Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਇਜ਼ਰਾਈਲ ਦਾ ਨਵਾਂ ਤਜਰਬਾ : ਦਰਜਨਾਂ ਡਰੋਨਾਂ ਦੇ ਨਾਲ ਪੂਰੇ ਤੇਲ ਅਵੀਵ ਸ਼ਹਿਰ ਵਿੱਚ ਆਈਸਕ੍ਰੀਮ ਪੁਚਾਈ

October 13, 2021 10:20 PM

ਤੇਲ ਅਵੀਵ, 13 ਅਕਤੂਬਰ (ਪੋਸਟ ਬਿਊਰੋ)- ਇਸਰਾਈਲ ਦੇ ਤੇਲ ਅਵੀਵਸ਼ਹਿਰ ਵਿੱਚ ਕੱਲ੍ਹ ਦਰਜਨਾਂ ਡਰੋਨ ਇੱਕੋ ਵਾਰ ਅਸਮਾਨ ਵਿੱਚ ਉਡਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਆਈਸਕ੍ਰੀਮ ਅਤੇ ਸੁਸ਼ੀ (ਵਿਸ਼ੇਸ਼ ਤਰੀਕੇ ਨਾਲ ਪਕਾਇਆ ਚੌਲ) ਪਹੁੰਚਾਇਆ। ਇਸਰਾਈਲ ਦੇ ਸਰਕਾਰੀ ਪ੍ਰੋਗਰਾਮ ‘ਰਾਸ਼ਟਰੀ ਡਰੋਨ ਪਹਿਲ’ ਵਿੱਚ ਅਜਿਹੀ ਦੁਨੀਆ ਦੀ ਤਿਆਰੀ ਲਈ ਤਜਰਬਾ ਕੀਤਾ ਗਿਆ ਸੀ, ਜਿਸ ਵਿੱਚ ਜ਼ਿਆਦਾਤਰ ਭੀੜ-ਭੜੱਕੇ ਵਾਲੇ ਸ਼ਹਿਰਾਂ ਦੀਆਂ ਸੜਕਾਂ ਉੱਤੇ ਦਬਾਅ ਘੱਟ ਕਰਨ ਲਈ ਡਰੋਨ ਦੀ ਮਦਦ ਨਾਲ ਵੱਡੀ ਮਾਤਰਾ ਵਿੱਚ ਵਪਾਰਕ ਸਪਲਾਈ ਕੀਤੀ ਜਾਏਗੀ।
ਦੋ ਸਾਲ ਦੇ ਇਸ ਪ੍ਰੋਗਰਾਮ ਦਾ ਉਦੇਸ਼ ਇੱਕ ਦੇਸ਼ਵਿਆਪੀ ਨੈਟਵਰਕ ਸਥਾਪਤ ਕਰਨ ਲਈ ਇਸਰਾਈਲ ਡਰੋਨ ਕੰਪਨੀਆਂ ਦੀਆਂ ਸਮਰੱਥਾ ਦੀ ਵਰਤੋਂ ਕਰਨੀ ਹੈ, ਜਿੱਥੇ ਗਾਹਕ ਸਾਮਾਨ ਦਾ ਆਰਡਰ ਕਰ ਸਕਦੇ ਹਨ ਅਤੇ ਮਿਥੇ ਥਾਵਾਂ ਉੱਤੇ ਉਨ੍ਹਾਂ ਨੂੰ ਪੁਚਾਇਆ ਜਾ ਸਕਦਾ ਹੈ। ਅੱਠ ਪੜਾਵਾਂ ਦੇ ਪ੍ਰਾਜੈਕਟ ਦਾ ਇਹ ਤੀਸਰਾ ਪੜਾਅ ਹੈ ਅਤੇ ਇਹ ਵੀ ਆਪਣੀ ਸ਼ੁਰੂ ਦੀ ਅਵਸਥਾ ਵਿੱਚ ਹੈ। ਇਸ ਪ੍ਰਾਜੈਕਟ ਦੇ ਸਾਹਮਣੇ ਅਜੇ ਸੁਰੱਖਿਆ ਤੇ ਰਸਦ ਬਾਰੇ ਕਈ ਸਵਾਲ ਹਨ। ਇਸਰਾਈਲ ਡਰੋਨ ਤਕਨੀਕ ਵਿੱਚ ਦੁਨੀਆ ਵਿੱਚੋਂ ਮੋਹਰੀ ਹੈ ਅਤੇ ਇਸਦੀ ਫ਼ੌਜ ਉਚ ਤਕਨੀਕ ਵਾਲੀ ਹੈ। ਡਰੋਨ ਪਹਿਲ ਵਿੱਚ ਭਾਗ ਲੈਣ ਵਾਲੀਆਂ 16 ਕੰਪਨੀਆਂ ਵਿੱਚੋਂ ਕਈਆਂ ਦੇ ਫ਼ੌਜ ਨਾਲ ਸਬੰਧ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ