Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਫ਼ਿਲਪੀਨਜ਼ ਅਤੇ ਰੂਸ ਦੇ ਪੱਤਰਕਾਰਾਂ ਨੂੰ ਨੋਬੇਲ ਪੁਰਸਕਾਰ

October 10, 2021 02:47 AM

ਓਸਲੋ, 9 ਅਕਤੂਬਰ (ਪੋਸਟ ਬਿਊਰੋ)- ਇਸ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਫ਼ਿਲਪੀਨਜ਼ ਦੀ ਪੱਤਰਕਾਰ ਮਾਰੀਆ ਰੈਸਾ ਅਤੇ ਰੂਸ ਦੇ ਪੱਤਰਕਾਰ ਦਮਿੱਤਰੀ ਮੁਰਾਤੋਵ ਨੂੰ ਦਿੱਤਾ ਗਿਆ ਹੈ। ਨੌਰਵੇਜੀਅਨ ਨੋਬੇਲ ਕਮੇਟੀ ਨੇ ਇਸ ਮਾਣਮੱਤੇ ਪੁਰਸਕਾਰ ਲਈ ਦੋਵਾਂ ਪੱਤਰਕਾਰਾਂ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਦਾ ਹਵਾਲਾ ਦਿੱਤਾ ਹੈ। ਕਮੇਟੀ ਨੇ ਜ਼ੋਰ ਦੇ ਆਖਿਆ ਕਿ ਅਮਨ ਦੇ ਪ੍ਰਚਾਰ ਪਾਸਾਰ ਵਿੱਚ ਇਸਦਾ ਅਹਿਮ ਯੋਗਦਾਨ ਹੈ।
ਨੋਬੇਲ ਕਮੇਟੀ ਦੀ ਚੇਅਰਪਰਸਨ ਬੈਰਿਟ ਰੀਸ-ਐਂਡਰਸਨ ਨੇ ਕਿਹਾ, ‘ਨਿਰਪੱਖ, ਆਜ਼ਾਦ ਅਤੇ ਤੱਥ ਆਧਾਰਿਤ ਪੱਤਰਕਾਰੀ ਨੇ ਸੱਤਾ ਦੀ ਦੁਰਵਰਤੋਂ, ਝੂਠ ਅਤੇ ਪ੍ਰਾਪੇਗੰਡਾ ਦੀ ਜੰਗ ਤੋਂ ਸੁਰੱਖਿਆ ਕੀਤੀ ਹੈ।’ ਉਨ੍ਹਾਂ ਕਿਹਾ, ‘ਪ੍ਰਗਟਾਵੇ ਦੀ ਆਜ਼ਾਦੀ ਤੇ ਪ੍ਰੈਸ ਦੀ ਆਜ਼ਾਦੀ ਤੋਂ ਬਿਨਾਂ ਦੋ ਮੁਲਕਾਂ ਵਿੱਚ ਭਾਈਚਾਰਕ ਪ੍ਰਚਾਰ-ਪਾਸਾਰ ਤੇ ਨਿਸ਼ਸਤਰੀਕਰਨ ਕਰਨਾ ਮੁਸ਼ਕਲ ਹੋਵੇਗਾ।’ ਫਿਲਪੀਨਜ਼ ਦੀ ਪੱਤਰਕਾਰ ਰੈਸਾ ਸਾਲ 2012 ਵਿੱਚ ਸ਼ੁਰੂ ਕੀਤੀ ਰੈਪਲਰ ਨਾਂ ਦੀ ਨਿਊਜ਼ ਵੈਬਸਾਈਟ ਦੀ ਇੱਕ ਮੋਢੀ ਹੈ। ਨੋਬੇਲ ਕਮੇਟੀ ਨੇ ਕਿਹਾ ਕਿ ਰੈਸਾ ਅਤੇ ਰੈਪਲਰ ਨੇ ਰਾਸ਼ਰਪਤੀ ਰੌਡਰਿਗੋ ਡਿਊਟਰਟ ਦੇ ਰਾਜ ਦੌਰਾਨ ਹੋਈ ਵਿਵਾਦਿਤ ਅਤੇ ਖੂਨੀ ਨਸ਼ਾ ਵਿਰੋਧੀ ਮੁਹਿੰਮ ਵੱਲ ਧਿਆਨ ਦਿਵਾਇਆ। ਇਨ੍ਹਾਂ ਦੋਵਾਂ ਨੇ ਫ਼ਰਜ਼ੀ ਖ਼ਬਰਾਂ ਦੇ ਫੈਲਾਅ, ਵਿਰੋਧੀਆਂ ਨੂੰ ਤੰਗ ਕਰਨ ਤੇ ਜਨਤਕ ਚਰਚਾ ਨੂੰ ਆਪਣੇ ਮੁਤਾਬਕ ਢਾਲਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਹੋਣ ਨੂੰ ਦਸਤਾਵੇਜ਼ੀ ਦਾ ਰੂਪ ਦਿੱਤਾ। ਮੁਰਾਤੋਵ 1993 ਵਿੱਚ ਰੂਸ ਦੇ ਅਖ਼ਬਾਰ ‘ਨੋਵਾਇਆ ਗਜ਼ਟ' ਦੇ ਬਾਨੀਆਂ ਵਿੱਚੋਂ ਇੱਕ ਹੈ। ਇਹ ਅਖਬਾਰ ਅੱਜ ਮੁਲਕ ਦੇ ਸਭ ਤੋਂ ਨਿਰਪੱਖ ਅਖ਼ਬਰਾਂ ਵਿੱਚੋਂ ਇੱਕ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ