Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਧਾਰਮਿਕ ਚਿੰਨਾਂ ਬਾਰੇ ਕਿਉਬਿੱਕ ਅਤੇ ਬਾਕੀ ਕੈਨੇਡਾ ਵਿੱਚ ਪ੍ਰਭਾਵ

December 20, 2018 09:39 AM

ਪੰਜਾਬੀ ਪੋਸਟ ਸੰਪਾਦਕੀ

ਕਿਉਬਿੱਕ ਵਿੱਚ ਨਵੀਂ ਚੁਣੀ ਗਈ ਛੳਥ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਨੌਕਰੀ ਉੱਤੇ ਧਾਰਮਿਕ ਚਿੰਨ ਨਾ ਪਹਿਨਣ ਦੇਣ ਦੇ ਪ੍ਰਸਤਾਵਿਤ ਨੇਮ ਬਾਰੇ ਕਾਫ਼ੀ ਚਰਚਾ ਹੋ ਚੁੱਕੀ ਹੈ। ਚਰਚਾ ਇਹ ਵੀ ਬਹੁਤ ਹੋ ਚੁੱਕੀ ਹੈ ਕਿ ਕਿਉਬਿੱਕ ਵਾਸੀਆਂ ਨੇ ਸਿਰਫ਼ ਇਸ ਮੁੱਦੇ ਨੂੰ ਆਧਾਰ ਬਣਾ ਕੇ ਛੳਥ ਪਾਰਟੀ ਨੂੰ ਸੱਤਾ ਹੀ ਪ੍ਰਦਾਨ ਨਹੀਂ ਕੀਤੀ ਸਗੋਂ ਵੋਟਾਂ ਤੋਂ ਬਾਅਦ ਵੀ ਬਹੁ ਗਿਣਤੀ ਕਿਉਬਿੱਕ ਵਾਸੀ (65%) ਧਾਰਮਿਕ ਚਿੰਨਾਂ ਉੱਤੇ ਰੋਕ ਦੇ ਹੱਕ ਵਿੱਚ ਹਨ। ਇਸ ਪਰੀਪੇਖ ਵਿੱਚ ਵੱਖ ਵੱਖ ਮੁੱਦਿਆਂ ਉੱਤੇ ਕੈਨੇਡਾ ਭਰ ਵਿੱਚ ਪਬਲਿਕ ਦੀ ਰਾਏ ਜਾਨਣ ਦਾ ਕੰਮ ਕਰਨ ਵਾਲੀ ਐਗਨਸ ਰੀਡ ਵੱਲੋਂ ਧਾਰਮਿਕ ਚਿੰਨਾਂ ਬਾਰੇੇ ਕੈਨੇਡੀਅਨ ਪਬਲਿਕ ਅਤੇ ਕਿਉਬਿੱਕ ਵਾਸੀਆਂ ਦੇ ਵਿਚਾਰਾਂ ਦੀ ਤੁਲਨਾ ਕਰਨ ਵਾਲੇ ਹਾਲੀਆ ਸਰਵੇਖਣ ਦੇ ਨਤੀਜੇ ਦਿਲਚਸਪ ਹਨ।

 

ਵਿਸ਼ਲੇਸ਼ਣ ਮੁਤਾਬਕ ਕੈਨੇਡਾ ਦੇ ਸਾਰੇ ਪ੍ਰੋਵਿੰਸਾਂ ਅਤੇ ਯੂਨੀਅਨ ਟੈਰੇਟਰੀਆਂ ਵਿੱਚ ਬਹੁ ਗਿਣਤੀ ਕੈਨੇਡੀਅਨ ਨੌਕਰੀ ਕਰਨ ਵੇਲੇ ਮੁਸਲਮਾਨ ਔਰਤਾਂ ਵੱਲੋਂ ਨਿਕਾਬ ਅਤੇ ਸਿੱਖਾਂ ਦਾ ਧਾਰਮਿਕ ਚਿੰਨ ਕਿਰਪਾਨ ਪਹਿਨੇ ਜਾਣ ਦੇ ਹੱਕ ਵਿੱਚ ਨਹੀਂ ਹਨ। 68% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕਿਰਪਾਨ ਪਾ ਕੇ ਨੌਕਰੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਮੁੱਦੇ ਉੱਤੇ 10% ਪੱਕੇ ਤੌਰ ਉੱਤੇ ਕੁੱਝ ਨਹੀਂ ਆਖ ਸਕੇ ਜਦੋਂ ਕਿ ਸਿਰਫ਼ 21% ਦਾ ਖਿਆਲ ਸੀ ਕਿ ਕਿਰਪਾਨ ਪਹਿਨ ਕੇ ਨੌਕਰੀ ਕਰਨ ਵਿੱਚ ਕੋਈ ਸੱਮਸਿਆ ਨਹੀਂ ਹੈ। ਨਿਕਾਬ ਅਤੇ ਬੁਰਕਾ ਪਹਿਨਣ ਉੱਤੇ ਮਨਾਹੀ ਕਰਨ ਦੇ ਹੱਕ ਵਿੱਚ ਕਰਮਵਾਰ 75% ਅਤੇ 77% ਲੋਕ ਸਨ। ਕਿਰਪਾਨ, ਨਿਕਾਬ ਅਤੇ ਬੁਰਕੇ ਨੂੰ ਕੈਨੇਡੀਅਨ ਘੱਟ ਪਸੰਦ ਕਰਦੇ ਹਨ ਕਿਉਂਕਿ ਉਹ ਕਿਰਪਾਨ ਨੂੰ ਖਤਰਨਾਕ ਅਤੇ ਨਿਕਾਬ ਨੂੰ ਸਮਾਜਕ ਰੋਕ ਵਾਲਾ ਖਿਆਲ ਕਰਦੇ ਹਨ।

 

ਇਹ ਨਹੀਂ ਸਗੋਂ 30% ਕੈਨੇਡੀਅਨ ਸਿੱਖ ਦਸਤਾਰ, 24 % ਯਹੂਦੀਆਂ ਦੀ ਟੋਪੀ ਕਿੱਪਾ, 33% ਹਿਜਾਬ ਪਹਿਨਣ ਦੇ ਵੀ ਵਿਰੋਧ ਵਿੱਚ ਹਨ। ਇਸਦੇ ਉਲਟ ਬਹੁ ਗਿਣਤੀ ਕੈਨੇਡੀਅਨ ਇਸਾਈ ਧਰਮ ਨਾਲ ਸਬੰਧਿਤ ਚਿੰਨਾਂ ਦੇ ਪਹਿਨੇ ਜਾਣ ਨਾਲ ਸਹਿਮਤ ਹਨ। ਮਿਸਾਲ ਵਜੋਂ 78% ਲੋਕ ਸਟਾਰ ਆਫ ਡੇਵਿਡ (Star of David) ਅਤੇ 79% ਈਸਾ ਮਸੀਹ ਦੇ ਕਰੂਸੀਫਿਕਸ (Crufix ਪਹਿਨੇ ਜਾਣ ਦੇ ਹੱਕ ਵਿੱਚ ਹਨ।

 

ਕੈਨੇਡੀਅਨ ਜਨਤਕ ਜੀਵਨ ਵਿੱਚ ਧਰਮ ਨੂੰ ਲੈ ਕੇ ਦੋ ਕਿਸਮ ਦੇ ਰੁਝਾਨ ਵੇਖਣ ਨੂੰ ਮਿਲਦੇ ਆ ਰਹੇ ਹਨ। ਜਿੱਥੇ ਪਰਵਾਸੀਆਂ ਵੱਲੋਂ ਧਾਰਮਿਕ ਚਿੰਨਾਂ/ਅਰਦਾਸਾਂ/ਪ੍ਰਾਰਥਨਾਵਾਂ ਨੂੰ ਸਿਆਸੀ ਅਤੇ ਨਿੱਜੀ ਜੀਵਨ ਵਿੱਚ ਮਾਨਤਾ ਦਿੱਤੇ ਜਾਣਾ ਬਹੁਤ ਜਰੂਰੀ ਸਮਝਿਆ ਜਾਂਦਾ ਹੈ, ਮੁੱਖ ਧਾਰਾ ਦੇ ਕੈਨੇਡੀਅਨ ਇਹਨਾਂ ਗੱਲਾਂ ਤੋਂ ਦੂਰ ਜਾਂਦੇ ਜਾ ਰਹੇ ਹਨ। ਮਿਸਾਲ ਵਜੋਂ ਜਦੋਂ ਮਿਉਂਸੀਪਲ ਕਾਉਂਸਲ ਦੀਆਂ ਮੀਟਿੰਗਾਂ ਆਰੰਭ ਹੋਣ ਤੋਂ ਪਹਿਲਾਂ ਈਸਾਈ ਪ੍ਰਾਰਥਨਾ ਬੋਲਣ ਉੱਤੇ ਰੋਕ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਤਾਂ 55% ਕੈਨੇਡੀਅਨ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਹੀ ਮੰਨਦੇ ਸਨ।

 

ਐਥਨਿਕ ਵਿਭਿੰਨਤਾ ਵਾਲੇ ਟੋਰਾਂਟੋ, ਵੈਨਕੂਵਰ, ਐਡਮਿੰਟਨ, ਬਰੈਂਪਟਨ, ਮਿਸੀਸਾਗਾ, ਸਰੀ ਵਰਗੇ ਸ਼ਹਿਰਾਂ ਵਿੱਚ ਇਹ ਪ੍ਰਭਾਵ ਮਿਲ ਸਕਦਾ ਹੈ ਕਿ ਧਾਰਮਿਕ ਚਿੰਨਾਂ ਨੂੰ ਸਵੀਕਾਰ ਕਰਨਾ ਕੈਨੇਡੀਅਨ ਜਨ-ਜੀਵਨ ਦਾ ਹਿੱਸਾ ਹੈ। ਪਰ ਐਗਨਸ ਰੀਡ ਵੱਲੋਂ ਕੀਤਾ ਗਿਆ ਵਿਸ਼ਲੇਸ਼ਣ ਇਸ ਪ੍ਰਭਾਵ ਨੂੰ ਗਲਤ ਸਿੱਧ ਕਰਦਾ ਹੈ। ਇਸ ਲਈ ਧਾਰਮਿਕ ਘੱਟ ਗਿਣਤੀ ਸਿਆਸੀ ਅਤੇ ਸਮਾਜਕ ਆਗੂਆਂ ਨੂੰ ਲਗਾਤਾਰ ਹਾਂ ਪੱਖੀ ਕੰਮ ਕਰਨ ਦੀ ਲੋੜ ਹੈ। ਇੱਕ ਪਾਸੇ ਅਸੀਂ ਖਾਲਸਾ, ਇਸਲਾਮਿਕ ਅਤੇ ਹੋਰ ਧਰਮਾਂ ਦੇ ਸਕੂਲਾਂ ਦੇ ਵਿਸਥਾਰ ਕਰ ਰਹੇ ਹਾਂ ਤਾਂ ਦੂਜੇ ਪਾਸੇ ਜਿ਼ਆਦਾਤਰ ਕੈਨੇਡੀਅਨਾਂ ਦੇ ਜੀਵਨ ਵਿੱਚੋਂ ਧਾਰਮਿਕ ਵਿਚਾਰਧਾਰਾ ਮਨਫੀ ਹੁੰਦੀ ਜਾ ਰਹੀ ਹੈ। ਜੋ ਸੰਕਟ ਅੱਜ ਈਸਾਈ ਧਰਮ ਨੂੰ ਦਰਪੇਸ਼ ਹੈ, ਉਹ ਕੱਲ ਨੂੰ ਕਿਸੇ ਵੀ ਧਰਮ ਨੂੰ ਦਰਪੇਸ਼ ਹੋ ਸਕਦਾ ਹੈ।

 

ਇਹ ਚਰਚਾ ਉਹਨਾਂ ਸਿਆਸਤਦਾਨਾਂ ਦੇ ਪ੍ਰਭਾਵ ਨੂੰ ਵੀ ਉਜਾਗਰ ਕਰਦੀ ਹੈ ਜੋ ਧਾਰਮਿਕ ਚਿੰਨ ਪਹਿਨ ਕੇ ਨਾਂਹ ਪੱਖੀ ਮਸਲਿਆਂ ਕਾਰਣ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪਿਛਲੇ ਸਮੇਂ ਵਿੱਚ ਦੋ ਦਸਤਾਰਧਾਰੀ ਐਮ ਪੀਆਂ (ਦਰਸ਼ਨ ਕੰਗ ਅਤੇ ਰਾਜ ਗਰੇਵਾਲ) ਦੇ ਵਿਵਾਦਪੂਰਣ ਮੁੱਦਿਆਂ ਕਾਰਣ ਦਿੱਤੇ ਅਸਤੀਫੇ ਇਸ ਚਰਚਾ ਦੀ ਗੰਭੀਰਤਾ ਵੱਲ ਇੱਕ ਇਸ਼ਾਰਾ ਹਨ। ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਉਸਦੀ ਆਪਣੀ ਹੀ ਪਾਰਟੀ ਅੰਦਰ ਜੋ ਸੁਆਲੀਆ ਚਿੰਨ ਖੜੇ ਹੋਏ ਹਨ, ਉਹਨਾਂ ਪਿੱਛੇ ਇੱਕ ਕਾਰਣ ਬਹੁ-ਗਿਣਤੀ ਐਨ ਡੀ ਪੀ ਮੈਂਬਰਾਂ ਦੇ ਧਾਰਮਿਕ ਚਿੰਨਾਂ ਬਾਰੇ ਸ਼ੰਕੇ ਹਨ। ਜਗਮੀਤ ਸਿੰਘ ਲਈ ਇਹ ਸਥਿਤੀ ਹੋਰ ਵੀ ਔਖੀ ਹੈ ਕਿਉਂਕਿ ਐਨ ਡੀ ਪੀ ਦਾ ਸੱਭ ਤੋਂ ਵੱਡਾ ਵੋਟ ਬੈਂਕ ਕਿਉਬਿੱਕ ਮੰਨਿਆ ਜਾਂਦਾ ਹੈ ਜਿੱਥੇ ਜਿ਼ਆਦਾਤਰ ਲੋਕ ਧਾਰਮਿਕ ਚਿੰਨਾਂ ਦੇ ਵਿਰੁੱਧ ਹਨ।

 

Have something to say? Post your comment