Welcome to Canadian Punjabi Post
Follow us on

18

October 2021
 
ਪੰਜਾਬ

ਬੀ ਐੱਸ ਐੱਫ ਦਾ ਅਧਿਕਾਰ ਖੇਤਰ ਵਧਾਏ ਜਾਣ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ

October 14, 2021 09:30 AM

* ਮੁੱਖ ਮੰਤਰੀ ਚੰਨੀ ਅਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਵੱਲੋਂ ਨਿੰਦਾ
* ਜਾਖੜ ਨੇ ਪੰਜਾਬ ਸਰਕਾਰ ਬਾਰੇ ਵੀ ਸਵਾਲ ਖੜੇ੍ਹ ਕਰ ਦਿੱਤੇ


ਚੰਡੀਗੜ੍ਹ, 13 ਅਕਤੂਬਰ, (ਪੋਸਟ ਬਿਊਰੋ)- ਸੀਮਾ ਸੁਰੱਖਿਆ ਫੋਰਸ (ਬੀ ਐੱਸ ਐੱਫ) ਦੇ ਐਕਟ ਦੀ ਧਾਰਾ 139 ਵਿੱਚ ਕੀਤੀ ਗਈ ਤਾਜ਼ਾ ਸੋਧ, ਜਿਹੜੀ ਫੈਡਰਲ ਢਾਂਚੇ ਉੱਤੇ ਹਮਲੇ ਵਰਗੀ ਹੈ, ਦੀ ਪੰਜਾਬ ਸਰਕਾਰ ਨੇ ਵਿਰੋਧਤਾ ਕੀਤੀ ਅਤੇ ਰਾਜ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਇਸ ਕਦਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਫ ਕਿਹਾ ਹੈ ਕਿ ਉਹ ਇਹੋ ਜਿਹੇ ਫੈਸਲੇ ਨਾਲ ਸਹਿਮਤ ਨਹੀਂ ਹੋ ਸਕਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਰਾਜ ਸਰਕਾਰ ਨੂੰ ਇਸ ਮਾਮਲੇ ਵਿੱਚ ਕੇਂਦਰ ਦੀ ਸਰਕਾਰ ਨੇ ਫੈਸਲਾ ਕਰਨ ਤੋਂ ਪਹਿਲਾਂ ਭਰੋਸੇ ਵਿੱਚ ਨਹੀਂ ਲਿਆ, ਜਦ ਕਿ ਇਸ ਦਾ ਬਹੁਤ ਵੱਡਾ ਅਸਰ ਪੰਜਾਬ ਦੇ ਲੋਕਾਂ ਅਤੇ ਇਸ ਰਾਜ ਦੀ ਸਰਕਾਰ ਦੇ ਨਾਲ ਏਥੋਂ ਦੇ ਆਮ ਹਾਲਾਤ ਉੱਤੇ ਵੀ ਪੈ ਸਕਦਾ ਹੈ।
ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਇਥੇ ਜਾਰੀ ਕੀਤੇਇੱਕ ਬਿਆਨ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਮਾਮਲਿਆਂ ਦਾ ਵਿਭਾਗ ਵੀ ਹੈ, ਨੇ ਕਿਹਾ ਕਿ ਇਹ ਤਰਕਹੀਣ ਫੈਸਲਾ ਸਰਹੱਦੀ ਸੁਰੱਖਿਆਫੋਰਸਾਂ ਦੇ ਉਭਾਰ ਦੀ ਭਾਵਨਾ ਦੇ ਵਿਰੁੱਧ ਹੈ,ਜਿਹੜੀਆਂ ਕੌਮਾਂਤਰੀ ਸਰਹੱਦ ਉੱਤੇ ਰਹਿ ਕੇ ਰੱਖਿਆ ਦੀ ਮੋਹਰਲੀ ਕਤਾਰ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੰਦਰੂਨੀ ਇਲਾਕਿਆਂ ਵਿੱਚ ਪੁਲੀਸਿੰਗ ਕਰਨਾ ਸਰਹੱਦੀ ਫੋਰਸਾਂ ਦਾ ਕੰਮ ਨਹੀਂ ਤੇ ਇਸ ਤਰ੍ਹਾਂ ਕਰਨਾ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਦੀ ਉਨ੍ਹਾਂ ਦੀ ਮੁੱਢਲੀ ਡਿਊਟੀ ਨਿਭਾਉਣ ਦੀ ਸਮਰੱਥਾ ਕਮਜ਼ੋਰ ਕਰੇਗਾ। ਰੰਧਾਵਾ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਬਣੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ।ਉਨ੍ਹਾ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾ ਇਹ ਮੁੱਦਾ ਕੇਂਦਰਕੋਲ ਚੁੱਕਿਆ ਅਤੇ ਨਾ ਕੌਮਾਂਤਰੀ ਸਰਹੱਦ ਦੇ ਨਾਲ ਬੀ ਐੱਸ ਐੱਫਦਾ ਅਧਿਕਾਰ ਖੇਤਰ ਵਧਾਉਣ ਨੂੰ ਕਿਹਾ ਹੈ।
ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਆਪਣੀ ਹੀ ਰਾਜ ਸਰਕਾਰਦੇ ਬਾਰੇ ਸਵਾਲ ਚੁੱਕੇ ਅਤੇ ਕਿਹਾ ਹੈ ਕਿ ਅੱਧਾ ਪੰਜਾਬ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਜਾਖੜ ਨੇ ਇੱਕ ਟਵੀਟ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀਵੱਲੋਂ ਅਣਜਾਣੇ ਵਿੱਚ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦੇਣ ਦੀ ਗੱਲਕਹੀ ਹੈ।ਉਨ੍ਹਾਕਿਹਾ ਕਿ ਪੰਜਾਬ ਦੇ 50000 ਵਰਗ ਕਿਲੋਮੀਟਰ ਵਿੱਚੋਂ 25000 ਵਰਗ ਕਿਲੋਮੀਟਰ ਬੀ ਐੱਸ ਐੱਫ ਦੇ ਅਧਿਕਾਰ ਖੇਤਰ ਵਿੱਚਦੇਦੇਣ ਨਾਲ ਪੰਜਾਬ ਪੁਲਸ ਦੇ ਸਨਮਾਨ ਨੂੰ ਵੀ ਠੇਸ ਪੁੱਜੀ ਹੈ। ਆਪਣੇ ਟਵੀਟ ਨਾਲ ਜਾਖੜ ਨੇ ਉਹ ਖਬਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰ ਕੇ ਆਏ ਅਤੇਕਿਹਾ ਸੀ ਕਿ ਪੰਜਾਬ ਸਰਹੱਦੀ ਰਾਜ ਹੋਣ ਕਰਕੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ ਦੀਆਂ ਸਰਹੱਦਾਂ ਸੀਲ ਕਰਨ ਦੀ ਅਪੀਲ ਕੀਤੀ ਸੀ। ਇਸ ਨਾਲ ਪੰਜਾਬ ਕਾਂਗਰਸ ਦਾ ਪਾਟਕ ਵੀ ਬਾਹਰ ਆ ਗਿਆ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਰਣਜੀਤ ਸਿੰਘ ਕਤਲ ਕੇਸ `ਚ ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਨਵਜੋਤ ਸਿੱਧੂ ਨੇ ਫਿਰ ਸੋਨੀਆ ਗਾਂਧੀ ਨੂੰ 13 ਮੁੱਦਿਆਂ ਦੀ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ
ਸਿੱਧੂ ਦੇ ਸਲਾਹਕਾਰ ਮੁਸਤਫਾ ਵੱਲੋਂ ਦੋਸ਼: ਕੈਪਟਨ ਨੇ ਆਪਣੇ ਬੰਦਿਆਂ ਤੋਂ ਮੈਨੂੰ ਪੁੱਠਾ ਟੰਗਣ ਅਤੇ ਘੜੀਸਣ ਦੀਆਂ ਧਮਕੀਆਂ ਦਿਵਾਈਆਂ
ਸਿੰਘੂ ਬਾਰਡਰ ਕਤਲ ਕੇਸ: ਸੋਨੀਪਤ ਅਦਾਲਤ ਵੱਲੋਂ 3 ਨਿਹੰਗਾਂ ਦਾ 6 ਦਿਨਾਂ ਦਾ ਪੁਲੀਸ ਰਿਮਾਂਡ ਜਾਰੀ
ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਿੱਚ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ
ਮੇਲੇ ਵਾਲੇ ਪੰਘੂੜੇ ਵਿੱਚੋਂ ਡਿੱਗ ਕੇ ਸੱਤ ਸਾਲਾ ਬੱਚੇ ਦੀ ਮੌਤ
ਕਿਸਾਨਾਂ ਵੱਲੋਂ ਅਰਬਨ ਏਰੀਆ ਦੇ ਹਿਸਾਬ ਜ਼ਮੀਨੀ ਮੁਆਵਜ਼ੇ ਦੀ ਮੰਗ
ਰਿਸ਼ਤੇਦਾਰ ਦੇ ਵਿਆਹ ਚੱਲੇ ਚੰਡੀਗੜ੍ਹ ਦੇ ਜੋੜੇ ਦੀ ਕਾਰ ਅਤੇ ਗਹਿਣੇ ਲੁੱਟੇ
ਪਾਕਿ ਤੋਂ ਮੰਗਵਾਈ 19 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਕਾਬੂ
ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਵਪਾਰੀਆਂ ਵੱਲੋਂ ਦੋ ਵਾਰੀ ਫਰਾਡ