Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅੰਤਰਰਾਸ਼ਟਰੀ

ਵਿਗਿਆਨੀਆਂ ਦੀ ਖੋਜ : ਨਾਸਾ ਨੇ ਮੰਗਲ ਉਤੇ ਪਾਣੀ ਦਾ ਇਤਿਹਾਸ ਲੱਭ ਲਿਆ

October 13, 2021 03:11 AM

ਵਾਸ਼ਿੰਗਟਨ, 12 ਅਕਤੂਬਰ (ਪੋਸਟ ਬਿਊਰੋ)- ਮੰਗਲ ਗ੍ਰਹਿ ਦੇ ਜੇਜੇਰੋ ਕ੍ਰੇਟਰ (ਮਹਾਖੰਡ) ਦਾ ਚੱਕਰ ਲਾ ਰਹੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪਰਵਿਸਰੇਂਸ ਰੋਵਰ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਲਾਲ ਗ੍ਰਹਿ ਉੱਤੇ ਘੱਟ ਗਿਣਤੀ ਵਿੱਚ ਪਾਣੀ ਹੁੰਦਾ ਸੀ।
ਪਰਸਿਵਰੇਂਸ ਰੋਵਰ ਪਿਛਲੇ ਸਾਲ 30 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ ਉਹ 203 ਦਿਨਾਂ ਵਿੱਚ 47.2 ਕਰੋੜ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਇਸ ਸਾਲ 18 ਫਰਵਰੀ ਨੂੰ ਲਾਲ ਗ੍ਰਹਿ ਉੱਤੇ ਉਤਰਿਆ ਸੀ।ਨਾਸਾ ਦੇ ਪਰਸਿਵਰੇਂਸ ਨੇ ਜੇਜੇਰੋ ਕ੍ਰੇਟਰ ਦੀ ਸਤ੍ਹਾ ਬਾਰੇ ਖੋਜ ਕੀਤੀ, ਜਿਹੜੀ ਕਦੀ ਝੀਲ ਸੀ। ਇਸ ਤੋਂ ਇਲਾਵਾ ਉਸ ਨੇ ਕ੍ਰੇਟਰ ਦੇ ਕਿਨਾਰੇ ਉੱਤੇ ਇੱਕ ਸੁੱਕੀ ਹੋਈ ਨਦੀ ਦੇ ਡੈਲਟਾ ਬਾਰੇ ਵੀ ਸੂਚਨਾ ਇਕੱਠੀ ਕੀਤੀ। ਇਸ ਛੇ ਪਹੀਆਂ ਵਾਲੇ ਰੋਵਰ ਵੱਲੋਂ ਭੇਜੀਆਂ ਤਸਵੀਰਾਂ ਨਾਲ ਵਿਗਿਆਨੀਆਂ ਦੀ ਟੀਮ ਨੇ ਪ੍ਰਸਿੱਧ ਰਸਾਲੇ ਸਾਇੰਸ ਵਿੱਚ ਪਹਿਲਾ ਵਿਗਿਆਨ ਨਤੀਜਾ ਛਾਪਿਆ ਹੈ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਅਰਬਾਂ ਸਾਲ ਪਹਿਲਾਂ ਜਦੋਂ ਮੰਗਲ ਤੇ ਵਾਤਾਵਰਣ ਉਸ ਦੀ ਸਤ੍ਹਾ ਉੱਤੇ ਪਾਣੀ ਦੇ ਵਹਾਅ ਲਈ ਅਨੁਕੂਲ ਸੀ, ਉਦੋਂ ਪੱਖੇ ਦੇ ਆਕਾਰ ਵਾਲੇ ਜੇਜੇਰੋ ਡੈਲਟਾ ਉੱਤੇ ਹੜ੍ਹ ਆਇਆ ਸੀ। ਇਸ ਦੇ ਨਾਲ ਰੁੜ੍ਹ ਕੇ ਆਏ ਪੱਥਰ ਤੇ ਮਲਬੇ ਕਾਰਨ ਕ੍ਰੇਟਰ ਦੇ ਬਾਹਰ ਇੱਕ ਪਹਾੜੀ ਖੂਹ ਬਣ ਗਿਆ ਸੀ।
ਰੋਵਰ ਨੇ ਇੱਕ ਖੜ੍ਹੀ ਢਲਾਣ ਦੀ ਫੋਟੋ ਵੀ ਭੇਜੀ ਹੈ, ਜਿਸ ਨੂੰ ਡੈਲਟਾ ਦਾ ਸਕਾਰਪਮੈਂਟਸ ਜਾਂ ਸਕਾਰਪਸ ਕਿਹਾ ਜਾਂਦਾ ਹੈ। ਪ੍ਰਾਚੀਨ ਨਦੀ ਦੇ ਮੁਹਾਣੇ ਉੱਤੇ ਇਹ ਢਲਾਣ ਚਿੱਕੜ ਨਾਲ ਬਣੀ ਹੈ। ਇਸ ਨਦੀ ਰਾਹੀਂ ਝੀਲ ਵਿੱਚ ਪਾਣੀ ਜਾਂਦਾ ਸੀ। ਰੋਵਰ ਦੇ ਖੱਬੇ ਤੇ ਸੱਜੇ ਪਾਸੇ ਲੱਗੇ ਮਾਸਟਕੈਮ-ਜ਼ੈਡ ਕੈਮਰਿਆਂ ਤੇ ਇਸ ਦੇ ਰੇਮੋਟ ਮਾਈਕ੍ਰੋ ਇਮੇਜਰ (ਸੁਪਰਕੈਮ ਦਾ ਹਿੱਸਾ) ਤੋਂ ਲਈਆਂ ਤਸਵੀਰਾਂ ਦੱਸਦੀਆਂ ਹਨ ਕਿ ਰੋਵਰ ਕਿੰਨਾਂ ਥਾਵਾਂ ਤੋਂ ਪੱਥਰ ਅਤੇ ਚਿੱਕੜ ਦੇ ਨਮੂਨੇ ਲੈ ਸਕਦਾ ਹੈ। ਇਨ੍ਹਾਂ `ਚ ਕਾਰਬਨਿਕ ਯੌਗਿਕ ਤੇ ਹੋਰ ਸਬੂਤਾਂ ਦੇ ਨਮੂਨੇ ਹੋ ਸਕਦੇ ਹਨ, ਜਿਹੜੇ ਇਸ ਗੱਲ ਦੇ ਸਬੂਤ ਹੋਣਗੇ ਕਿ ਕਦੀ ਮੰਗਲ ਉੱਤੇ ਜੀਵਨ ਸੀ। ਇਸ ਅਧਿਐਨ ਦੇ ਆਗੂ ਵਿਗਿਆਨੀ ਨਿਕੋਲਸ ਮੈਂਗੋਲਡ ਨੇ ਕਿਹਾ ਕਿ ਅਸੀਂ 1.5 ਮੀਟਰ ਤਕ ਬੋਲਡਰ ਵਾਲੇ ਸਕਾਰਪਸ ਵਿੱਚ ਵੱਖ-ਵੱਖ ਪਰਤਾਂ ਦੇਖੀਆਂ ਗਈਆਂ। ਇਨ੍ਹਾਂ ਪਰਤਾਂ ਦਾ ਅਰਥ ਹੈ ਕਿ ਉਥੇ ਕਦੀ ਮੱਠਾ ਤੇ ਕਦੇ ਘੁਮਾਅਦਾਰ ਜਲਮਾਰਗ ਰਿਹਾ ਹੋਵੇਗਾ। ਉਸੇ ਤੇ ਬਾਅਦ ਵਿੱਚ ਉਥੇ ਹੜ੍ਹ ਆ ਗਿਆ ਹੋਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮੀਗ੍ਰੇਸ਼ਨ ਮਾਮਲਾ : ਤਾਲਾਬੰਦੀ ਤੋਂ ਪਹਿਲਾਂ ਦੀਆਂ ਰਿਹਾਇਸ਼ੀ ਅਰਜ਼ੀਆਂ ਉਤੇ ਕੰਮ ਸ਼ੁਰੂ
ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਮੌਤਾਂ ਦੀ ਗਿਣਤੀ 14 ਹੋਈ
ਸੂਈ ਤੋਂ ਬਚਣ ਲਈ ਨਕਲੀ ਹੱਥ ਲਾ ਕੇ ਵੈਕਸੀਨ ਲਵਾਉਣ ਜਾ ਪੁੱਜਾ
ਚੀਨ `ਚ 5300 ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ, ਅਚਾਨਕ ਛੱਡ ਕੇ ਲੋਕ ਚਲੇ ਗਏ
ਪਾਕਿਸਤਾਨ`ਚ ਆਪਣੇ ਨਾਗਰਿਕ ਦੇ ਕਤਲ ਉਤੇ ਸ੍ਰੀਲੰਕਾ ਭੜਕਿਆ
ਅਮਰੀਕੀ ਖੁਫੀਆ ਏਜੰਸੀ ਮੁਤਾਬਕ ਰੂਸ ਯੂਕਰੇਨ ਉਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹੈ
ਦੂਸਰੇ ਵਿਸ਼ਵ ਯੁੱਧ ਦੇ ਟੈਂਕਾਂ ਨੂੰ ਉਡਾਉਣ ਵਾਲੀ ਗੋਲੀ ਉਤੇ ਡਿੱਗ ਕੇ ਬੰਦਾ ਜ਼ਖਮੀ
ਮਿਸ਼ੀਗਨ ਵਿੱਚ ਵਿਦਿਆਰਥੀਆਂ ਦੀ ਜਾਨ ਲੈਣ ਵਾਲੇ ਲੜਕੇ ਦੇ ਮਾਪਿਆਂ ਨੂੰ ਵੀ ਕੀਤਾ ਗਿਆ ਚਾਰਜ
ਉਤਰ ਪੱਛਮੀ ਤੁਰਕੀ ਵਿੱਚ ਤੇਜ਼ ਤੂਫਾਨ ਕਾਰਨ ਛੇ ਲੋਕਾਂ ਦੀ ਮੌਤ
ਰੂਸੀ ਜਹਾਜ਼ਾਂ ਨੇ ਕਾਬੁਲ `ਚ ਮਨੁੱਖੀ ਸਹਾਇਤਾ ਪਹੁੰਚਾਈ