Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਟੋਰਾਂਟੋ/ਜੀਟੀਏ

ਪੂਰੀ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਸਿਟੀ ਆਫ ਟੋਰਾਂਟੋ ਦੇ ਸਟਾਫ ਦੀ ਹੋ ਸਕਦੀ ਹੈ ਛਾਂਗੀ

October 07, 2021 10:01 AM

ਟੋਰਾਂਟੋ, 6 ਅਕਤੂਬਰ (ਪੋਸਟ ਬਿਊਰੋ) : ਜਿੱਥੋਂ ਤੱਕ ਕੋਵਿਡ-19 ਖਿਲਾਫ ਸਿਟੀ ਸਟਾਫ ਦੇ ਵੈਕਸੀਨੇਟ ਹੋਣ ਦੀ ਗੱਲ ਆਉਂਦੀ ਹੈ ਤਾਂ ਸਿਟੀ ਆਫ ਟੋਰਾਂਟੋ ਵੱਲੋਂ ਕੋਈ ਰਿਆਇਤ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਬਿਆਨ ਵਿੱਚ ਸਿਟੀ ਨੇ ਆਖਿਆ ਕਿ ਜਿਹੜਾ ਸਟਾਫ ਮੈਂਬਰ ਕੋਵਿਡ-19 ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ਾਂ ਲੱਗਣ ਦਾ ਸਬੂਤ ਮੁਹੱਈਆ ਨਹੀਂ ਕਰਾਵੇਗਾ ਉਸ ਨੂੰ ਬਿਨਾਂ ਤਨਖਾਹ ਛੇ ਹਫਤਿਆਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ। ਇਹ ਫੈਸਲਾ ਪਹਿਲੀ ਨਵੰਬਰ ਤੋਂ ਲਾਗੂ ਹੋ ਜਾਵੇਗਾ। ਜੇ ਉਹ ਛੇ ਹਫਤਿਆਂ ਦੌਰਾਨ ਸਬੂਤ ਮੁਹੱਈਆ ਕਰਵਾਉਣਗੇ ਤਾਂ ਉਨ੍ਹਾਂ ਨੂੰ ਕੰਮ ਉੱਤੇ ਪਰਤਣ ਦਿੱਤਾ ਜਾਵੇਗਾ।
ਸਸਪੈਂਡ ਕੀਤੇ ਜਾਣ ਤੋਂ ਬਾਅਦ ਜੇ ਸਟਾਫ ਅਜੇ ਵੀ ਆਪਣੀ ਪੂਰੀ ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਨਹੀਂ ਕਰਵਾਉਂਦਾ ਤਾਂ 13 ਦਸੰਬਰ ਤੋਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਸਿਟੀ ਨੇ ਆਖਿਆ ਕਿ ਉਹ ਆਪਣੇ ਸਟਾਫ ਲਈ ਵੈਕਸੀਨ ਐਜੂਕੇਸ਼ਨ ਪ੍ਰੋਗਰਾਮ ਜਾਰੀ ਰੱਖੇਗੀ। ਸਿਟੀ ਨੇ ਲਾਜ਼ਮੀ ਵੈਕਸੀਨੇਸ਼ਨ ਦੀ ਆਪਣੀ ਪਾਲਿਸੀ 26 ਅਗਸਤ ਨੂੰ ਜਾਰੀ ਕੀਤੀ ਸੀ।ਸਾਰੇ ਸਟਾਫ ਨੂੰ 17 ਸਤੰਬਰ ਤੱਕ ਆਪਣੇ ਵੈਕਸੀਨੇਸ਼ਨ ਸਟੇਟਸ ਦਾ ਖੁਲਾਸਾ ਕਰਨ ਲਈ ਆਖਿਆ ਗਿਆ ਸੀ ਤੇ 30 ਸਤੰਬਰ ਤੱਕ ਅੰਸ਼ਕ ਟੀਕਾਕਰਣ ਕਰਵਾਉਣ ਲਈ ਆਖਿਆ ਗਿਆ ਸੀ।
ਸਿਟੀ ਨੇ ਆਖਿਆ ਕਿ 95 ਫੀ ਸਦੀ ਸਟਾਫ ਵੱਲੋਂ ਬੁੱਧਵਾਰ ਤੱਕ ਵੈਕਸੀਨੇਸ਼ਨ ਦਾ ਖੁਲਾਸਾ ਕਰਨ ਵਾਲਾ ਫਾਰਮ ਭਰ ਦਿੱਤਾ ਗਿਆ ਸੀ।ਟੋਰਾਂਟੋ ਪਬਲਿਕ ਸਰਵਿਸ ਦੇ 26,138 ਮੈਂਬਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਹਨ। ਇਸ ਤੋਂ ਭਾਵ ਹੈ ਕਿ 89 ਫੀ ਸਦੀ ਸਟਾਫ ਆਪਣੇ ਵੈਕਸੀਨੇਸ਼ਨ ਸਟੇਟਸ ਦਾ ਖੁਲਾਸਾ ਕਰ ਚੁੱਕਿਆ ਹੈ। ਪੰਜ ਫੀ ਸਦੀ ਸਟਾਫ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕਿਆ ਹੈ ਤੇ 2 ਫੀ ਸਦੀ ਨੇ ਆਪਣਾ ਸਟੇਟਸ ਜ਼ਾਹਿਰ ਨਾ ਕਰਨ ਦਾ ਫੈਸਲਾ ਕੀਤਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀ ਸੀਮਤ ਡੋਜ਼ ਹੁਣ ਓਨਟਾਰੀਓ ਵਿੱਚ ਹੋਵੇਗੀ ਉਪਲਬਧ
ਓਮਾਈਕ੍ਰੌਨ ਵੇਰੀਐਂਟ ਦੀ ਹੋਈ ਪੁਸ਼ਟੀ, ਟੋਰਾਂਟੋ ਜੇਲ੍ਹ ਵਿੱਚ ਐਲਾਨੀ ਗਈ ਆਊਟਬ੍ਰੇਕ
ਮਾਲਟਨ ਵਿੱਚ ਰੌਬਰੀ ਦੌਰਾਨ ਛੁਰੇਬਾਜ਼ੀ ਕਾਰਨ ਇੱਕ ਜ਼ਖ਼ਮੀ
ਕੈਨੇਡਾ-ਅਮਰੀਕਾ ਸਰਹੱਦ ਨੇੜੇ ਮਿਲੇ ਗੈਰਕਾਨੂੰਨੀ ਹਥਿਆਰ, 2 ਖਿਲਾਫ ਚਾਰਜ ਦਾਇਰ
ਹੁਣ ਓਨਟਾਰੀਓ ਵਿੱਚ 50+ ਨੂੰ ਲੱਗਣਗੇ ਕੋਵਿਡ-19 ਬੂਸਟਰ ਸ਼ੌਟਸ
ਫਾਈਜ਼ਰ ਨੇ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਡਾਟਾ ਮੁਲਾਂਕਣ ਲਈ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ
ਛੁਰੇਬਾਜ਼ੀ ਵਿੱਚ ਇੱਕ 15 ਸਾਲਾ ਲੜਕਾ ਜ਼ਖ਼ਮੀ
ਛੁਰੇਬਾਜ਼ੀ ਵਿੱਚ ਇੱਕ ਗੰਭੀਰ ਜ਼ਖ਼ਮੀ
ਵਰਕਰਜ਼ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਫੋਰਡ ਸਰਕਾਰ ਨੇ ਪਾਸ ਕੀਤਾ ਵਰਕਿੰਗ ਫੌਰ ਵਰਕਰਜ਼ ਐਕਟ
ਟੀਕਾਕਰਣ ਕਰਵਾਏ ਬਿਨਾਂ ਹੀ ਟੀਡੀਐਸਬੀ ਦੇ 1000 ਮੁਲਾਜ਼ਮ ਬੱਚਿਆਂ ਨਾਲ ਕਰ ਰਹੇ ਹਨ ਕੰਮ