Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਚੀਨ ਦੇ ਜੰਗੀ ਜਹਾਜ਼ਾਂ ਦੀ ਘੁਸਪੈਠ ਨਾਲ ਚੀਨ-ਤਾਈਵਾਨ ਤਨਾਅ ਹੋਰ ਵਧਿਆ

October 07, 2021 08:59 AM

ਤਾਈਪੇਈ, 6 ਅਕਤੂਬਰ, (ਪੋਸਟ ਬਿਊਰੋ)- ਤਾਈਵਾਨ ਤੇ ਚੀਨ ਦੇ ਸਬੰਧ ਬੀਤੇ 40 ਸਾਲਾਂ ਦੌਰਾਨ ਇਸ ਸਮੇਂ ਸਭ ਤੋਂ ਵੱਧ ਤਨਾਅ ਵਾਲੇ ਪੱਧਰ ਉੱਤੇ ਹਨ।ਇਨ੍ਹੀਂ ਦਿਨੀਂ ਚੀਨ ਦੇ ਜੰਗੀ ਜਹਾਜ਼ਾਂ ਦੀ ਰਿਕਾਰਡ ਘੁਸਪੈਠ ਹੋਣ ਨਾਲ ਇਸ ਸਾਰੇ ਇਲਾਕੇ ਵਿੱਚ ਤਣਾਅ ਵਧ ਗਿਆ ਅਤੇਤਾਈਵਾਨ ਉੱਤੇ ਚੀਨ ਦੇ ਹਮਲੇ ਦਾ ਡਰ ਪੈਦਾ ਹੋ ਗਿਆ ਹੈ।
ਇਸ ਦੇ ਬਾਅਦ ਤਾਈਵਾਨ ਨੇ ਆਪਣੀਆਂ ਸੁਰੱਖਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਹੈ ਕਿ ਤਾਈਵਾਨ ਬਾਰੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਅਤੇ ਅਮਰੀਕਾ ਅਤੇ ਚੀਨ ਦੋਵੇਂ ਵੱਡੇ ਦੇਸ਼ ਤਾਈਵਾਨ ਬਾਰੇ ਆਪਣੀ ਨੀਤੀ ਉੱਤੇ ਕਾਇਮ ਹਨ। ਅਮਰੀਕਾ ਨੇ ਇਸ ਦੌਰਾਨ ਚੀਨ ਸਰਕਾਰ ਨੂੰ ਸੰਜਮ ਵਰਤਣ ਲਈ ਵੀ ਕਿਹਾ ਹੈ।
ਵਰਨਣ ਯੋਗ ਹੈ ਕਿ ਚੀਨ ‘ਵੰਨ ਚਾਈਨਾ’ ਨੀਤੀ ਹੇਠਤਾਈਵਾਨ ਨੂੰ ਆਪਣਾ ਸੂਬਾ ਮੰਨਦਾ ਹੈ, ਪਰਤਾਈਵਾਨ ਇਸ ਨੀਤੀ ਨੂੰ ਨਹੀਂ ਮੰਨਦਾ।ਤਾਈਵਾਨ ਨੇ ਚੀਨ ਦੇ ਦਾਅਵੇ ਨੂੰ ਲਾਂਭੇ ਕਰਦੇ ਹੋਏ ਕਈ ਦਹਾਕਿਆਂ ਤੋਂ ਆਪਣੇ ਦੇਸ਼ ਦਾ ਲੋਕਤੰਤਰੀ ਢਾਂਚਾ ਕਾਇਮ ਰੱਖਿਆ ਹੋਇਆ ਹੈ ਤੇ ਓਥੇ ਚੁਣੀ ਹੋਈ ਸਰਕਾਰ ਹੈ। ਦੁਨੀਆ ਦੇ 15 ਦੇਸ਼ਾਂ ਨੇ ਤਾਈਵਾਨ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ ਹੋਈ ਹੈ ਤੇ ਅਮਰੀਕਾ ਕੌਮਾਂਤਰੀ ਮੰਚਾਂ ਉੱਤੇਤਾਈਵਾਨ ਦਾ ਸਮਰਥਨ ਕਰਦਾ ਹੈ, ਪਰ ਚੀਨ ਦੇ ਦਬਾਅ ਕਾਰਨ ਕੌਮਾਂਤਰੀ ਸੰਗਠਨਾਂ ਨੇ ਤਾਈਵਾਨ ਨੂੰ ਅਜੇ ਤਕ ਆਪਣਾ ਮੈਂਬਰ ਨਹੀਂ ਬਣਾਇਆ।
ਸਾਲ 2005 ਵਿੱਚ ਚੀਨ ਦੀ ਪਾਰਲੀਮੈਂਟ ਨੇ ਮਤਾ ਪਾਸ ਕਰਕੇ ਸਰਕਾਰ ਨੂੰ ਤਾਈਵਾਨ ਉੱਤੇ ਜ਼ਬਰੀ ਕਬਜ਼ੇ ਦਾ ਅਧਿਕਾਰ ਦੇ ਦਿੱਤਾਸੀ। ਇਸ ਕਾਰਨ ਚੀਨ ਦੀ ਹਵਾਈ ਫ਼ੌਜ ਅਤੇ ਨੇਵੀ ਜਦੋਂ ਚਾਹੇ ਤਾਈਵਾਨ ਦੇ ਸਰਹੱਦੀ ਖੇਤਰ ਵਿੱਚ ਘੁਸਪੈਠ ਕਰਦੀਆਂ ਅਤੇ ਚੀਨ ਇਸ ਨੂੰ ਆਪਣਾ ਖੇਤਰ ਦੱਸ ਕੇ ਇਸ ਘੁਸਪੈਠ ਨੂੰ ਜਾਇਜ਼ ਦੱਸਦਾ ਹੈ। ਬੀਤੇ ਸ਼ੁੱਕਰਵਾਰ ਤੋਂ ਮੰਗਲਵਾਰ ਤਕ ਚੀਨ ਦੇ ਜੰਗੀ ਜਹਾਜ਼ਾਂ ਨੇ 150 ਵਾਰ ਤਾਈਵਾਨ ਦੀ ਹਵਾਈ ਸਰਹੱਦ ਵਿੱਚ ਘੁਸਪੈਠ ਕੀਤੀ ਤੇ ਉਸ ਨਾਲ ਦੋਵਾਂ ਦੇਸ਼ਾਂ ਦਾ ਤਣਾਅ ਵਧ ਗਿਆ ਹੈ।ਤਾਈਵਾਨਦੇ ਰੱਖਿਆ ਮੰਤਰੀ ਚਿਊ ਕੁਓ-ਚੇਂਗ ਨੇ ਪਾਰਲੀਮੈਂਟ ਨੂੰਦੱਸਿਆ ਕਿ ਚੀਨ ਨਾਲ ਸੰਬੰਧ ਬੀਤੇ 40 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਹਨਤੇ ਫ਼ੌਜੀ ਟਕਰਾਅ ਦਾ ਡਰ ਹੈ।
ਦੂਸਰੇ ਪਾਸੇ ਚੀਨ ਨੇ ਕਿਹਾ ਹੈ ਕਿ ਉਹ ਤਾਈਵਾਨ ਉੱਤੇ ਜ਼ੋਰ ਨਾਲ ਕਬਜ਼ਾ ਕਰ ਸਕਦਾ ਹੈ, ਕਿਉਂਕਿ ਤਾਈਵਾਨ ਉਸ ਦਾ ਹਿੱਸਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਤਾਈਵਾਨ ਦੀ ਸੁਰੱਖਿਆ ਲਈ ਵਚਨਬੱਧ ਹੈ।ਏਨੇ ਤਣਾਅਦੌਰਾਨ ਫਰਾਂਸ ਦੇ ਪਾਰਲੀਮੈਂਟ ਮੈਂਬਰਾਂ ਦਾ ਇੱਕ ਵਫ਼ਦ ਪੰਜ ਦਿਨ ਦੇ ਦੌਰੇ ਉੱਤੇਤਾਈਵਾਨਪੁੱਜਾ ਹੈ। ਸੈਨੇਟਰ ਐਲੇਨ ਰਿਚਰਡ ਦੀ ਅਗਵਾਈ ਵਿੱਚ ਇਹ ਟੀਮ ਰਾਸ਼ਟਰਪਤੀ ਸਾਈ ਇੰਗ-ਵੇਨ ਅਤੇ ਹੋਰ ਵੱਡੇ ਨੇਤਾਵਾਂ ਨੂੰ ਮਿਲੇਗੀ। ਰਿਚਰਡ ਪਹਿਲਾਂ ਫਰਾਂਸ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਨ। ਉਹ ਪਹਿਲਾਂ 2015 ਤੇ 2018 ਵਿੱਚਤਾਈਵਾਨ ਆ ਚੁੱਕੇ ਹਨਅਤੇ ਉਹ ਫਰਾਂਸ ਦੀ ਪਾਰਲੀਮੈਂਟ ਵਿੱਚਤਾਈਵਾਨਮਿੱਤਰਤਾ ਗਰੁੱਪ ਦੇ ਮੁਖੀ ਵੀ ਹਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ