Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਵਪਾਰੀਆਂ ਵੱਲੋਂ ਦੋ ਵਾਰੀ ਫਰਾਡ

October 17, 2021 08:43 PM

ਜਲੰਧਰ, 17 ਅਕਤੂਬਰ (ਪੋਸਟ ਬਿਊਰੋ)- ਜਲੰਧਰ ਦੇ ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਵਪਾਰੀਆਂ ਨੇ ਦੋ ਵਾਰ ਪੌਣੇ ਅੱਠ ਲੱਖ ਰੁਪਏ ਦਾ ਫਰਾਡ ਕੀਤਾ ਹੈ। ਤਿੰਨ ਗੁਜਰਾਤੀ ਵਪਾਰੀਆਂ ਦੇ ਖਿਲਾਫ ਥਾਣਾ ਨੰਬਰ ਇੱਕ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਬਾਰੇ ਪੁਲਸ ਅਗਲੀ ਜਾਂਚ ਕਰ ਰਹੀ ਹੈ।
ਇਸ ਸ਼ਹਿਰ ਦੀ ਰੈਡੀਸਨ ਇਨਕਲੇਵ ਵਿੱਚ ਰਹਿੰਦੇ ਗੌਰਵ ਮਲਹੋਤਰਾ ਜਲੰਧਰ ਵਿੱਚ ਕੋਲੇ ਦਾ ਵਪਾਰ ਕਰਦੇ ਹਨ।ਉਨ੍ਹਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ 28 ਮਾਰਚ 2021 ਨੂੰ ਕੱਛ ਦੀ ਰਾਮਦੇਵ ਇੰਟਰਪ੍ਰਾਈਜ਼ਿਜ਼ ਤੋਂ ਸਟੀਮ ਕੋਲਾ ਖਰੀਦਿਆ ਸੀ, ਜਿਸ ਦੀ ਕੀਮਤ ਤਿੰਨ ਲੱਖ 58 ਹਜ਼ਾਰ 60 ਰੁਪਏ ਸੀ ਅਤੇ ਇਹ ਕੋਲਾ ਤਮੰਨਾ ਟਰਾਂਸਪੋਰਟ ਦੀ ਗੱਡੀ ਤੋਂ ਬੁੱਕ ਹੋਇਆ ਸੀ ਅਤੇ ਇਹ ਗੱਡੀ ਉਨ੍ਹਾਂ ਦੇ ਦਫਤਰ ਅਨਲੋਡ ਹੋਣੀ ਸੀ।ਟਰਾਂਸਪੋਰਟ ਕੰਪਨੀ ਨੇ ਉਨ੍ਹਾਂ ਨੂੰ ਈ-ਵੇਅ ਬਿੱਲ ਵਾਟਸਐਪ ਕੀਤਾ ਸੀ, ਜਿਹੜਾ ਕਿਸੇ ਹੋਰ ਕੰਪਨੀ ਦੇ ਨਾਂਅ ਸੀ। ਜਦੋਂ ਉਨ੍ਹਾਂ ਟਰਾਂਸਪੋਰਟ ਕੰਪਨੀ ਦੇ ਮਾਲਕ ਸੁਰੇਸ਼ ਰਾਣਾਵਤ ਅਤੇ ਹਿਮੇਂਦਰ ਰਾਣਾਵਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਕੰਪਨੀ ਉਨ੍ਹਾਂ ਦੀ ਸਿਸਟਰ ਕੰਸਰਨ ਹੈ। ਦੋਵਾਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਟਰਾਂਸਪੋਰਟ ਲਈ ਕੁੱਲ 85 ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਟਰਾਂਸਪੋਰਟ ਕੰਪਨੀ ਨੇ ਉਨ੍ਹਾਂ ਨੂੰ ਗੱਡੀ ਦਾ ਨੰਬਰ ਅਤੇ ਡਰਾਈਵਰ ਦਾ ਮੋਬਾਈਲ ਨੰਬਰ ਦਿੱਤਾ ਸੀ। ਸਮੇਂ ਉੱਤੇ ਮਾਲ ਨਾ ਪਹੁੰਚਾ ਤਾਂ ਉਨ੍ਹਾਂ ਡਰਾਈਵਰ ਨਾਲ ਗੱਲ ਕੀਤੀ ਤਾਂ ਸ਼ੱਕ ਹੋਇਆ। ਫਿਰ ਉਨ੍ਹਾਂ ਸੁਰੇਸ਼ ਅਤੇ ਹਿਮੇਂਦਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਮਾਲ ਯੂ ਪੀ ਵਿੱਚ ਵੇਚ ਕੇ ਖੁਰਦ-ਬੁਰਦ ਕਰ ਦਿੱਤਾ ਗਿਆ ਹੈ।ਪਹਿਲਾਂ ਤਾਂ ਤਮੰਨਾ ਐਕਸਪੋਰਟ ਦੇ ਮਾਲਕ ਉਸ ਨੂੰ ਟਾਲਦੇ ਰਹੇ, ਪਰ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਕਰਨ ਉੱਤੇ ਉਨ੍ਹਾਂ ਗੌਰਵ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਇੱਕ ਹੋਰ ਜਾਣਕਾਰ ਤੋਂ ਕੋਲਾ ਦਿਵਾ ਦਿੰਦੇ ਹਨ। ਸੁਰੇਸ਼ ਅਤੇ ਹਿਮੇਂਦਰ ਨੇ ਸੰਤੋਸ਼ੀ ਇੰਟਰਪ੍ਰਾਈਜ਼ਿਜ਼ ਦੇ ਮਾਲਕ ਖੇਤਾ ਭਾਈ ਨਾਲ ਉਨ੍ਹਾਂ ਦਾ ਸੰਪਰਕ ਕਰਾਇਆ। ਗੌਰਵ ਨੇ ਉਸ ਤੋਂ ਤਿੰਨ ਲੱਖ ਤੀਹ ਹਜ਼ਾਰ 769 ਰੁਪਏ ਦਾ ਸਟੀਮ ਕੋਲਾ ਖਰੀਦਿਆ। ਤਮੰਨਾ ਟਰਾਂਸਪੋਰਟ ਦੇ ਮਾਲਕਾਂ ਨੇ ਗੌਰਵ ਨੂੰ ਭਰੋਸਾ ਦਿੱਤਾ ਕਿ ਉਸ ਨੇ ਖੇਤਾ ਭਾਈ ਨੂੰ ਦੋ ਲੱਖ ਨੱਬੇ ਹਜ਼ਾਰ ਰੁਪਏ ਦੇਣੇ ਹਨ, ਬਾਕੀ ਦਾ ਹਿਸਾਬ ਉਹ ਖੁਦ ਉਸ ਨਾਲ ਕਰ ਲੈਣਗੇ। ਗੌਰਵ ਫਿਰ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ ਦੋ ਲੱਖ ਨੱਬੇ ਹਜ਼ਾਰ ਰੁਪਏ ਖੇਤਾ ਭਾਈ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਪੈਸੇ ਮਿਲਣ ਪਿੱਛੋਂ ਫਿਰ ਉਨ੍ਹਾਂ ਨੂੰ ਈ-ਵੇਅ ਬਿੱਲ ਭੇਜੇ ਗਏ, ਪਰ ਕਾਫੀ ਦਿਨ ਬੀਤਣ ਪਿੱਛੋਂ ਵੀ ਮਾਲ ਨਾ ਆਇਆ ਤਾਂ ਗੌਰਵ ਮਲਹੋਤਰਾ ਨੇ ਫੋਨ ਕੀਤਾ ਤਾਂ ਗੁਜਰਾਤ `ਚ ਲਾਕਡਾਊਨ ਦਾ ਬਹਾਨਾ ਲਾ ਕੇ ਉਨ੍ਹਾਂ ਟਾਲਣਾ ਸ਼ੁਰੂ ਕਰ ਦਿੱਤਾ। ਇਸ ਬਾਰੇ ਗੌਰਵ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਤਮੰਨਾ ਟਰਾਂਸਪੋਰਟ ਅਤੇ ਸੰਤੋਸ਼ੀ ਇੰਟਰਪ੍ਰਾਈਜ਼ਿਜ਼ ਦੇ ਮਾਲਕਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਨੰਬਰ ਇੱਕ ਵਿੱਚ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਯੁੱਧ ਨਸਿ਼ਆਂ ਵਿਰੁੱਧ: ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਖਾਲਸਾ ਸੇਵਾ ਸੁਸਾਇਟੀ ਮੋਗਾ ਨੇ ਲਗਾਇਆ ਠੰਢੀ ਛਾਂ ਦਾ ਲੰਗਰ ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ : ਬਰਿੰਦਰ ਕੁਮਾਰ ਗੋਇਲ ਲੁਧਿਆਣਾ ਵਿਖੇ ਹੋਇਆ "ਯਾਦਾਂ ਵਿਰਦੀ ਦੀਆਂ" ਸਾਹਿਤਕ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ