Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਪਿੱਕਅੱਪ ਟਰੱਕਸ ਦੀ ਟੱਕਰ ਵਿੱਚ 2 ਹਲਾਕ, ਇੱਕ ਜ਼ਖ਼ਮੀ

October 11, 2021 09:06 AM

ਓਨਟਾਰੀਓ, 10 ਅਕਤੂਬਰ (ਪੋਸਟ ਬਿਊਰੋ) : ਦੋ ਪਿੱਕਅੱਪ ਟਰੱਕਸ ਦਰਮਿਆਨ ਹੋਈ ਟੱਕਰ ਵਿੱਚ ਚੈਠਮ ਕੈਂਟ ਤੋਂ 26 ਸਾਲਾ ਵਿਅਕਤੀ ਤੇ ਏਲਮਰ, ਓਨਟਾਰੀਓ ਤੋਂ 29 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਐਤਵਾਰ ਨੂੰ ਓਪੀਪੀ ਵੱਲੋਂ ਦਿੱਤੀ ਗਈ।
ਇਹ ਹਾਦਸਾ ਰਾਤੀਂ 9:00 ਵਜੇ ਤੋਂ ਠੀਕ ਬਾਅਦ ਸੇਂਟ ਥੌਮਸ, ਓਨਟਾਰੀਓ ਦੇ ਪੂਰਬ ਵੱਲ ਸਥਿਤ ਐਲਗਿਨ ਕਾਊਂਟੀ ਵਿੱਚ ਵਾਪਰਿਆ। ਪੁਲਿਸ ਨੇ ਦੱਸਿਆ ਕਿ ਦੋ ਪਿੱਕਅੱਪ ਟਰੱਕਸ ਰਿਚਮੰਡ ਰੋਡ ਉੱਤੇ ਉੱਤਰ ਵੱਲ ਜਾ ਰਹੇ ਸਨ ਜਦੋਂ ਇੱਕ ਖੱਡ ਵਿੱਚ ਜਾ ਡਿੱਗਿਆ ਤੇ ਕਈ ਵਾਰੀ ਪਲਟਿਆ। ਉਸ ਵਿੱਚ ਸਵਾਰ ਡਰਾਈਵਰ ਤੇ ਪਸੈਂਜਰ ਬਾਹਰ ਜਾ ਡਿੱਗੇ।
ਜਾਂਚਕਾਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋਈ।ਇੱਕ ਹੋਰ ਵਿਅਕਤੀ ਜਿਹੜਾ ਇਸ ਟਰੱਕ ਵਿੱਚ ਸਵਾਰ ਸੀ, ਉਸ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਇਲਾਜ ਤੋਂ ਬਾਅਦ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਦੂਜੇ ਪਿੱਕਅੱਪ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਲਾਹਾਈਡ ਟਾਊਨਸਿ਼ਪ, ਓਨਟਾਰੀਓ ਦੇ ਇੱਕ 26 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਉਸ ਨੂੰ ਨਸ਼ਾ ਕਰਕੇ ਗੱਡੀ ਚਲਾਉਣ, ਦੋ ਵਿਅਕਤੀਆਂ ਦੀ ਜਾਨ ਲੈਣ ਦੇ ਦੋ ਮਾਮਲਿਆ, ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋ ਮਾਮਲਿਆਂ, ਹਾਦਸੇ ਤੋਂ ਬਾਅਦ ਮੌਕੇ ਉੱਤੇ ਨਾ ਰੁਕਣ ਦੇ ਦੋ ਮਾਮਲਿਆਂ ਲਈ ਚਾਰਜ ਕੀਤਾ ਗਿਆ ਹੈ।

 

 

 
Have something to say? Post your comment