Welcome to Canadian Punjabi Post
Follow us on

18

October 2021
 
ਮਨੋਰੰਜਨ

ਹਲਕਾ ਫੁਲਕਾ

October 13, 2021 10:48 PM

ਦੋ ਦੋਸਤ ਨਸ਼ੇ ਵਿੱਚ ਟੱਲੀ ਹੋਏ ਰੇਲ ਦੀਆਂ ਪਟੜੀਆਂ ਦੇ ਵਿਚਕਾਰ ਜਾ ਰਹੇ ਸਨ।
ਪਹਿਲੇ ਨੇ ਕਿਹਾ, ‘‘ਹੇ ਭਗਵਾਨ, ਮੈਂ ਇੰਨੀਆਂ ਪੌੜੀਆਂ ਪਹਿਲਾਂ ਕਦੇ ਨਹੀਂ ਚੜ੍ਹੀਆਂ।”
ਦੂਸਰਾ ਨੇ ਕਿਹਾ, ‘‘ਓ ਪੌੜੀਆਂ ਤਾਂ ਠੀਕ ਹਨ, ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਫੜਨ ਦੇ ਲਈ ਆਸੇ-ਪਾਸੇ ਰੇਲਿੰਗ ਬੜੀ ਹੇਠਾਂ ਜ਼ਮੀਨ ਨਾਲ ਲੱਗੀ ਹੋਈ ਹੈ।”
********
ਪੱਪੂ ਸਾਇੰਸ ਦਾ ਪੇਪਰ ਦੇਣ ਗਿਆ। ਓਥੇ ਇਹ ਸਵਾਲ ਪੁੱਛਿਆ ਗਿਆ ਸੀ: “ਕਿਹੜਾ ਤਰਲ ਗਰਮ ਕਰਨ ਉੱਤੇ ਸਖਤ ਬਣ ਜਾਂਦਾ ਹੈ?”
ਪੱਪੂ ਦਾ ਜਵਾਬ, ‘‘ਵੇਸਣ ਦੇ ਪਕੌੜੇ।”
********
ਪ੍ਰਸ਼ਨ, ‘‘ਮਿੱਤਰਾਂ ਵਿੱਚ ਅਜਿਹੀ ਕਿਹੜੀ ਵਿਸ਼ੇਸ਼ਤਾ ਹੁੰਦੀ ਹੈ, ਜੋ ਰਿਸ਼ਤੇਦਾਰੀ ਵਿੱਚ ਨਹੀਂ ਹੁੰਦੀ?”
ਉੱਤਰ, ‘‘ਮਿੱਤਰ ਸਿਰਫ ਮਿੱਤਰ ਹੁੰਦੇ ਹਨ। ਇਹ ਸਕੇ, ਮਤਰੇਏ, ਮਮੇਰੇ, ਫੁਫੇਰੇ, ਚਚੇਰੇ ਨਹੀਂ ਹੁੰਦੇ।”

 
Have something to say? Post your comment