Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅੰਤਰਰਾਸ਼ਟਰੀ

ਤਾਲਿਬਾਨ ਦੀ ਧਮਕੀ ਮਗਰੋਂ ਪਾਕਿ ਏਅਰਲਾਈਨ ਨੇ ਕਾਬੁਲ ਦੀਆਂ ਉਡਾਣਾਂ ਰੋਕੀਆਂ

October 15, 2021 08:04 AM

* ਪਾਕਿ ਮਨੁੱਖੀ ਤਸਕਰ ਵਿਰੁੱਧ ਅਮਰੀਕਾ ਵੱਲੋਂ 20 ਲੱਖ ਡਾਲਰ ਇਨਾਮ


ਇਸਲਾਮਾਬਾਦ, 14 ਅਕਤੂਬਰ, (ਪੋਸਟ ਬਿਊਰੋ)-ਪਾਕਿਸਤਾਨ ਇੰਟਰਨੈਸ਼ਨਲਏਅਰਲਾਈਨਜ਼ਨੇ ਸੁਰੱਖਿਆ ਕਾਰਨਾਂ ਦਾਹਵਾਲਾ ਦੇ ਕੇ ਅਫਗਾਨਿਸਤਾਨ ਨੂੰ ਜਾਂਦੀਆਂ ਆਪਣੀਆਂ ਉਡਾਣਾਂ ਅੱਜ ਵੀਰਵਾਰ ਅਚਾਨਕਸਸਪੈਂਡ ਕਰ ਦਿੱਤੀਆਂ। ਇਸ ਤੋਂ ਕੁਝ ਘੰਟੇ ਪਹਿਲਾਂ ਤਾਲਿਬਾਨ ਸਰਕਾਰ ਨੇ ਕਿਹਾ ਸੀ ਕਿ ਜੇ ਕਾਬੁਲ ਤੋਂ ਇਸਲਾਮਾਬਾਦ ਦਾ ਕਿਰਾਇਆ ਘਟਾ ਕੇ ਪਿਛਲੇਰੇਟ ਵਾਲਾ ਨਹੀਂ ਕੀਤਾ ਜਾਂਦਾ ਤਾਂ ਇਸ ਏਅਰਲਾਈਨ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ।
ਸਥਾਨਕ ਅਖ਼ਬਾਰ ਮੁਤਾਬਕ ਦੇਸ਼ ਦੀ ਸਰਕਾਰੀ ਏਅਰਲਾਈਨ ‘ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ’ (ਪੀ ਆਈ ਏ) ਦੇ ਬੁਲਾਰੇ ਨੇ ਦੱਸਿਆ ਕਿ ਇਸ ਦੀ ਕਾਬੁਲ ਸਰਵਿਸ ਅਗਲੇ ਨੋਟਿਸ ਤੱਕਸਸਪੈਂਡ ਰਹੇਗੀ। ਮੌਜੂਦਾ ਸਮੇਂ ਪੀ ਆਈ ਏ ਅਤੇ ਅਫਗਾਨਿਸਤਾਨ ਦੀ ਨਿੱਜੀ ਮਾਲਕੀ ਵਾਲੀ ਕੰਪਨੀ ‘ਕਾਮ ਏਅਰ’ ਕਾਬੁਲ ਤੱਕ ਉੱਚੇ ਰੇਟਾਂਉੱਤੇ ਚਾਰਟਰ ਉਡਾਣਾਂ ਚਲਾ ਰਹੀਆਂ ਸਨ। ਅੱਜ ਵੀਰਵਾਰ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਿਹਾਕਿ ਪੀ ਆਈ ਏ ਅਤੇ ਅਫਗਾਨ ਕਾਮ ਏਅਰ ਨੂੰ ਕਾਬੁਲ-ਇਸਲਾਮਾਬਾਦ ਦਾ ਕਿਰਾਇਆ ਘੱਟ ਕਰਨਾ ਪਵੇਗਾ ਜਾਂ ਉਨ੍ਹਾਂ ਨੂੰ ਉਡਾਣਾਂ ਰੋਕਣੀਆਂ ਪੈਣਗੀਆਂ। ਅਫਗਾਨਿਸਤਾਨ ਦੇ ਆਵਾਜਾਈ ਅਤੇ ਸਿਵਲ ਏਵੀਏਸ਼ਨ ਮੰਤਰਾਲੇਵੱਲੋਂ ਲਿਖੇ ਪੱਤਰਵਿੱਚਮੁਤਾਬਕ ਪੀ ਆਈ ਏ ਅਤੇ ਕਾਮ ਏਅਰ ਨੂੰ ਕਾਬੁਲ ਤੋਂ ਇਸਲਾਮਾਬਾਦ ਦਾ ਕਿਰਾਇਆ ਉਸੇ ਰੇਟਉੱਤੇ ਲਿਆਉਣਾ ਹੋਵੇਗਾ, ਜੋ 15 ਅਗਸਤ ਤੋਂ ਪਹਿਲਾਂ ਸੀ। ਕਾਬੁਲ ਤੋਂ ਬਾਹਰ ਸ਼ਡਿਊਲਡਫਲਾਈਟਸ ਚਲਾਉਣ ਵਾਲੀ ਪੀ ਆਈ ਏ ਇਕਲੌਤੀ ਵਿਦੇਸ਼ੀ ਕੰਪਨੀ ਹੈ ਅਤੇ ਉਸ ਨੂੰ ਵੀ ਇਹ ਸਰਵਿਸ ਰੋਕਣੀ ਪੈ ਗਈ ਹੈ।
ਦੂਸਰੇ ਪਾਸੇ ਅੱਜ ਵੀਰਵਾਰ ਅਮਰੀਕਾ ਨੇ ਮਨੁੱਖੀ ਤਸਕਰ ਆਬਿਦ ਅਲੀ ਖਾਨ ਬਾਰੇ ਸੂਹ ਦੇਣ ਵਾਲੇ ਨੂੰ 10 ਲੱਖ ਡਾਲਰ ਤੇ ਉਸ ਦੇ ਨੈੱਟਵਰਕ ਦੀਖਬਰ ਦੇਣ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਆਬਿਦ ਅਲੀ ਖਾਨ ਪਾਕਿਸਤਾਨੀ ਨਾਗਰਿਕ ਹੈ।ਅਮਰੀਕਾ ਦੇ ਗ੍ਰਹਿ ਵਿਭਾਗ ਦੇਮੁਤਾਬਕ ਅਲੀ ਖਾਨ ਪਾਕਿਸਤਾਨ ਤੋਂ ਤਸਕਰੀ ਦਾ ਨੈੱਟਵਰਕ ਚਲਾਉਂਦਾ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਮੱਧ ਪੂਰਬ ਅਤੇ ਦੱਖਣੀ-ਪੱਛਮੀ ਏਸ਼ੀਆ ਦੇ ਰਸਤੇ ਲੋਕਾਂ ਨੂੰਅਮਰੀਕਾ ਲਿਆਉਂਦਾ ਹੈ। ਗ੍ਰਹਿ ਵਿਭਾਗ ਨੇ ਪ੍ਰੈੱਸ ਬਿਆਨਵਿੱਚ ਕਿਹਾ ਕਿ ਅਲੀ ਖਾਨ ਪਾਕਿਸਤਾਨ ਤੋਂ ਵੱਖ-ਵੱਖ ਦੇਸ਼ਾਂ ਦੇ ਰਸਤੇ ਅਮਰੀਕਾ ਵਿੱਚ ਲੋਕਾਂ ਦੀ ਗ਼ੈਰ-ਕਾਨੂੰਨੀ ਘੁਸਪੈਠ ਕਰਾਉਣ ਦੇ ਨਾਲ ਵਿਦੇਸ਼ੀਆਂ ਨੂੰ ਯਾਤਰਾ ਲਈ ਫਰਜ਼ੀ ਦਸਤਾਵੇਜ਼ ਵੀ ਬਣਾਕੇ ਦੇਂਦਾ ਹੈ। ਇਸ ਮੁਤਾਬਕ ਇੱਕ 10 ਲੱਖ ਡਾਲਰ ਦਾ ਪਹਿਲਾ ਇਨਾਮ ਅਲੀ ਖਾਨ ਦੀ ਗ੍ਰਿਫਤਾਰੀ ਜਾਂ ਉਸ ਦੀਪੱਕੀਸੂਚਨਾ ਦੇਣ ਲਈ ਅਤੇ 10 ਲੱਖ ਡਾਲਰ ਦਾ ਦੂਸਰਾ ਇਨਾਮ ਅਲੀ ਖਾਨ ਦੇ ਮਨੁੱਖੀ ਤਸਕਰੀ ਨੈੱਟਵਰਕ ਨੂੰ ਤਬਾਹ ਕਰਨ ਵਾਲੀ ਸੂਚਨਾ ਦੇਣ ਲਈ ਐਲਾਨ ਕੀਤਾ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ