Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਕੈਮਿਸਟਰੀ ਦਾ ਨੋਬਲ ਪੁਰਸਕਾਰ ਲਿਸਟ ਅਤੇ ਮੈਕਮਿਲਨ ਨੂੰ

October 08, 2021 02:25 AM

ਸਟਾਕਹੋਮ, 7 ਅਕਤੂਬਰ (ਪੋਸਟ ਬਿਊਰੋ)- ਕੈਮਿਸਟਰੀ ਦਾ ਨੋਬਲ ਪੁਰਸਕਾਰ ਜਰਮਨੀ ਦੇ ਵਿਗਿਆਨੀ ਬੈਂਜਾਮਿਨ ਲਿਸਟ (ਮੈਕਸ ਪਲੈਂਕ ਇੰਸਟੀਚਿਊਟ) ਅਤੇ ਸਕਾਟਲੈਂਡ ਵਿੱਚ ਜਨਮੇ ਵਿਗਿਆਨੀ ਡੇਵਿਡ ਡਬਲਯੂ ਸੀ ਮੈਕਮਿਲਨ (ਪ੍ਰਿੰਸਟਨ ਯੂਨੀਵਰਸਿਟੀ) ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।
ਅਣੂਆਂ ਦੇ ਬਣਾਉਣ ਦਾ ਸਰਲ ਅਤੇ ਨਵਾਂ ਰਾਹ ਲੱਭਣ ਲਈ ਦੋਵਾਂ ਵਿਗਿਆਨੀਆਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕਰਨ ਦਾ ਫੈਸਲਾ ਲਿਆ ਗਿਆ ਹੈ। ਅਣੂਆਂ ਦੇ ਨਿਰਮਾਣ ਦੇ ਇਸ ਨਵੇਂ ਤਰੀਕੇ ਦੀ ਵਰਤੋਂ ਦਵਾਈਆਂ ਤੋਂ ਲੈ ਕੇ ਭੋਜਨ ਦੇ ਸੁਆਦ ਤਕ ਸਾਰਾ ਕੁਝ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਤਰੀਕੇ ਰਾਹੀਂ ਵਿਗਿਆਨੀਆਂ ਨੂੰ ਅਣੂਆਂ ਨੂੰ ਵਧੇਰੇ ਕਿਫਾਇਤੀ, ਕੁਸ਼ਲਤਾਪੂਰਣ, ਸੁਰੱਖਿਅਤ ਤੌਰ `ਤੇਬਹੁਤ ਘੱਟ ਵਾਤਾਵਰਣ `ਚ ਉਤਪਾਦਨ ਕਰਨ ਦੀ ਮਨਜ਼ੂਰੀ ਮਿਲੀ ਹੈ। ਨੋਬਲ ਕਮੇਟੀ ਦੇ ਮੈਂਬਰ ਪਰਨਿਲਾ ਵਿਟੁੰਗ ਸਟਾਫਸ਼ੇਡ ਨੇ ਕਿਹਾ ਕਿ ਇਸ ਦਾ ਲਾਭ ਪਹਿਲਾਂ ਤੋਂ ਹੀ ਮਨੁੱਖਤਾ ਨੂੰ ਮਿਲ ਰਿਹਾ ਹੈ। ਲਿਸਟ ਨੇ ਨੋਬਲ ਪੁਰਸਕਾਰ ਮਿਲਣ ਉੱਤੇ ਵੱਡੀ ਹੈਰਾਨੀ ਪ੍ਰਗਟਾਈ ਹੈ ਤੇ ਕਿਹਾ ਕਿ ਉਸ ਨੂੰ ਇਸ ਵੱਕਾਰੀ ਪੁਰਸਕਾਰ ਦੀ ਉਮੀਦ ਨਹੀਂ ਸੀ। ਉਹ ਐਮਸਟਰਡਮ ਵਿੱਚ ਪਰਵਾਰ ਨਾਲ ਛੁੱਟੀਆਂ ਮਨਾ ਰਿਹਾ ਸੀ, ਜਦੋਂ ਸਵੀਡਨ ਤੋਂ ਪੁਰਸਕਾਰ ਮਿਲਣ ਦੀ ਉਸ ਨੂੰ ਖਬਰ ਮਿਲੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ