Welcome to Canadian Punjabi Post
Follow us on

18

October 2021
 
ਭਾਰਤ

ਸਾਵਰਕਰ ਮੁੱਦੇ ਤੋਂ ਨਵਾਂ ਵਿਵਾਦ ਭਖਿਆ : ਰਾਜਨਾਥ ਕਹਿੰਦੈ: ਸਾਵਰਕਰ ਨੂੰ ਅੰਗਰੇਜ਼ਾਂ ਤੋਂ ਮਾਫੀ ਮੰਗਣ ਦੇ ਲਈ ਗਾਂਧੀ ਨੇ ਕਿਹਾ ਸੀ

October 14, 2021 09:28 AM

* ਭੂਪੇਸ਼ ਬਘੇਲ ਕਹਿੰਦੈ: ਦੋ ਕੌਮਾਂ ਦਾ ਰਾਗ ਸਾਵਰਕਰ ਨੇ ਛੇੜਿਆ ਸੀ


ਨਵੀਂ ਦਿੱਲੀ, 13 ਅਕਤੂਬਰ, (ਪੋਸਟ ਬਿਊਰੋ)- ਬੀਤੇ ਮੰਗਲਵਾਰਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਜਦੋਂ ਇਹ ਕਿਹਾ ਸੀ ਕਿ ਵੀਰ ਸਾਵਰਕਰ ਦੀ ਹਿੰਦੂਤਵ ਦੀ ਵਿਚਾਰਧਾਰਾ ਨੇ ਕਦੇ ਵੀ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਤੇ ਸ਼ਰਧਾ ਦੇ ਅਧਾਰ ਉੱਤੇ ਫ਼ਰਕ ਕਰਨ ਦਾ ਸੁਝਾਅ ਨਹੀਂ ਸੀਦਿੱਤਾ ਤਾਂ ਇਹ ਪਤਾ ਨਹੀਂ ਸੀ ਕਿ ਇਸ ਬਿਆਨ ਦੇ ਨਾਲ ਇੱਕ ਵੱਡਾ ਵਿਵਾਦ ਭਖ ਸਕਦਾ ਹੈ। ਇਸ ਪਿੱਛੋਂ ਵੀਰ ਸਾਵਰਕਰ ਦੇ ਰੋਲ ਬਾਰੇ ਬਹਿਸ ਛਿੜ ਗਈ ਹੈ।
ਮੋਹਣ ਭਾਗਵਤ ਨੇ ਕਿਹਾ ਸੀ ਕਿ ‘ਸਾਵਰਕਰ ਕਹਿੰਦੇ ਸਨ, ਅਸੀਂ ਫ਼ਰਕ ਕਿਉਂ ਕਰਦੇ ਹਾਂ? ਅਸੀਂ ਇੱਕੋ ਮਾਤ-ਭੂਮੀ ਦੇ ਪੁੱਤਰ ਹਾਂ, ਅਸੀਂ ਭਰਾ ਹਾਂ। ਪੂਜਾ ਦੀਆਂ ਵੱਖੋ-ਵੱਖਖ ਵਿਧੀਆਂ ਸਾਡੇ ਦੇਸ਼ ਦੀ ਪ੍ਰੰਪਰਾ ਹਨ। ਅਸੀਂ ਮਿਲ ਕੇ ਦੇਸ਼ ਲਈ ਲੜ ਰਹੇ ਹਾਂ।” ਭਾਗਵਤ ਨੇ ਇੱਕ ਕਿਤਾਬ ਨੂੰਲਾਂਚ ਕਰਦੇ ਵਕਤ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਸਾਵਰਕਰ ਮੁਸਲਮਾਨਾਂ ਦੇ ਦੁਸ਼ਮਣ ਨਹੀਂ ਸਨ। ਭਾਗਵਤ ਨੇ ਕਿਹਾ ਸੀ ਕਿ ਸਾਵਰਕਰ ਨੇ ਬਹੁਤ ਸਾਰੀਆਂ ਗ਼ਜ਼ਲਾਂ ਵੀ ਉਰਦੂ ਵਿੱਚ ਲਿਖੀਆਂ ਹਨ। ਉਨ੍ਹਾ ਇਹ ਵੀ ਕਿਹਾ ਕਿ ਅੱਜ ਸਾਵਰਕਰ ਦੇ ਖਿਲਾਫ ਕਈ ਕੁਝ ਕਿਹਾ ਜਾਂਦਾ ਹੈ, ਕੱਲ੍ਹ ਨੂੰ ਵਿਵੇਕਾਨੰਦ ਬਾਰੇ ਕਿਹਾ ਜਾਵੇਗਾ। ਉਨ੍ਹਾਂ ਦਾ ਇਸ਼ਾਰਾ ਇਸ ਚਰਚਾ ਵੱਲ ਸੀ ਕਿ ਕੁਝ ਲੋਕ ਕਹਿੰਦੇ ਹਨ ਕਿ ਸਾਵਰਕਰ ਨੇ ਆਜ਼ਾਦੀ ਸੰਘਰਸ਼ ਦੌਰਾਨ ਅੰਗਰੇਜ਼ਾਂ ਤੋਂ ਮੁਆਫੀ ਮੰਗ ਲਈ ਸੀ।
ਇਸ ਤੋਂ ਬਾਅਦ ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਕਹਿ ਦਿੱਤਾ ਹੈ ਕਿ ਮਹਾਤਮਾ ਗਾਂਧੀ ਦੇ ਕਹਿਣ ਉੱਤੇ ਵੀਰ ਸਾਵਰਕਰ ਨੇ ਅੰਗਰੇਜ਼ਾਂ ਨੂੰ ਰਹਿਮ ਦੀ ਚਿੱਠੀ ਲਿਖੀ ਸੀ ਅਤੇ ਮਾਰਕਸਵਾਦੀ ਅਤੇ ਲੈਨਿਨਵਾਦੀ ਵਿਚਾਰਧਾਰਾ ਦੇ ਲੋਕਾਂ ਨੇ ਸਾਵਾਰਕਰ ਉੱਤੇ ਫਾਸ਼ੀਵਾਦੀ ਹੋਣ ਦੇ ਗਲਤ ਦੋਸ਼ ਲਾਏ ਹਨ।ਇੱਕ ਕਿਤਾਬ ਰਿਲੀਜ਼ ਕਰਨ ਲਈ ਹੋਏ ਸਮਾਗਮ ਵਿੱਚਰਾਜਨਾਥ ਸਿੰਘ ਨੇ ਸਾਵਰਕਰ ਨੂੰ ‘ਰਾਸ਼ਟਰੀ ਪ੍ਰਤੀਕ’ ਆਖਿਆ ਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਮਜ਼ਬੂਤ ਰੱਖਿਆ ਤੇ ਕੂਟਨੀਤੀ ਦਾ ਸਿਧਾਂਤਦਿੱਤਾਸੀ। ਰਾਜਨਾਥ ਸਿੰਘ ਨੇ ਕਿਹਾ ਕਿ ਸਾਵਰਕਰ ਬਾਰੇ ਵਾਰ-ਵਾਰ ਇਹ ਝੂਠ ਫੈਲਾਇਆ ਗਿਆ ਕਿ ਉਨ੍ਹਾਂ ਨੇ ਜੇਲ੍ਹ ਤੋਂ ਆਪਣੀ ਰਿਹਾਈ ਲਈ ਬਹੁਤ ਸਾਰੀਆਂ ਮਰਸੀ ਪਟੀਸ਼ਨਾਂ (ਰਹਿਮ ਦੀਆਂ ਅਰਜ਼ੀਆਂ) ਦਾਇਰ ਕੀਤੀਆਂ ਸਨ,ਅਸਲ ਵਿੱਚ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਮਾਫੀ ਦੀ ਅਰਜ਼ੀ ਦੇਣ ਵਾਸਤੇਕਿਹਾ ਸੀ।ਰਾਜਨਾਥ ਦੇ ਮੁਤਾਬਕ ਸਾਵਰਕਰ 20ਵੀਂ ਸਦੀ ਵਿੱਚ ਭਾਰਤ ਦੇ ਰਣਨੀਤਕ ਮਾਮਲਿਆਂ ਦਾਪਹਿਲਾ ਫੌਜੀ ਮਾਹਰ ਸੀ, ਜਿਸ ਨੇ ਦੇਸ਼ ਨੂੰ ਮਜ਼ਬੂਤ ਰੱਖਿਆ ਤੇ ਕੂਟਨੀਤੀ ਦਾ ਸਿਧਾਂਤ ਦਿੱਤਾ। ਸਾਵਰਕਰ ਦੇ ਹਿੰਦੂਤਵ ਦੇ ਸੰਕਲਪ ਬਾਰੇ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਲਈ ‘ਹਿੰਦੂ’ ਸ਼ਬਦ ਕਿਸੇ ਧਰਮ ਬਾਰੇ ਨਹੀਂ, ਭਾਰਤ ਦੀ ਭੂਗੋਲਿਕ ਅਤੇ ਰਾਜਨੀਤਕ ਪਛਾਣ ਨਾਲ ਜੁੜਿਆ ਸੀ, ਸਾਵਰਕਰ ਲਈ ਹਿੰਦੂਤਵ ਸਭਿਆਚਾਰਕ ਰਾਸ਼ਟਰਵਾਦ ਨਾਲ ਜੁੜਿਆ ਸੀ।
ਦੂਸਰੇ ਪਾਸੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਵੀਰ ਸਾਵਰਕਰ ਨੇ 1925 ਵਿੱਚ ਜੇਲ੍ਹ ਤੋਂ ਨਿਕਲਣ ਪਿੱਛੋਂ ਅੰਗਰੇਜਾਂ ਦੇ ‘ਪਾੜੋ ਤੇ ਰਾਜ ਕਰੋ’ ਦੇ ਏਜੰਡੇ ਉੱਤੇ ਕੰਮ ਕੀਤਾ ਤੇ ਧਰਮ ਦੇ ਆਧਾਰ ਉੱਤੇ ਦੋ ਕੌਮਾਂ ਦੀ ਗੱਲ ਸਭ ਤੋਂ ਪਹਿਲਾਂਸਾਵਰਕਰ ਨੇ ਕਹੀ ਸੀ। ਰਾਜਧਾਨੀ ਰਾਏਪੁਰ ਵਿੱਚਅੱਜ ਪੱਤਰਕਾਰਾਂ ਨਾਲ ਗੱਲਬਾਤ ਮੌਕੇਮੁੱਖ ਮੰਤਰੀ ਬਘੇਲ ਨੇ ਇਹ ਗੱਲਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਟਿੱਪਣੀ ਦੇ ਵਿਰੁੱਧ ਕਹੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸਾਵਰਕਰ ਨੇ ਮਹਾਤਮਾ ਗਾਂਧੀ ਦੇ ਕਹੇਉੱਤੇਰਹਿਮ ਦੀ ਅਰਜ਼ੀ ਦਿੱਤੀ ਸੀ।ਬਘੇਲ ਨੇ ਕਿਹਾ, ‘ਮੈਨੂੰ ਇਹ ਦੱਸੋ, ਮਹਾਤਮਾ ਗਾਂਧੀ ਉਸ ਸਮੇਂ ਵਰਧਾ ਵਿੱਚ ਸਨ ਤੇ ਇਹ (ਸਾਵਰਕਰ) ਸੈਲੂਲਰ ਜੇਲ੍ਹ ਵਿੱਚ ਸੀ, ਇਨ੍ਹਾਂ ਦਾ ਸੰਪਰਕ ਕਿਵੇਂ ਹੋ ਸਕਦਾ ਹੈ। ਜੇਲ੍ਹ ਵਿੱਚ ਰਹਿ ਕੇ ਉਸ ਨੇ ਰਹਿਮ ਦੀ ਅਰਜ਼ੀ ਦਿੱਤੀਤੇ ਇੱਕ ਵਾਰ ਨਹੀਂ,ਅੱਧਾ ਦਰਜਨ ਵਾਰ ਮੁਆਫੀ ਮੰਗੀ ਸੀ।ਫਿਰ ਸਾਵਰਕਰ ਮੁਆਫੀ ਮੰਗਣ ਪਿੱਛੋਂਪੂਰੀ ਜਿ਼ੰਦਗੀ ਅੰਗਰੇਜਾਂ ਨਾਲ ਰਹੇ। ਉਨ੍ਹਾਂਖਿਲਾਫ ਕਦੇਇੱਕ ਸ਼ਬਦ ਨਹੀਂ ਬੋਲੇ, ਸਗੋਂ ਅੰਗਰੇਜਾਂ ਦੇ ‘ਪਾੜੋਤੇ ਰਾਜ ਕਰੋ’ ਦੇ ਏਜੰਡੇ ਉੱਤੇ ਕੰਮ ਕੀਤਾ ਸੀ।ਮੁੱਖ ਮੰਤਰੀ ਬਘੇਲ ਨੇ ਕਿਹਾ ਕਿ 1925 ਵਿੱਚ ਜੇਲ੍ਹ ਤੋਂ ਨਿਕਲਣ ਪਿੱਛੋਂ ਦੋਧਰਮਾਂਦੇ ਆਧਾਰ ਉੱਤੇਪਾਕਿਸਤਾਨ ਅਤੇ ਭਾਰਤ ਦੀ ਗੱਲਸਭ ਤੋਂ ਪਹਿਲਾਂ ਸਾਵਰਕਰ ਨੇ 1925 ਵਿੱਚ ਕਹੀ ਸੀ। ਦੇਸ਼ ਦੀ ਵੰਡ ਦਾ ਮਤਾ ਸਾਵਰਕਰ ਨੇ ਰੱਖਿਆ ਸੀ ਅਤੇ ਪਿੱਛੋਂ ਮੁਸਲਿਮ ਲੀਗ ਨੇ 1937 ਵਿੱਚਮਤਾ ਪਾਸ ਕੀਤਾ ਸੀ। ਦੋਵੇਂ ਫਿਰਕੂ ਤਾਕਤਾਂ ਨੇ 1947 ਵਿੱਚ ਦੇਸ਼ ਦੀ ਵੰਡ ਮਾਹੌਲ ਬਣਾਇਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸ਼ਰਦ ਪਵਾਰ ਨੇ ਕਿਹਾ: ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਖਮਿਆਜ਼ਾ ਦੇਸ਼ ਭੁਗਤ ਚੁੱਕੈ
ਦਸ਼ਰਥ ਬਣੇ ਕਲਾਕਾਰ ਨੇ ਰਾਮ ਦੇ ਵਿਯੋਗ ਵਿੱਚ ਪ੍ਰਾਣ ਤਿਆਗੇ
ਗਵਾਹਾਂ ਦੇ ਬਿਆਨਾਂ ਵਿੱਚ ਦੇਰੀ ਨਾਲ ਗਵਾਹੀ ਰੱਦ ਨਹੀਂ ਹੋ ਸਕਦੀ: ਸੁਪਰੀਮ ਕੋਰਟ
ਮੋਬਾਈਲ ਤੇ ਲੈਪਟਾਪ ਦੇ ਇੰਪੋਰਟਰ ਉੱਤੇ ਇਨਕਮ ਟੈਕਸ ਵਿਭਾਗ ਦੇ ਛਾਪੇ
ਗਾਇਕ ਰਾਸ਼ਿਦ ਖਾਨ ਤੋਂ ਪੰਜਾਹ ਲੱਖ ਦੀ ਫਿਰੌਤੀ ਮੰਗੀ ਗਈ
30 ਤੋਂ ਵੱਧ ਦੇਸ਼ਾਂ ਨੇ ਭਾਰਤ ਦੀ ਕੋਰੋਨਾ ਵੈਕਸੀਨ ਨੂੰ ਮਾਨਤਾ ਦਿੱਤੀ
ਗਲਵਾਨ ਦੇ ਵੀਡੀਓ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਝੰਬਿਆ
ਦੁਰਗਾ ਮੂਰਤੀ ਜਲ ਪ੍ਰਵਾਹ ਕਰਨ ਜਾਂਦੇ ਲੋਕਾਂ ਉੱਤੇ ਕਾਰ ਚੜ੍ਹਾ ਦਿੱਤੀ, ਚਾਰ ਮੌਤਾਂ
ਸਿੰਘੂ ਬਾਰਡਰ ਕਿਸਾਨ ਮੋਰਚੇ ਦੇ ਮੰਚ ਨੇੜਿਉਂ ਮਿਲੀ ਇਕ ਵਿਅਕਤੀ ਦੀ ਕੱਟੀ ਵੱਢੀ ਲਾਸ਼
ਅਮਿਤ ਸ਼ਾਹ ਦਾ ਦਬਕਾ: ਭਾਰਤ ਮੁੜ ਕੇ ਪਾਕਿ ਵਿਰੁੱਧ ਸਰਜੀਕਲ ਸਟਰਾਈਕ ਕਰ ਸਕਦੈ