Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

100 ਸਾਲ ਪੁਰਾਣੀ ਜੇਲ੍ਹ ਨੂੰ ਹੋਟਲ ਬਣਾ ਲਿਆ

October 13, 2021 10:17 PM

ਲੰਡਨ, 13 ਅਕਤੂਬਰ (ਪੋਸਟ ਬਿਊਰੋ)- ਦੁਨੀਆ ਦੇ ਕਈ ਸ਼ਹਿਰਾਂ ਵਿਚ ਥੀਮ ਬੇਸਡ ਹੋਟਲ ਤੇ ਰੈਸਟੋਰੈਂਟ ਦਾ ਰੁਝਾਨ ਕਾਫੀ ਹੋਣ ਬਾਰੇ ਸਭ ਜਾਣਦੇ ਹਨ। ਇਸੇ ਤਰਜ਼ ਉੱਤੇ ਅਕਸਰ ਜੇਲ੍ਹ ਥੀਮ ਵਾਲੇ ਰੈਸਟੋਰੈਂਟ ਤੇ ਹੋਟਲ ਵੀ ਬਣ ਚੁੱਕੇ ਹਨ, ਪਰ ਕਿਸੇ ਅਸਲੀ ਜੇਲ੍ਹ ਨੂੰ ਹੋਟਲ ਬਣਾ ਦਿੱਤਾ ਜਾਏ, ਇਹ ਸ਼ਾਇਦ ਪਹਿਲਾਂ ਕਦੇ ਨਾ ਹੋਇਆ ਹੋਵੇ।
ਬ੍ਰਿਟੇਨ ਵਿੱਚ ਅਜਿਹਾ ਹੋ ਚੱਕਾ ਹੈ। ਇਥੋਂ ਦਾ ਮੇਲਮੇਜਨ ਆਕਸਫੋਰਡ ਹੋਟਲ ਇਨ੍ਹੀਂ ਦਿਨੀਂ ਇਸੇ ਕਾਰਨ ਚਰਚਾ ਵਿੱਚ ਹੈ। ਇਸ ਜਗ੍ਹਾ 100 ਸਾਲ ਪੁਰਾਣੀ ਜੇਲ੍ਹ ਹੁੰਦੀ ਸੀ, ਜਿੱਥੇ ਖਤਰਨਾਕ ਕੈਦੀ ਰੱਖੇ ਜਾਂਦੇ ਸਨ। ਅੱਜਕੱਲ੍ਹ ਇਹ ਹੋਟਲ ਵਿੱਚ ਤਬਦੀਲ ਹੋ ਗਈ ਹੈ। ਇਸ ਕਾਰਨ ਕਈ ਲੋਕ ਇਸ ਨੂੰ ਦੇਖਣ ਆ ਰਹੇ ਹਨ। ਇਹ ਹੋਟਲ ਆਕਸਫੋਰਡ ਕੈਸਲ ਐਂਡ ਪ੍ਰਿਜਨ ਟੂਰਿਜ਼ਮ ਐਟਰੈਕਸ਼ਨ ਦਾ ਹਿੱਸਾ ਹੈ। ਇਸ ਹੋਟਲ ਦੀ ਜਾਣਕਾਰੀ ਇੱਕ ਟਰੈਵਲ ਬਲਾਗਰ ਨੇ ਆਪਣੇ ਸੋਸ਼ਲ ਨੈਟਵਰਕਿੰਗ ਅਕਾਊਂਟ ਉੱਤੇ ਦਿੱਤੀ। ਏਨਾ ਸੇਗਰੇਨਾ ਨਾਂਅ ਦੀ ਲੜਕੀ ਨੇ ਲਿਖਿਆ:‘ਇੱਕ ਅਜਿਹੀ ਜੇਲ੍ਹ ਮਿਲੀ, ਜਿਸ ਨੂੰ ਅੱਜਕੱਲ੍ਹ ਲਗਜਰੀ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ।’ ਏਨਾ ਦੀ ਇਸ ਪੋਸਟ ਮਗਰੋਂ ਕਈ ਲੋਕਾਂ ਨੇ ਇਸ ਹੋਟਲ ਵਿੱਚ ਜਾਣ ਦੀ ਇੱਛਾ ਪ੍ਰਗਟਾਈ ਹੈ। ਹੋਟਲ ਵਿੱਚ ਇੱਕ ਰਾਤ ਬਿਤਾ ਕੇ ਆਈ ਇੱਕ ਯੂਜ਼ਰ ਨੇ ਲਿਖਿਆ, ਜੇਲ੍ਹ ਹੋਟਲ ਵਿੱਚ ਇੱਕ ਰਾਤ ਬਿਤਾਉਣ ਦਾ ਤਜਰਬਾ ਕਮਾਲ ਦਾ ਰਿਹਾ। ਹੋਟਲ ਅਧਿਕਾਰੀਆਂ ਨੇ ਜੇਲ੍ਹ ਦੀ ਇਤਿਹਾਸਕ ਇਮਾਰਤ ਵਿੱਚ ਖਾਸ ਬਦਲਾਅ ਨਾ ਕਰ ਕੇ ਵੀ ਇਸ ਨੂੰ ਬੜੇ ਕਮਾਲ ਦੇ ਤਰੀਕੇ ਨਾਲ ਹੋਟਲ ਵਿੱਚ ਬਦਲਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ