Welcome to Canadian Punjabi Post
Follow us on

18

October 2021
 
ਅੰਤਰਰਾਸ਼ਟਰੀ

ਤੀਰ ਕਮਾਨ ਨਾਲ ਹਮਲਾ ਕਰਕੇ ਇੱਕ ਵਿਅਕਤੀ ਨੇ ਲਈ 5 ਵਿਅਕਤੀਆਂ ਦੀ ਜਾਨ, 2 ਜ਼ਖ਼ਮੀ

October 14, 2021 09:13 AM

ਓਸਲੋ, 13 ਅਕਤੂਬਰ (ਪੋਸਟ ਬਿਊਰੋ) : ਬੁੱਧਵਾਰ ਨੂੰ ਨੌਰਵੇ ਦੇ ਕੌਗਸਬਰਗ ਟਾਊਨ ਵਿੱਚ ਇੱਕ ਵਿਅਕਤੀ ਵੱਲੋਂ ਤੀਰ ਕਮਾਨ ਨਾਲ ਕੀਤੇ ਗਏ ਹਮਲੇ ਕਾਰਨ ਪੰਜ ਵਿਅਕਤੀ ਮਾਰੇ ਗਏ ਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਲੋਕਲ ਪੁਲਿਸ ਨੇ ਦਿੱਤੀ।
ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਪੁਲਿਸ ਚੀਫ ਓਏਵਿੰਡ ਆਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਵਿਅਕਤੀਆਂ ਉੱਤੇ ਹਮਲੇ ਲਈ ਮਸ਼ਕੂਕ ਨੇ ਤੀਰ ਕਮਾਨ ਦੀ ਵਰਤੋਂ ਕੀਤੀ।ਪੁਲਿਸ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਕਿਤੇ ਇਸ ਦੌਰਾਨ ਹੋਰ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਕੀਤੀ ਗਈ। ਇਹ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਨੇ ਇੱਕਲਿਆਂ ਹੀ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ। ਜ਼ਖ਼ਮੀਆਂ ਵਿੱਚ ਇੱਕ ਸ਼ਖਸ ਛੁੱਟੀ ਉੱਤੇ ਗਿਆ ਪੁਲਿਸ ਅਧਿਕਾਰੀ ਵੀ ਸੀ।
2011 ਤੋਂ ਬਾਅਦ ਨੌਰਵੇ ਵਿੱਚ ਹੋਇਆ ਇਹ ਸੱਭ ਤੋਂ ਖਤਰਨਾਕ ਹਮਲਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਸੱਜੇ ਪੱਖੀ ਸੋਚ ਵਾਲੇ ਐਂਡਰਜ਼ ਬਹਿਰਿੰਗ ਬ੍ਰੇਵਿਕ ਨੇ 77 ਲੋਕਾਂ ਨੂੰ ਮਾਰ ਮੁਕਾਇਆ ਸੀ, ਜਿਨ੍ਹਾਂ ਵਿੱਚੋਂ ਬਹੁਤੇ ਯੂਥ ਕੈਂਪ ਵਿੱਚ ਹਿੱਸਾ ਲੈਣ ਆਏ ਟੀਨੇਜਰਜ਼ ਸਨ।ਇਹ ਹਮਲਾ ਰਾਜਧਾਨੀ ਓਸਲੋ ਤੋਂ 68 ਕਿਲੋਮੀਟਰ ਦੂਰ ਦੱਖਣ ਪੂਰਬੀ ਨੌਰਵੇ ਦੇ ਕੌਗਸਬਰਗ ਇਲਾਕੇ ਵਿੱਚ ਹੋਇਆ।ਸਰਕਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਰੀਅਮ ਨਵਾਜ਼ ਨੇ ਕਿਹਾ: ਪਾਂਡੋਰਾ ਪੇਪਰਜ਼ ਵਿੱਚ ਇਮਰਾਨ ਸਰਕਾਰ ਨੰਬਰ ਵੰਨ
ਵਿਦੇਸ਼ੀ ਕਰੰਸੀ ਦੇ ਸੰਕਟ ਕਾਰਨ ਸ੍ਰੀਲੰਕਾ ਨੇ ਤੇਲ ਖ਼ਰੀਦ ਲਈ ਭਾਰਤ ਤੋਂ ਕਰਜ਼ਾ ਮੰਗਿਆ
ਚੀਨ ਨੇ ਪਾਕਿ ਨੂੰ ਅੱਖਾਂ ਦਿਖਾਈਆਂ : ਇੰਜੀਨੀਅਰਾਂ ਦੀ ਮੌਤ ਉਤੇ 285 ਕਰੋੜ ਮੁਆਵਜ਼ਾ ਮੰਗਿਆ
ਯੂਨੀਸੇਫ ਨੇ ਦੱਸਿਆ: ਦੁਨੀਆ ਦੇ ਤੀਹ ਫੀਸਦੀ ਘਰਾਂ ਵਿੱਚ ਹੱਥ ਧੋਣ ਦੀ ਸਹੂਲਤ ਨਹੀਂ
ਸੋਸ਼ਲ ਮੀਡੀਆ ਉਤੇ ਦੋ ਮਿੰਟ ਦੀ ਨੈਗੇਟਿਵਟੀ, ਪੂਰਾ ਦਿਨ ਬਰਬਾਦ
ਬਰਤਾਨੀਆ ਵਿੱਚ ਵੀ ਕੋਰੋਨਾ ਜਾਂਚ ਗੜਬੜ ਤੋਂ ਨਹੀਂ ਬਚੀ
ਯੂ ਕੇ ਵਿੱਚ ਚਾਕੂ ਮਾਰਕੇ ਐਮਪੀ ਦਾ ਕੀਤਾ ਗਿਆ ਕਤਲ
8 ਨਵੰਬਰ ਨੂੰ ਟਰੈਵਲਰਜ਼ ਲਈ ਆਪਣੀਆਂ ਜ਼ਮੀਨੀ ਸਰਹੱਦਾਂ ਖੋਲ੍ਹੇਗਾ ਅਮਰੀਕਾ
ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਹਸਪਤਾਲ ਦਾਖਲ
ਤਾਲਿਬਾਨ ਦੀ ਧਮਕੀ ਮਗਰੋਂ ਪਾਕਿ ਏਅਰਲਾਈਨ ਨੇ ਕਾਬੁਲ ਦੀਆਂ ਉਡਾਣਾਂ ਰੋਕੀਆਂ