Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਫੇਸਬੁਕ ਵਿੱਚ ਡੈਮੇਜ ਕੰਟਰੋਲ : ਖੁਲਾਸਿਆਂ ਦੇ ਬਾਅਦ ਜੁਕਰਬਰਗ ਆਪਣੇ ਸਟਾਫ ਨੂੰ ਮਨਾਉਣ ਲੱਗੇ

October 13, 2021 03:13 AM

ਸੈਨ ਫਰਾਂਸਿਸਕੋ, 12 ਅਕਤੂਬਰ (ਪੋਸਟ ਬਿਊਰੋ)- ਫੇਸਬੁਕ ਦੀ ਸਾਬਕਾ ਪ੍ਰੋਡਕਟ ਮੈਨੇਜਰ ਦੇ ਖੁਲਾਸੇ ਮਗਰੋਂ ਕੰਪਨੀ ਅੰਦਰ ਹਲਚਲ ਮੱਚ ਗਈ ਅਤੇ ਡੈਮੇਜ ਕੰਟਰੋਲ ਦਾ ਕੰਮ ਸ਼ੁਰੂ ਹੋ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਕੰਪਨੀ ਦੀ ਸਾਬਕਾ ਪ੍ਰੋਡਕਟ ਮੈਨੇਜਰ ਅਤੇ ਵ੍ਹਿਸਲਬਲੋਅਰ ਫ੍ਰਾਂਸਿਸ ਹੌਗੇਨ ਨੇ ਕੰਪਨੀ ਨੂੰ ਹੋਏ ਨੁਕਸਾਨ ਦੇ ਬਾਰੇ ਕਾਂਗਰਸ ਵਿੱਚ ਗਵਾਹੀ ਦਿੱਤੀ ਸੀ। ਇਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕੰਪਨੀ ਨੂੰ ਯੂਜ਼ਰਜ਼ ਦੀ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ, ਉਹ ਕੇਵਲ ਆਪਣਾ ਲਾਭ ਦੇਖਦੀ ਹੈ। ਉਸ ਦੇ ਇਸ ਖੁਲਾਸੇ ਨਾਲ ਕੰਪਨੀ ਵਿੱਚ ਹੰਗਾਮਾ ਮੱਚ ਗਿਆ। ਇਸ ਨੂੰ ਲੈ ਕੇ ਕੰਪਨੀ ਦੇ ਮੁਲਾਜ਼ਮਾਂ ਦਾ ਮਿਲਿਆ-ਜੁਲਿਆ ਰੁਖ਼ ਹੈ। ਇੱਕ ਵਰਗ ਹੌਗੇਨ ਨੂੰ ਸਹੀ ਮੰਨਦਾ ਅਤੇ ਉਨ੍ਹਾਂ ਦੀ ਤਾਰੀਫ ਕਰਦਾ ਹੈ ਤੇ ਇੱਕ ਵਰਗ ਇਸ ਉੱਤੇ ਰਣਨੀਤੀ ਵਜੋਂ ਸਵਾਲ ਉਠਾ ਰਿਹਾ ਹੈ।
ਨਿਊ ਯਾਰਕ ਟਾਈਮਜ਼ ਦੇ ਮੁਤਾਬਕ ਕੰਪਨੀ ਦੇ ਕੋ-ਫਾਊਂਡਰ ਮਾਰਕ ਜੁਕਰਬਰਗ ਨੇ ਫ੍ਰਾਂਸਿਸ ਹੌਗੋਨ ਦੀ ਗਵਾਹੀ ਦੇ ਬਾਅਦ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੌਗੇਨ ਦਾ ਨਾਂਅ ਲਏ ਬਿਨਾਂ ਨਿਸ਼ਾਨਾ ਵਿੰਨ੍ਹਿਆ। ਉਨ੍ਹਾ ਨੇ ਸਟਾਫ ਨੂੰ ਕਿਹਾ ਕਿ ਇਹ ਵੱਡੀ ਮਿਸਾਲ ਹੈ ਕਿ ਉਸ ਦੇ ਦਾਅਵਿਆਂ ਨਾਲ ਕਿਸ ਤਰ੍ਹਾਂ ਧਰੁਵੀਕਰਣ ਹੋਇਆ ਹੈ। ਇਸ ਨਾਲ ਕੰਪਨੀ ਦੇ ਵੱਕਾਰ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੁਕਰਬਰਗ ਨੇ ਇਸ ਟਿੱਪਣੀ ਨਾਲ ਕੰਪਨੀ ਦੇ ਕਰਮਚਾਰੀਆਂ ਦੀ ਬੇਚੈਨੀ ਦੂਰ ਕਰ ਕੇ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਤੋਂ ਪਹਿਲਾਂ ਡੈਮੇਜ ਕੰਟਰੋਲ ਵਿੱਚ ਜੁੜੇ ਹੋਏ ਕੰਪਨੀ ਦੇ ਅਧਿਕਾਰੀਆਂ ਨੇ ਜਨਤਕ ਤੌਰ ਉੱਤੇ ਹੌਗੇਨ ਦੀ ਭਰੋਸੇਯੋਗਤਾ ਉੱਤੇ ਸਵਾਲ ਉਠਾਇਆ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ ਝੂਠਾ ਤਕ ਕਿਹਾ ਸੀ। ਇਨ੍ਹਾਂ ਅਧਿਕਾਰੀਆਂ ਦੇ ਮਨ ਵਿੱਚ ਡਰ ਹੈ ਕਿ ਸਥਿਤੀ ਹੱਥੋਂ ਨਿਕਲੀ ਤਾਂ ਕੰਪਨੀ ਦੇ 63 ਹਜ਼ਾਰ ਕਰਮਚਾਰੀਆਂ ਵਿੱਚ ਉਨ੍ਹਾਂ ਦਾ ਅਕਸ ਖਰਾਬ ਹੋਵੇਗਾ ਅਤੇ ਮਾਹੌਲ ਵੀ ਖਿਲਾਫ ਬਣਾ ਜਾਏਗਾ। ਅਜਿਹੇ ਵਿੱਚ ਉਨ੍ਹਾਂ ਦਾ ਟਿਕਣਾ ਸੰਭਵ ਨਹੀਂ ਹੋਵੇਗਾ, ਇਸ ਲਈ ਉਹ ਅੰਦਰਖਾਤੇ ਸਰਗਰਮ ਹਨ।
ਹੌਗੇਨ ਨੇ ਖੁਲਾਸਾ ਕੀਤਾ ਸੀ ਕਿ ਅੰਦਰੂਨੀ ਦਸਤਾਵੇਜ਼ਾਂ ਵਿੱਚ ਇਸ ਦਾ ਜ਼ਿਕਰ ਹੈ ਕਿ ਫੇਸਬੁਕ ਨੇ ਕੁਝ ਬੱਚਿਆਂ ਦੇ ਆਤਮ ਸਨਮਾਨ ਨੂੰ ਠੇਸ ਪੁਚਾਈ ਅਤੇ ਮਨੁੱਖੀ ਤਸਕਰੀ ਨੂੰ ਵਧਾਇਆ ਹੈ। ਇਨ੍ਹਾਂ ਦਾਅਵਿਆਂ ਦਾ ਜਵਾਬ ਦੇਣ ਲਈ ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨਾਲ ਲਾਈਵ ਪ੍ਰੋਗਰਾਮ ਅਤੇ ਐਮਰਜੈਂਸੀ ਬ੍ਰੀਫਿੰਗ ਸੈਸ਼ਨ ਕੀਤੇ ਅਤੇ ਕਈ ਮੈਮੋ ਭੇਜੇ। ਇਨ੍ਹਾਂ ਦੀ ਪੁਸ਼ਟੀ ਮੌਜੂਦਾ ਤੇ ਸਾਬਕਾ ਇੱਕ ਦਰਜਨ ਕਰਮਚਾਰੀਆਂ ਵੱਲੋਂ ਦਿੱਤੀ ਗਈ ਇੰਟਰਵਿਊ ਤੋਂ ਹੁੰਦੀ ਹੈ। ਇੱਕ ਮੈਮੋ ਵਿੱਚ ਕੰਪਨੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਹਾਲ ਦੀਆਂ ਘਟਨਾਵਾਂ ਬਾਰੇ ਪੁੱਛੇ ਜਾਣ ਉੱਤੇ ਕੰਪਨੀ ਦੇ ਲੋਕਾਂ ਨੂੰ ਦੋਸਤਾਂ ਅਤੇ ਪਰਵਾਰ ਨੂੰ ਕਿਸ ਤਰ੍ਹਾਂ ਜਵਾਬ ਦੇਣਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ