Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਵਲੈਤ ਦੇ 2 ਪਿੰਡਾਂ ਵਿੱਚ ਔਰਤਾਂ ਦੀ ਔਸਤ ਉਮਰ 95 ਸਾਲ

October 13, 2021 10:15 PM

ਲੰਡਨ, 13 ਅਕਤੂਬਰ (ਪੋਸਟ ਬਿਊਰੋ)- ਹਰ ਕੋਈ ਆਪਣੇ ਚਾਹੁਣ ਵਾਲਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੈ, ਪਰ ਇਹ ਹੁੰਦਾ ਨਹੀਂ, ਫਿਰ ਵੀ ਦੁਨੀਆ ਵਿੱਚ ਦੋ ਪਿੰਡ ਅਜਿਹੇ ਹਨ, ਜਿੱਥੇ ਔਰਤਾਂ ਦੀ ਉਮਰ ਐਕਸਪੈਕਟੈਂਸੀ ਔਸਤ 95 ਸਾਲ ਹੈ। ਰਿਪੋਰਟ ਮੁਤਾਬਕ ਇੱਥੋਂ ਦੀਆਂ ਔਰਤਾਂ ਏਥੇ ਮਰਦਾਂ ਤੋਂ ਵੱਧ ਸਮਾਂ ਜਿਉਂਦੀਆਂ ਹਨ।
ਇਹ ਦੋਵੇਂ ਪਿੰਡ ਇੰਗਲੈਂਡ ਵਿੱਚ ਮੌਜੂਦ ਹਨ। ਇੱਕ ਰਿਪੋਰਟ ਮੁਤਾਬਕ ਇੰਗਲੈਂਡ ਦੇ ਡੇਟਲਿੰਗ ਤੇ ਥਰਨਹਸ ਪਿੰਡਾਂ ਵਿੱਚ ਲਾਈਫ ਐਕਸਪੈਕਟੈਂਸੀ ਇੰਨੀ ਹੈ ਕਿ ਉਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਜਾਏ। ਇਨ੍ਹਾਂ ਦੋਵਾਂ ਪਿੰਡਾਂ ਵਿਚ ਔਰਤਾਂ ਦੀ ਔਸਤ ਉਮਰ 95 ਸਾਲ ਹੈ। ਪੂਰੇ ਬ੍ਰਿਟੇਨ ਵਿੱਚ ਲੋਕਾਂ ਦਾ ਔਸਤ ਜੀਵਨ 83 ਸਾਲ ਹੈ। ਇਸ ਹਿਸਾਬ ਨਾਲ ਇੰਗਲੈਂਡ ਦੇ ਦੋਵਾਂ ਪਿੰਡਾਂ ਵਿੱਚ ਔਰਤਾਂ 12 ਸਾਲ ਵੱਧ ਜਿਊਂਦੀਆਂ ਹਨ। ਉਥੋਂ ਦੇ ਮਰਦ ਘੱਟੋ-ਘੱਟ 86 ਸਾਲ ਜਿਊਂਦੇ ਹਨ। ਇਸ ਰਿਪੋਰਟ ਮੁਤਾਬਕ ਇੰਗਲੈਂਡ ਦੇ ਇਨ੍ਹਾਂ ਦੋ ਪਿੰਡਾਂ ਦੇ ਲੋਕ ਸਭ ਤੋਂ ਲੰਬੇ ਸਮੇਂ ਤਕ ਜਿਉਂਦੇ ਹਨ। ਇਨ੍ਹਾਂ ਦੋਵਾਂ ਵਿੱਚ ਪਬ ਅਤੇ ਦਫਤਰ ਵਿੱਚ ਸਮੋਕਿੰਗ ਦੀ ਪਾਬੰਦੀ ਹੈ। ਦੋਵਾਂ ਪਿੰਡਾਂ ਦੇ ਲੋਕਾਂ ਨੇ ਸਾਰੇ ਦੇਸ਼ ਵਿੱਚ ਇਹ ਸਿਸਟਮ ਲਾਗੂ ਹੋਣ ਤੋਂ ਸੱਤ ਸਾਲ ਪਹਿਲਾਂ ਏਥੇ ਲਾਗੂ ਕਰ ਦਿੱਤਾ ਸੀ। ਡੈਟਲਿੰਗ ਵਿੱਚ ਤਕਰੀਬਨ 800 ਲੋਕ ਰਹਿੰਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ