Welcome to Canadian Punjabi Post
Follow us on

18

October 2021
 
ਮਨੋਰੰਜਨ

‘ਸਰਦਾਰ ਊਧਮ ਸਿੰਘ’ ਦਾ ਹਰ ਸ਼ਾਟ ਇਰਫਾਨ ਖਾਨ ਨੂੰ ਸ਼ਰਧਾਂਜਲੀ : ਵਿੱਕੀ ਕੌਸ਼ਲ

October 13, 2021 10:52 PM

‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਆਪਣੀ ਅਗਲੀ ਫਿਲਮ ‘ਸਰਦਾਰ ਊਧਮ ਸਿੰਘ’ ਦੀ ਪ੍ਰਮੋਸ਼ਨ ਦੇ ਲਈ ਪਹੁੰਚੇ ਅਭਿਨੇਤਾ ਵਿੱਕੀ ਕੌਸ਼ਲ ਨੇ ਕਿਹਾ ਕਿ ਇਸ ਦਾ ਹਰ ਸ਼ਾਟ ਮਰਹੂਮ ਅਭਿਨੇਤਾ ਇਰਫਾਨ ਖਾਨ ਨੂੰ ਸ਼ਰਧਾਂਜਲੀ ਹੋਵੇਗਾ। ਇਸ ਵਿੱਚ ਵਿੱਕੀ ਨੇ ਮੁੱਖ ਕਿਰਦਾਰ ਨਿਭਾਇਆ ਹੈ, ਜੋ ਪਹਿਲਾਂ ਇਰਫਾਨ ਖਾਨ ਨੇ ਨਿਭਾਉਣਾ ਸੀ। ਵਿੱਕੀ ਨੇ ਦੱਸਿਆ ਕਿ ਉਹ ਮਰਹੂਮ ਇਰਫਾਨ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ।
ਇਸ ਦੌਰਾਨ ਫਿਲਮ ਡਾਇਰੈਕਟਰ ਸ਼ੁਜੀਤ ਸਰਕਾਰ ਨੇ ਵੀ ਫਿਲਮ ਬਾਰੇ ਵਿਚਾਰ ਸਾਂਝੇ ਕੀਤੇ। ਮਹਿਮਾਨਾਂ ਨਾਲ ਗੱਲ ਕਰਦਿਆਂ ਅਰਚਨਾ ਪੂਰਨ ਸਿੰਘ ਨੇ ਵਿੱਕੀ ਨੂੰ ਪੁੱਛਿਆ ਕਿ ਮੁੱਖ ਪਾਤਰ ਦੀ ਭੂਮਿਕਾ ਨਿਭਾਉਣੀ ਕਿੰਨੀ ਸੌਖੀ ਸੀ, ਕਿਉਂਕਿ ਉਸ ਤੋਂ ਪਹਿਲਾਂ ਇਰਫਾਨ ਖਾਨ ਨੂੰ ਇਸ ਦੇ ਲਈ ਚੁਣਿਆ ਗਿਆ ਸੀ। ਜਵਾਬ ਵਿੱਚ ਵਿੱਕੀ ਨੇ ਕਿਹਾ, ‘ਅਸਲ ਵਿੱਚ ਮੈਂ ਇਰਫਾਨ ਸਰ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਨੂੰ ਲੱਗਦਾ ਹੈ ਕਿ ਉਹ ਦੁਨੀਆ ਦੇ ਸਰਵੋਤਮ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਫਿਲਮ ਦਾ ਹਰ ਸ਼ਾਟ ਇਰਫਾਨ ਸਰ ਨੂੰ ਸ਼ਰਧਾਂਜਲੀ ਹੈ।’

 
Have something to say? Post your comment