Welcome to Canadian Punjabi Post
Follow us on

12

July 2025
 
ਪੰਜਾਬ

ਪੰਜਾਬ ਸਰਕਾਰ ਵੱਲੋਂ ਪੁਲਸ ਦੇ ਅਫਸਰਾਂ ਵਿੱਚ ਵੱਡੀ ਅਦਲਾ-ਬਦਲੀ

October 14, 2021 09:27 AM

* 14 ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ਼ ਸਣੇ 50 ਵੱਡੇ ਅਫ਼ਸਰ ਬਦਲੇ


ਚੰਡੀਗੜ੍ਹ, 13 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਅੱਜ ਬੁੱਧਵਾਰ ਨੂੰ ਅਚਾਨਕ ਪੁਲਿਸ ਦੇ ਕਈ ਅਫਸਰਾਂ ਦੀਆਂਬਦਲੀਆਂ ਕਰ ਦਿੱਤੀਆਂ, ਜਿਸ ਵਿੱਚ 14 ਜ਼ਿਲ੍ਹਿਆਂ ਦੇ ਐੱਸ ਐੱਸ ਪੀਜ਼ ਬਦਲੇ ਗਏ ਅਤੇ ਤਿੰਨ ਰੇਂਜ ਅਧਿਕਾਰੀ ਜਾਂ ਸ਼ਹਿਰਾਂ ਦੇ ਪੁਲਸ ਅਧਿਕਾਰੀਆਂ ਤੋਂ ਲੈ ਕੇ ਧੁਰ ਉੱਪਰਲੇ 50 ਅਫਸਰ ਤੱਕ ਬਦਲ ਦਿੱਤੇ ਹਨ।
ਇਸ ਬਾਰੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਐਡੀਸ਼ਨਲ ਡੀ ਜੀ ਪੀ ਵਰਿੰਦਰ ਕੁਮਾਰ ਨੂੰ ਬਿਊਰੋ ਆਫ ਇਨਵੈਸਟੀਕੇਸ਼ਨ ਦੇਡਾਇਰੈਕਟਰ ਅਤੇਜਤਿੰਦਰ ਕੁਮਾਰ ਜੈਨ ਨੂੰ ਐਡੀਸ਼ਨਲ ਡੀ ਜੀ ਪੀ ਪਾਵਰਕਾਮ ਪਟਿਆਲਾ, ਸਸ਼ੀ ਪ੍ਰਭਾ ਦਿਵੇਦੀ ਨੂੰ ਐਡੀਸ਼ਨਲ ਡੀ ਜੀ ਪੀ ਹਿਊਮਨ ਰਿਸੋਰਸਿਜ਼ ਤੇ ਐਡੀਸ਼ਨਲ ਵਧੀਕ ਨੋਡਲ ਅਫਸਰ ਚੋਣਾਂ ਤੇ ਅਰਪਿਤ ਸ਼ੁਕਲਾ ਐਡੀਸ਼ਨਲ ਡੀ ਜੀ ਪੀ ਵੈਲਫੇਅਰ ਲਾਇਆ ਗਿਆ ਹੈ। ਏ ਐਸ ਰਾਏ ਨੂੰ ਐਡੀਸ਼ਨਲ ਡੀ ਜੀ ਪੀ ਇੰਟੈਲੀਜੈਂਸ, ਵੀ. ਨੀਰਜਾ ਨੂੰ ਐਨ ਆਰ ਆਈ ਸੈੱਲ ਦੇ ਐਡੀਸ਼ਨਲ ਡੀ ਜੀ ਪੀ ਅਤੇ ਰਾਕੇਸ਼ ਚੰਦਰਾ ਨੂੰ ਐਡੀਸ਼ਨਲ ਡੀ ਜੀ ਪੀ ਪਾਲਸੀ ਅਤੇ ਰੂਲਜ਼ ਲਾਇਆ ਹੈ। ਮੋਹਨੀਸ਼ ਚਾਵਲਾ ਨੂੰ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ, ਐਸ ਪੀ ਐਸ ਪਰਮਾਰ ਨੂੰ ਆਈ ਜੀ ਲੁਧਿਆਣਾ ਰੇਂਜ, ਮੁਖਮਿੰਦਰ ਸਿੰਘ ਛੀਨਾ ਆਈ ਜੀ ਪਟਿਆਲਾ ਰੇਂਜ, ਸ਼ਿਵ ਕੁਮਾਰ ਵਰਮਾ ਨੂੰ ਆਈ ਜੀ ਲਾਅ ਐਂਡ ਆਰਡਰ, ਰਾਕੇਸ਼ ਅਗਰਵਾਲ ਨੂੰ ਆਈ ਜੀ ਕਾਊਟਰ ਇੰਟੈਲੀਜੈਂਸ, ਕੌਸਤੁਭ ਸ਼ਰਮਾ ਨੂੰ ਆਈ ਜੀ ਹੈਡਕੁਆਰਟਰ ਚੰਡੀਗੜ੍ਹ, ਬਾਬੂ ਲਾਲ ਮੀਨਾ ਨੂੰ ਡੀ ਆਈ ਜੀ ਐਡਮਨ(ਪੀ ਏ ਪੀ) ਜਲੰਧਰ, ਗੁਰਪ੍ਰੀਤ ਸਿੰਘ ਤੂਰ ਨੂੰ ਡੀ ਆਈ ਜੀਅਤੇ ਜੁਆਇੰਟ ਡਾਇਰੈਕਟਰ ਫਿਲੌਰ ਪੁਲੀਸ ਅਕਾਦਮੀ, ਗੁਰਪ੍ਰੀਤ ਸਿੰਘ ਗਿੱਲ ਡੀਆਈਜੀ ਕਮਾਂਡੋ ਪੰਜਾਬ ਬਹਾਦਰਗੜ੍ਹ ਪਟਿਆਲਾ, ਸੰਜੀਵ ਕੁਮਾਰ ਰਾਮਪਾਲ ਡੀਆਈ ਜੀ ਟ੍ਰੇਨਿੰਗ ਪੀ ਏ ਪੀ ਜਲੰਧਰ, ਗੁਲਨੀਤ ਸਿੰਘ ਖੁਰਾਣਾ ਨੂੰ ਕਮਾਡੈਂਟ 5 ਆਈ ਆਰ ਬੀ ਅੰਮ੍ਰਿਤਸਰ, ਅਸ਼ਵਨੀ ਕਪੂਰ ਏ ਆਈਜੀ ਕਾਊਂਟਰ ਇੰਟੈਲੀਜੈਂਸ ਪਠਾਨਕੋਟ, ਨਵੀਨ ਸਿੰਗਲਾ ਨੂੰ ਏ ਆਈ ਜੀ ਇੰਟੈਲੀਜੈਂਸ ਮੋਹਾਲੀ, ਧਰੂਮਨ ਐੱਚ ਨਿੰਬਾਲੇ ਏ ਆਈ ਜੀ ਮੋਹਾਲੀ, ਚਰਨਜੀਤ ਸਿੰਘ ਏ ਆਈ ਜੀ ਕ੍ਰਾਈਮ ਪੰਜਾਬ, ਰਾਜਪਾਲ ਸਿੰਘ ਕਮਾਡੈਂਟ 7 ਬਟਾਲੀਅਨਪੀ ਏ ਪੀ ਜਲੰਧਰ, ਹਰਮਨਬੀਰ ਸਿੰਘ ਗਿੱਲਏ ਆਈ ਜੀ,ਪੀ ਏ ਪੀ-1, ਜਲੰਧਰ, ਨਰਿੰਦਰ ਭਾਰਗਵ ਕਮਾਂਡੈਟ 3-ਆਈ ਆਰ ਬੀ ਲੁਧਿਆਣਾ, ਭਾਗੀਰਥ ਸਿੰਘ ਮੀਨਾ ਕਮਾਡੈਂਟ 1-ਆਈ ਆਰ ਬੀ, ਪਟਿਆਲਾ, ਅਮਨੀਤ ਕੌਂਡਲ ਏ ਆਈ ਜੀ ਪ੍ਰਸੋਨਲ-1 ਪੰਜਾਬਅਤੇ ਗੁਰਦਿਆਲ ਸਿੰਘ ਕਮਾਡੈਂਟ-ਕਮ-ਡਾਇਰੈਕਟਰ ਇਨਡੋਰ ਐਮਆਰਐਸ ਫਿਲੌਰ ਨਿਯੁਕਤ ਕੀਤਾ ਗਿਆ ਹੈ।
ਏਸੇ ਤਰ੍ਹਾਂ ਪੀ ਪੀਐਸ ਅਧਿਕਾਰੀਆਂ ਵਿੱਚੋਂ ਲਖਬੀਰ ਸਿੰਘ ਨੂੰ ਕਮਾਂਡੈਟ 9 ਪੀ ਏ ਪੀ ਅੰਮ੍ਰਿਤਸਰ, ਸਵਰਨਜੀਤ ਸਿੰਘ ਨੂੰ ਏ ਆਈ ਜੀ ਕ੍ਰਾਈਮ ਪੰਜਾਬ, ਓਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਟ 27 ਬਟਾਲੀਅਨ ਪੀ ਏ ਪੀ ਜਲੰਧਰ, ਜਤਿੰਦਰ ਸਿੰਘ ਬੈਨੀਪਾਲ ਨੂੰ ਕਮਾਡੈਂਟ 7 ਆਈਆਰਬੀ ਬਟਾਲੀਅਨ ਕਪੂਰਥਲਾ, ਹਰਪ੍ਰੀਤ ਸਿੰਘ ਮੰਢੇਰ ਨੂੰ ਕਮਾਡੈਂਟ ਪੁਲੀਸ ਟਰੇਨਿੰਗ ਕਾਲਜ, ਜਹਾਨਖੇਲਾਂ, ਜਸਕਿਰਨਜੀਤ ਸਿੰਘ ਤੇਜਾ ਨੂੰ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ, ਗੁਰਮੀਤ ਸਿੰਘ ਨੂੰ ਕਮਾਡੈਂਟ 75ਬਟਾਲੀਅਨਪੀ ਏ ਪੀ ਜਲੰਧਰ, ਰਣਬੀਰ ਸਿੰਘ ਨੂੰ ਡੀ ਸੀ ਪੀ ਹੈਡਕੁਆਟਰ ਜਲੰਧਰ ਲਾਇਆ ਗਿਆ ਹੈ। ਹਰਚਰਨ ਸਿੰਘ ਭੁੱਲਰ ਨੂੰ ਐੱਸ ਐੱਸ ਪੀ ਪਟਿਆਲਾ, ਸੰਜੀਵ ਗਰਗ ਐੱਸ ਐੱਸ ਪੀ ਮਾਨਸਾ, ਰਾਕੇਸ਼ ਕੌਸ਼ਲ ਐਸ ਐਸ ਪੀ ਅੰਮ੍ਰਿਤਸਰ, ਵਰੁਣ ਸ਼ਰਮਾ ਐੱਸ ਐੱਸ ਪੀ ਫਰੀਦਕੋਟ ਅਤੇ ਹਰਮਨਜੀਤ ਸਿੰਘ ਹੰਸ ਨੂੰਐੱਸ ਐੱਸ ਪੀ ਫਿਰੋਜਪੁਰ ਲਾਇਆ ਗਿਆ ਹੈ। ਕੰਵਰਦੀਪ ਕੌਰ ਐੱਸ ਐੱਸ ਪੀ ਨਵਾਸ਼ਹਿਰ, ਅਲਕਾ ਮੀਨਾ ਐੱਸ ਐੱਸ ਪੀ ਬਰਨਾਲਾ, ਰਵਜੋਤ ਗਰੇਵਾਲ ਐੱਸ ਐੱਸ ਪੀ ਮਲੇਰਕੋਟਲਾ, ਮੁਖਵਿੰਦਰ ਸਿੰਘ ਭੁੱਲਰ ਐੱਸ ਐੱਸ ਪੀ ਬਟਾਲਾ, ਸੁਰਿੰਦਰਜੀਤ ਸਿੰਘ ਮੰਡ ਐੱਸ ਐੱਸ ਪੀ ਮੋਗਾ, ਸਰਬਜੀਤ ਸਿੰਘ ਐੱਸ ਐੱਸ ਪੀ ਮੁਕਤਸਰ ਸਾਹਿਬ, ਹਰਵਿੰਦਰ ਸਿੰਘ ਵਿਰਕ ਐੱਸ ਐੱਸ ਪੀ ਤਰਨ-ਤਾਰਨ, ਰਾਜਬਚਨ ਸਿੰਘ ਸੰਧੂਐੱਸ ਐੱਸ ਪੀ ਲੁਧਿਆਣਾ ਅਤੇ ਕੁਲਵੰਤ ਸਿੰਘ ਹੀਰ ਨੂੰ ਐੱਸ ਐੱਸ ਪੀ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ। ਅਗਲੇ ਦਿਨਾਂ ਵਿੱਚ ਕੁਝ ਹੋਰ ਬਦਲੀਆਂ ਹੋਣ ਦੀ ਵੀ ਸੰਭਾਵਨਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ