Welcome to Canadian Punjabi Post
Follow us on

21

October 2021
 
ਮਨੋਰੰਜਨ

ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫਿਲਮ 'ਪਾਣੀ ਚ ਮਧਾਣੀ' ਦਾ ਪਹਿਲਾ ਪੋਸਟਰ ਹੋਇਆ ਪ੍ਰਕਾਸ਼ਿਤ

October 13, 2021 06:50 PM

ਚੰਡੀਗੜ੍ਹ, 13 ਅਕਤੂਬਰ (ਪੋਸਟ ਬਿਊਰੋ)- ਕਿਸੇ ਵੀ ਫਿਲਮ ਦੇ ਵੱਡੇ ਪਰਦੇ `ਤੇ ਆਉਣ ਤੋਂ ਪਹਿਲਾਂ ਉਸ ਦੀ ਭੂਮਿਕਾ ਪੋਸਟਰ ਅਤੇ ਟ੍ਰੇਲਰ ਬਣਦੇ ਹਨ, ਜੋ ਦਰਸ਼ਕਾਂ ਨੂੰ ਆਕਰਸਿ਼ਤ ਕਰਦੇ ਹਨ। ਹਾਲ ਹੀ ਵਿਚ ਆਉਣ ਵਾਲੀ ਫਿਲਮ 'ਪਾਣੀ `ਚ ਮਧਾਣੀ' ਦੇ ਨਿਰਮਾਤਾਵਾਂ ਨੇ ਫਿਲਮ ਦੇ ਪਹਿਲੇ ਲੁੱਕ ਪੋਸਟਰ ਦਾ ਖੁਲਾਸਾ ਕੀਤਾ ਹੈ ਅਤੇ ਟ੍ਰੇਲਰ 14 ਅਕਤੂਬਰ 2021 ਨੂੰ ਦਿਖਾਇਆ ਜਾਵੇਗਾ।
ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਨੇ ਇਸ ਫਿਲਮ ਨੂੰ ਪੇਸ਼ ਕੀਤਾ ਹੈ। ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।ਇੱਕ ਵੱਖਰੀ ਸੋਚ ਵਾਲੇ ਨਿਰਦੇਸ਼ਕ ਦਾਦੂ ਉਰਫ ਵਿਜੇ ਕੁਮਾਰ ਅਰੋੜਾ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ
(ਸਿਆਟਲ, ਯੂ ਐਸ ਏ) ਨੇ ਨਿਰਮਾਣ ਕੀਤਾ ਹੈ। ਸੰਗੀਤ ਹੰਬਲ ਮਿਉਜ਼ਿਕ `ਤੇ ਰਿਲੀਜ਼ ਕੀਤਾ ਜਾਵੇਗਾ।
ਜਤਿੰਦਰ ਸ਼ਾਹ 'ਪਾਣੀ `ਚ ਮਧਾਣੀ' ਦੇ ਸੰਗੀਤ ਨਿਰਦੇਸ਼ਕ ਹਨ।ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ। ਇਸ ਫਿਲਮ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਗਿੱਪੀ ਗਰੇਵਾਲ
ਨੇ ਕਿਹਾ, “ਲਗਭਗ ਦੋ ਦਹਾਕਿਆਂ ਤੋਂ ਉਦਯੋਗ ਵਿਚ ਰਹਿਣ ਦੇ ਬਾਅਦ ਵੀ, ਹਰ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਅਜੇ ਵੀ ਕੈਮਰੇ ਦੇ ਸਾਹਮਣੇ ਮੇਰੇ ਪਹਿਲੇ ਦਿਨ ਦੀ ਤਰ੍ਹਾਂ ਉਤਸ਼ਾਹਿਤ ਹੈ ਅਤੇ 'ਪਾਣੀ `ਚ ਮਧਾਣੀ' ਵੱਖਰੀ ਨਹੀਂ ਹੈ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਦਰਸ਼ਕਾਂ ਦਾ ਹਮੇਸ਼ਾਂ ਵਾਂਗ ਮਨੋਰੰਜਨ ਕਰ ਸਕਾਂਗੇ।'
ਇਸ ਸਮੇਂ, ਫਿਲਮ ਦੀ ਪ੍ਰਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, “ਮੈਂ ਹਮੇਸ਼ਾਂ ਅਜਿਹੀ ਲੇਖ ਚੁਣਨ ਦੀ ਕੋਸਿ਼ਸ਼ ਕਰਦੀ ਹਾਂ, ਜਿਨ੍ਹਾਂ `ਚ ਕੁਝ ਦੱਸਣ ਵਾਲਾ ਹੋਵੇ ਅਤੇ ਮੇਰਾ ਮੰਨਣਾ ਹੈ ਕਿ 'ਪਾਣੀ `ਚ ਮਾਧਾਣੀ’ ਇਕ ਫਿਲਮ ਜਾਂ ਇਕ ਕਿਰਦਾਰ ਹੈ ਜੋ ਲੋਕਾਂ ਦੇ ਨਾਲ ਲੰਮੇ ਸਮੇਂ ਤੱਕ ਰਹੇਗੀ।ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਭੂਮਿਕਾ ਨਿਭਾਉਣੀ ਮਿਲੀ।ਮੈਨੂੰ ਪੋਸਟਰ ਬਹੁਤ ਪਸੰਦ ਆਇਆ ਅਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਫਿਲਮ ਨੂੰ ਵੀ ਪਸੰਦ ਕਰਨਗੇ।`
ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਤੁਹਾਨੂੰ ਹੈਰਾਨ ਕਰ ਦੇਵੇਗਾ ਅਤੇ ਨੀਰੂ ਬਾਜਵਾ ਦੀ ਸਦਾਬਹਾਰ ਅਦਾ ਫਿਰ ਤੋਂ ਵੱਡੇ ਪਰਦੇ 'ਤੇ ਤੁਹਾਡੇ ਦਿਲਾਂ ਨੂੰ ਚੋਰੀ ਕਰਨ ਲਈ ਤਿਆਰ ਹੈ। ਦਰਸ਼ਕ ਇਕ ਖਾਸ ਅਵਧੀ `ਚ ਸਥਾਪਿਤ ਇੱਕ ਪ੍ਰੇਮ ਕਹਾਣੀ ਦੇ ਗਵਾਹ ਹੋਣਗੇ। 'ਪਾਣੀ `ਚ ਮਧਾਣੀ' ਇਸ ਦੀਵਾਲੀ, 4 ਨਵੰਬਰ 2021 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

 
Have something to say? Post your comment