Welcome to Canadian Punjabi Post
Follow us on

15

July 2025
 
ਟੋਰਾਂਟੋ/ਜੀਟੀਏ

ਡਾਕਾ ਮਾਰਨ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਤਿੰਨ ਵਿਅਕਤੀ ਗ੍ਰਿਫਤਾਰ, ਇੱਕ ਫਰਾਰ

October 11, 2021 09:08 AM

ਬਰੈਂਪਟਨ, 10 ਅਕਤੂਬਰ (ਪੋਸਟ ਬਿਊਰੋ) : ਸ਼ਨਿੱਚਰਵਾਰ ਨੂੰ ਬਰੈਂਪਟਨ ਵਿੱਚ ਇੱਕ ਹਥਿਆਰਬੰਦ ਡਾਕੇ ਤੋਂ ਬਾਅਦ ਪੀਲ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚੌਥੇ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਰਾਤੀਂ 8:00 ਵਜੇ ਦੇ ਨੇੜੇ ਤੇੜੇ ਵਿਲੀਅਮਸ ਪਾਰਕਵੇਅ ਤੇ ਐਲਬਰਨ ਮਾਰਕਲ ਡਰਾਈਵ ਏਰੀਆ ਵਿੱਚ ਇੱਕ ਗੱਡੀ ਨੂੰ ਇੱਕ ਐਸਯੂਵੀ ਵੱਲੋਂ ਜਾਣਬੁੱਝ ਕੇ ਪਿੱਛਿਓਂ ਟੱਕਰ ਮਾਰੀ ਗਈ। ਆਪਣੀ ਜਾਨ ਬਚਾਉਣ ਲਈ ਗੱਡੀ ਵਿੱਚ ਸਵਾਰ ਲੋਕ ਉੱਥੋਂ ਭੱਜ ਨਿਕਲੇ ਤੇ ਇੱਕ ਘਰ ਵਿੱਚ ਜਾ ਪਹੁੰਚੇ। ਪਰ ਚਾਰ ਮਸ਼ਕੂਕਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ।ਮਸ਼ਕੂਕਾਂ ਨੇ ਹਥਿਆਰ ਵਿਖਾ ਕੇ ਉਨ੍ਹਾਂ ਵਿਅਕਤੀਆਂ ਦੀ ਗੱਡੀ ਤੇ ਉਨ੍ਹਾਂ ਦੇ ਇਲੈਕਟ੍ਰੌਨਿਕਸ ਲੁੱਟ ਲਏ।
ਜਾਂਚ ਤੋਂ ਬਾਅਦ ਪੁਲਿਸ ਨੂੰ ਲੁੱਟੀ ਗਈ ਗੱਡੀ ਤੇ ਮਸ਼ਕੂਕਾਂ ਵੱਲੋਂ ਇਸ ਕਾਰੇ ਨੂੰ ਅੰਜਾਮ ਦੇਣ ਲਈ ਵਰਤੀ ਗਈ ਗੱਡੀ ਦਾ ਪਤਾ ਲਾ ਲਿਆ ਗਿਆ।ਜਾਂਚ ਤੋਂ ਹੀ ਪੁਲਿਸ ਨੂੰ ਮਸ਼ਕੂਕਾਂ ਵੱਲੋਂ ਵਰਤੀ ਗੱਡੀ ਚੋਰੀ ਦੀ ਹੋਣ ਦਾ ਪਤਾ ਲੱਗਿਆ।ਇਹ ਵੀ ਪਤਾ ਲੱਗਿਆ ਕਿ ਇਹ ਗੱਡੀ ਟੋਰਾਂਟੋ ਦੀ ਸੀ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐਸਯੂਵੀ ਚਲਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਤੀਜੇ ਵਿਅਕਤੀ ਨੂੰ ਵੀ ਬਰੈਂਪਟਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਡਾਕਾ ਮਾਰਨ ਦੇ ਦੋਸ਼ ਵਿੱਚ 29 ਸਾਲਾ ਸਿਮਰਨਜੀਤ ਨਾਰੰਗ, 36 ਸਾਲਾ ਦਵਿੰਦਰ ਮਾਣ ਤੇ 27 ਸਾਲਾ ਆਦਿਸ਼ ਸ਼ਰਮਾ ਨੂੰ ਚਾਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਣ ਨੂੰ ਚੋਰੀ ਦੀ ਸੰਪਤੀ ਰੱਖਣ, ਰਿਹਾਈ ਦੇ ਦੋ ਹੁਕਮਾਂ ਦੀ ਤਾਮੀਲ ਨਾ ਕਰਨ ਲਈ ਵੀ ਚਾਰਜ ਕੀਤਾ ਗਿਆ ਹੈ। ਸ਼ਰਮਾ ਨੂੰ ਵੀ ਚੋਰੀ ਦੀ ਸੰਪਤੀ ਦੇ ਦੋ ਮਾਮਲਿਆਂ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਆਖਿਆ ਕਿ ਉਹ ਚੌਥੇ ਮਸ਼ਕੂਕ ਦੀ ਭਾਲ ਕਰ ਰਹੇ ਹਨ ਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਵੀ ਆਖਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਕੀਤੇ ਗਏ ਇਲੈਕਟ੍ਰੌਨਿਕਸ ਨਹੀਂ ਮਿਲੇ, ਇਨ੍ਹਾਂ ਵਿੱਚ ਐਪਲ ਦੇ ਆਈਫੋਨ ਤੇ ਕੰਪਿਊਟਰਜ਼ ਸ਼ਾਮਲ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਹਾਈਵੇਅ 'ਤੇ ਪੱਥਰ ਸੁੱਟਣ ਦੀਆਂ ਕਈ ਘਟਨਾਵਾਂ ਸਬੰਧੀ ਗਵਾਹਾਂ ਦੀ ਭਾਲ ਕਰ ਰਹੀ ਪੁਲਿਸ 3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ