Welcome to Canadian Punjabi Post
Follow us on

18

October 2021
 
ਮਨੋਰੰਜਨ

‘ਦਿ ਲੇਡੀ ਕਿੱਲਰ’ ਵਿੱਚ ਨਜ਼ਰ ਆਏਗਾ ਅਰਜੁਨ ਕਪੂਰ

October 13, 2021 10:54 PM

ਅਭਿਨੇਤਾ ਅਰਜੁਨ ਕਪੂਰ ਦੀ ਨਵੀਂ ਫਿਲਮ ‘ਦਿ ਲੇਡੀ ਕਿੱਲਰ’ ਰੋਮਾਂਚ, ਰੋਮਾਂਸ ਅਤੇ ਰਹੱਸ ਨਾਲ ਭਰਪੂਰ ਹੋਵੇਗੀ। ਅਰਜੁਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ਤਸਵੀਰ ਹੇਠਾਂ ਲਿਖਿਆ ਹੋਇਆ ਹੈ, ‘‘ਸ਼ੱਕ ਸੱਪ ਨੂੰ ਆਪਣੀ ਹੀ ਪੂਛ ਉੱਤੇ ਡੰਗਣ ਲਈ ਮਜਬੂਰ ਕਰ ਦਿੰਦਾ ਹੈ।”
ਆਪਣੇ ਇਸ ਪੋਸਟਰ ਨਾਲ ਅਰਜੁਨ ਕਪੂਰ ਨੇ ਲਿਖਿਆ ਹੈ, ‘‘ਇਸ ਵਿੱਚ ਰੋਮਾਂਚ ਹੈ, ਰੋਮਾਂਸ ਹੈ, ਭਾਵਨਾਵਾਂ ਹਨ, ਰਹੱਸ ਹੈ। ਪੇਸ਼ ਹੈ ਤੁਹਾਡੇ ਸਾਹਮਣੇ ‘ਦਿ ਲੇਡੀ ਕਿੱਲਰ’ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਪ੍ਰੇਮ ਕਹਾਣੀ ਤੇ ਜਿਸ ਤੋਂ ਮੈਨੂੰ ਸਭ ਤੋਂ ਵੱਧ ਉਮੀਦਾਂ ਹਨ। ਮੇਰੇ ਡਇਰੈਕਟਰ ਅਜੈ ਬਹਿਲ ਨੂੰ ਧੰਨਵਾਦ, ਮੇਰੇ ਉੱਤੇ ਭਰੋਸਾ ਕਰਨ ਲਈ।” ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਸ਼ੈਲੇਸ਼ ਆਰ ਸਿੰਘ ਤੇ ਕ੍ਰਿਸ਼ਨਨ ਕੁਮਾਰ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਜਾ ਰਿਹਾ ਹੈ।

 
Have something to say? Post your comment