Welcome to Canadian Punjabi Post
Follow us on

18

October 2021
 
ਟੋਰਾਂਟੋ/ਜੀਟੀਏ

ਐਨ 95 ਮਾਸਕ ਪਾਉਣ ਵਾਲੇ ਅਧਿਆਪਕਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਯੌਰਕ ਬੋਰਡ ਨੇ ਦਿੱਤੀ ਧਮਕੀ

October 14, 2021 09:11 AM

ਓਨਟਾਰੀਓ, 13 ਅਕਤੂਬਰ (ਪੋਸਟ ਬਿਊਰੋ) : ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਅਧਿਆਪਕਾਂ ਲਈ ਆਪਣੀ ਅਜੀਬ ਮਾਸਕ ਪਾਲਿਸੀ ਲਿਆਉਣ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ।ਜਿਹੜੇ ਅਧਿਆਪਕ ਐਨ95 ਵਰਗੇ ਵਧੇਰੇ ਪ੍ਰੋਟੈਕਟਿਵ ਮਾਸਕ ਪਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਵਧੇਰੇ ਪ੍ਰੋਟੈਕਸ਼ਨ ਲਈ ਅਧਿਆਪਕ ਕਲਾਸਾਂ ਵਿੱਚ ਐਨ 95 ਵਰਗੇ ਮਾਸਕ ਪਾਉਣਾ ਚਾਹੁੰਦੇ ਹਨ ਪਰ ਯੌਰਕ ਪਬਲਿਕ ਬੋਰਡ ਵੱਲੋਂ ਤਿੰਨ ਅਧਿਆਪਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਅਜਿਹਾ ਕਰਨਗੇ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਬੋਰਡ ਵੱਲੋਂ ਜਾਰੀ ਕੀਤੇ ਜਾਣ ਵਾਲੇ ਘੱਟ ਪ੍ਰੋਟੈਕਸ਼ਨ ਵਾਲੇ ਨੀਲੇ ਰੰਗ ਦੇ ਸਰਜੀਕਲ ਮਾਸਕ ਪਾਉਣ ਦੀ ਹੀ ਅਧਿਆਪਕਾਂ ਨੂੰ ਇਜਾਜ਼ਤ ਹੈ।
ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਨੇ ਆਖਿਆ ਕਿ ਉਹ ਕਿਸੇ ਵਿਅਕਤੀਗਤ ਕੇਸ ਬਾਰੇ ਗੱਲ ਨਹੀਂ ਕਰ ਸਕਦੇ ਫਿਰ ਵੀ ਸਟਾਫ ਤੇ ਵਿਦਿਆਰਥੀਆਂ ਦੀ ਸਿਹਤ ਤੇ ਸੇਫਟੀ ਲਈ ਸਾਰੇ ਸਟਾਫ ਮੈਂਬਰਾਂ ਤੋਂ ਰੈਗੂਲੇਟਿੰਗ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ( ਪੀ ਪੀ ਈ ) ਦੀ ਵਰਤੋਂ ਕਰਨ ਦੀ ਹੀ ਉਮੀਦ ਕੀਤੀ ਜਾਂਦੀ ਹੈ।
ਇੱਕ ਐਲੀਮੈਂਟਰੀ ਟੀਚਰ ਨੇ ਦੱਸਿਆ ਕਿ ਉਸ ਕੋਲ ਉਹ ਬੱਚੇ ਪੜ੍ਹਨ ਆਉਂਦੇ ਹਨ ਜਿਨ੍ਹਾਂ ਦੀ ਨਿੱਕੀ ਉਮਰ ਕਾਰਨ ਵੈਕਸੀਨੇਸ਼ਨ ਨਹੀਂ ਹੋਈ ਤੇ ਅਜਿਹੇ ਵਿੱਚ ਉੱਚ ਕੁਆਲਿਟੀ ਦਾ ਮਾਸਕ ਪਾਉਣ ਨਾਲ ਸਾਰਿਆਂ ਦਾ ਹੀ ਬਚਾਅ ਹੋ ਸਕਦਾ ਹੈ। ਪਰ ਉਨ੍ਹਾਂ ਦੇ ਪ੍ਰਿੰਸੀਪਲ ਤੇ ਬੋਰਡ ਨੇ ਉਨ੍ਹਾਂ ਨੂੰ ਆਖਿਆ ਕਿ ਜਿਹੜੇ ਸਰਜੀਕਲ ਮਾਸਕ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਹਨ ਉਹੀ ਪਾਏ ਜਾਣ। ਉਨ੍ਹਾਂ ਨੂੰ ਇਹ ਧਮਕੀ ਵੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਫੌਰੀ ਸਸਪੈਂਡ ਕਰ ਦਿੱਤਾ ਜਾਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੈਂਪਰੇਰੀ ਵਰਕਰਜ਼ ਦੇ ਸੋ਼ਸ਼ਣ ਨੂੰ ਰੋਕਣ ਲਈ ਵਿਧਾਨਸਭਾ ਵਿੱਚ ਅੱਜ ਪੇੇਸ਼ ਕੀਤਾ ਜਾਵੇਗਾ ਬਿੱਲ
ਸੱਤਾ ਵਿੱਚ ਆਉਣ ਉੱਤੇ ਹਫਤੇ ਵਿੱਚ ਚਾਰ ਦਿਨ ਕੰਮ ਕਰਨ ਦਾ ਪ੍ਰਬੰਧ ਕਰਾਂਗੇ : ਡੈਲ ਡੂਕਾ
90 ਫੀ ਸਦੀ ਕੈਨੇਡੀਅਨ ਫੋਰਸਿਜ਼ ਕਰਮਚਾਰੀ ਕਰਵਾ ਚੁੱਕੇ ਹਨ ਪੂਰਾ ਟੀਕਾਕਰਣ : ਫਲੈਚਰ
ਮਿਸੀਸਾਗਾ ਦੇ ਘਰ ਵਿੱਚ ਲੱਗੀ ਅੱਗ, ਮਹਿਲਾ ਦੀ ਮੌਤ
ਸਕਾਰਬਰੋ ਵਿੱਚ ਛੁਰੇਬਾਜ਼ੀ ਕਾਰਨ ਇੱਕ ਜ਼ਖ਼ਮੀ
ਅੱਜ ਪ੍ਰੋਵਿੰਸ ਦੇ ਕਿਊ ਆਰ ਕੋਡ ਤੇ ਵੈਰੀਫਿਕੇਸ਼ਨ ਐਪ ਦਾ ਪਸਾਰ ਕਰ ਸਕਦੇ ਹਨ ਫੋਰਡ
ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 1·5 ਮਿਲੀਅਨ ਡਾਲਰ ਦੀਆਂ ਦਰਜਨਾਂ ਗੱਡੀਆਂ ਬਰਾਮਦ
ਓਟੂਲ ਖਿਲਾਫ ਮੋਰਚਾ ਖੋਲ੍ਹਣ ਵਾਲੇ ਨੈਸ਼ਨਲ ਕਾਊਂਸਲ ਦੇ ਮੈਂਬਰ ਨੂੰ ਕੀਤਾ ਗਿਆ ਸਸਪੈਂਡ
ਪੁਰੋਲੇਟਰ ਹਾਇਰ ਕਰੇਗੀ 2400 ਵਰਕਰਜ਼
16 ਸਾਲਾ ਲੜਕੇ ਦੇ ਕਤਲ ਦੇ ਸਬੰਧ ਵਿੱਚ ਟੀਨੇਜਰ ਲੜਕੀ ਨੂੰ ਕੀਤਾ ਗਿਆ ਚਾਰਜ