Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

6 ਹੋਰ ਸਕੂਲਾਂ ਵਿੱਚ ਟੋਰਾਂਟੋ ਹੈਲਥ ਅਧਿਕਾਰੀਆਂ ਨੇ ਐਲਾਨੀ ਕੋਵਿਡ-19 ਆਊਟਬ੍ਰੇਕ

October 07, 2021 06:17 PM

ਟੋਰਾਂਟੋ, 7 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਦੇ ਛੇ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਟੋਰਾਂਟੋ ਪਬਲਿਕ ਹੈਲਥ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਗੇ ਦੱਸੇ ਗਏ ਸਕੂਲਾਂ ਵਿੱਚ ਦੋ ਤੋਂ ਵੱਧ ਕੇਸ ਮਿਲੇ ਹਨ : ਦਾਂਤੇ ਅਲੀਘਿਏਰੀ ਅਕੈਡਮੀ, ਸਟੀਫਨ ਲੀਕੌਕ ਕਾਲਜੀਏਟ ਇੰਸਟੀਚਿਊਟ, ਸੇਂਟ ਜੂਡ ਕੈਥੋਲਿਕ ਸਕੂਲ, ਸੇਂਟ ਆਗਸਟਿਨ ਕੈਥੋਲਿਕ ਸਕੂਲ, ਮਿੱਲਵੁੱਡ ਜੂਨੀਅਰ ਸਕੂਲ ਤੇ ਹੁਰੌਨ ਸਟਰੀਟ ਜੂਨੀਅਰ ਪਬਲਿਕ ਸਕੂਲ। ਬੁੱਧਵਾਰ ਸ਼ਾਮ ਨੂੰ ਅਧਿਕਾਰੀਆਂ ਨੇ ਟਵੀਟ ਕਰਕੇ ਦੱਸਿਆ ਕਿ ਸਾਡੇ ਵੱਲੋਂ ਇਨ੍ਹਾਂ ਸੈਟਿੰਗਜ਼ ਵਿੱਚ ਆਊਟਬ੍ਰੇਕ ਡਿਕਲੇਅਰ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਇਹ ਵੀ ਆਖਿਆ ਕਿ ਅਸੀਂ ਇਨ੍ਹਾਂ ਮਾਮਲਿਆਂ ਦੀ ਧਿਆਨ ਨਾਲ ਜਾਂਚ ਕਰ ਰਹੇ ਹਾਂ ਤੇ ਸਕੂਲ ਕਮਿਊਨਿਟੀਜ਼ ਨਾਲ ਰਲ ਕੇ ਕੰਮ ਕਰ ਰਹੇ ਹਾਂ, ਸਬੰਧਤ ਪਾਜ਼ੀਟਿਵ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਰਹਿ ਕੇ ਆਪਣੇ ਲੱਛਣਾਂ ਦੀ ਜਾਂਚ ਕਰਨ ਤੇ ਆਪਣੇ ਟੈਸਟ ਕਰਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
ਪਰ ਇਸ ਸੱਭ ਦੇ ਬਾਵਜੂਦ ਸਕੂਲ ਖੁੱਲ੍ਹੇ ਰੱਖੇ ਜਾ ਰਹੇ ਹਨ। ਇਸ ਦੌਰਾਨ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਆਪਣੇ ਸਕੂਲਾਂ ਵਿੱਚ ਕੋਵਿਡ-19 ਕੇਸਾਂ ਨਾਲ ਸਿੱਝਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਚੈਸਟਰ ਲੀ ਜੂਨੀਅਰ ਪਬਲਿਕ ਸਕੂਲ ਤੇ ਕਲੇਅਰਲੀਅ ਪਬਲਿਕ ਸਕੂਲ ਵਿੱਚ ਹੀ ਸੱਭ ਤੋਂ ਵੱਧ ਕੋਵਿਡ-19 ਮਾਮਲੇ ਪਾਏ ਗਏ ਹਨ। ਵੀਰਵਾਰ ਸਵੇਰੇ ਚੈਸਟਰ ਲੀ ਵਿਖੇ ਸੱਤ ਵਿਦਿਆਰਥੀਆਂ ਤੇ ਇੱਕ ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਜਦਕਿ ਕਲੇਅਰਲੀਅ ਵਿਖੇ ਵੀ ਸੱਤ ਮਾਮਲੇ ਪਾਜ਼ੀਟਿਵ ਆਏ। ਇੱਥੇ ਕੋਵਿਡ-19 ਪਾਜ਼ੀਟਿਵ ਆਉਣ ਵਾਲੇ ਸਾਰੇ ਵਿਦਿਆਰਥੀ ਦੱਸੇ ਜਾਂਦੇ ਹਨ। ਇਹ ਦੋਵੇਂ ਸਕੂਲ ਵੀ ਖੁੱਲ੍ਹੇ ਹੋਏ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ