਰ ਦੇ ਲਗਪਗ 330 ਨੇਤਾਵਾਂ, ਅਧਿਕਾਰੀਆਂ ਅਤੇ ਹੋਰ ਉੱਚ ਪ੍ਰੋਫਾਈਲ ਲੋਕਾਂ ਦੇ ਨਾਮ ਵੀ ਇਸ ਵਿੱਚ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ