Welcome to Canadian Punjabi Post
Follow us on

18

October 2021
 
ਭਾਰਤ

ਕਿਸਾਨਾਂ ਦਾ ਭਾਰਤ-ਬੰਦ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸਾਢੇ ਪੰਜ ਸੌ ਤੋਂ ਵੱਧ ਥਾਵਾਂ ਉੱਤੇ ਰੋਸ-ਪ੍ਰਦਰਸ਼ਨ

September 28, 2021 08:38 AM

* ਟਿਕੈਤ ਨੇ ਕਿਹਾ: ਸਰਕਾਰ ਅੱਖਾਂ ਖੋਲ੍ਹ ਕੇ ਦੇਖ ਲਵੇ


ਚੰਡੀਗੜ੍ਹ, 27 ਸਤੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਪੰਜਾਬ ਭਰ ਵਿੱਚ ਵੱਡਾ ਹੁੰਗਾਰਾ ਮਿਲਿਆ।ਪਿਛਲੇ ਸਾਲ ਸਤੰਬਰ ਵਿੱਚ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰਾਂ ਉੱਤੇ ਪਹੁੰਚ ਕੇ ਪੱਕਾ ਧਰਨਾ ਲਾ ਦੇਣ ਦੇ 10 ਮਹੀਨੇ ਬਾਅਦ ਅੱਜ ਕੇਂਦਰ ਸਰਕਾਰ ਦੇ ਖ਼ਿਲਾਫ਼ 32 ਕਿਸਾਨ ਜਥੇਬੰਦੀਆਂ ਨੇ 550 ਤੋਂ ਵੱਧ ਥਾਵਾਂ ਉੱਤੇ ਧਰਨੇ ਲਾ ਕੇ ਤਿੰਨ ਖੇਤੀਬਾੜੀ ਕਾਨੂੰਨਾਂ ਤੇ ਬਿਜਲੀ ਐਕਟ ਰੱਦ ਕਰਵਾਉਣ ਲਈ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ।ਪੰਜਾਬਵਿੱਚ ਕਰੀਬ 400 ਥਾਵਾਂ ਉੱਤੇ ਸੜਕੀ ਜਾਮ, 20 ਤੋਂ ਵੱਧ ਥਾਵਾਂ ਉੱਤੇ ਰੇਲ-ਰੋਕੋ ਧਰਨਿਆਂ ਦੇ ਇਲਾਵਾ 108 ਥਾਵਾਂ ਉੱਤੇ ਪਹਿਲਾਂ ਤੋਂ ਚੱਲਦੇ ਪੱਕੇ ਧਰਨੇ ਵੀ ਲੱਗੇ ਰਹੇ ਅਤੇ ਸੈਂਕੜੇ ਥਾਵਾਂ ਉੱਤੇ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਰੋਸ-ਮਾਰਚ ਕੱਢੇ ਗਏ।ਪੰਜਾਬ ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਆਦਿ ਸਭ ਬੰਦ ਰਹੇ। ਏਸੇ ਤਰ੍ਹਾਂ ਪੰਜਾਬਦੇ ਸਾਰੇ ਗੁਆਂਢੀ ਰਾਜਾਂ ਤੋਂ ਆਵਾਜਾਈ ਬੰਦ ਰਹੀ ਅਤੇ ਸ਼ਹਿਰਾਂ ਦੇ ਬੰਦ ਬਜ਼ਾਰਾਂ ਵਿੱਚਸੁੰਨਸਾਨ ਰਹੀ।
ਇਸ ਬੰਦ ਬਾਰੇ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੌਰਾਨ ਟਰਾਂਸਪੋਰਟਰਾਂ, ਮੁਲਾਜ਼ਮਾਂ, ਆੜ੍ਹਤੀਆਂ, ਦੁਕਾਨਦਾਰਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਵਪਾਰੀਆਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ, ਜਗਮੋਹਨ ਸਿੰਘ ਪਟਿਆਲਾ, ਰਜਿੰਦਰ ਸਿੰਘ, ਕੁਲਵੰਤ ਸਿੰਘ ਸੰਧੂ, ਜੰਗਬੀਰ ਸਿੰਘ ਚੌਹਾਨ ਅਤੇ ਹੋਰਨਾਂ ਨੇ ਕਿਹਾ ਕਿ ਸ਼ਾਂਤਮਈ ਤੇ ਅਨੁਸ਼ਾਸਨ ਨਾਲ ਪੰਜਾਬ ਭਰ ਵਿਚ ਬੰਦ ਦਾਸੱਦਾ ਸਫ਼ਲ ਕੀਤਾ ਗਿਆ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।ਆਗੂਆਂ ਨੇ ਕਿਹਾ ਕਿ ਅੱਜ ਬੰਦ ਦੀ ਖਾਸ ਗੱਲ ਇਹ ਸੀ ਕਿ ਲੋਕਾਂ ਸਹਿਯੋਗ ਆਪ-ਮੁਹਾਰਾ ਸੀ। ਦੁਕਾਨਦਾਰਾਂ, ਕਾਰੋਬਾਰੀਆਂ, ਰੇਹੜੀ-ਫੜੀ ਆਦਿ ਹਰ ਵਰਗ ਵਿਚ ਭਾਰੀ ਜੋਸ਼ ਸੀ ਤੇ ਸਾਰਿਆਂ ਨੇ ਬਗੈਰ ਕਿਸੇ ਦਬਾਅ ਦੇ ਕਾਰੋਬਾਰ ਬੰਦ ਰੱਖੇ।ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਹੋਰ ਤੇਜ਼ ਅਤੇ ਵਿਸ਼ਾਲ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਦੇ ਸੰਘਰਸ਼ ਦੌਰਾਨ ਕਰੀਬ ਸਾਢੇ ਛੇ ਸੌਕਿਸਾਨ ਸ਼ਹੀਦ ਹੋ ਗਏ ਹਨ, ਪਰ ਕੇਂਦਰ-ਸਰਕਾਰ ਨੇ ਤਾਨਾਸ਼ਾਹੀ ਢੰਗ ਨਾਲ ਚੁੱਪ ਵੱਟੀ ਹੋਈ ਹੈ। ਉਨ੍ਹਾ ਕਿਹਾ ਕਿ ਇਹ ਜਥੇਬੰਦੀਆਂ ਉਦੋਂ ਤੱਕ ਸੰਘਰਸ਼ ਲਈ ਡਟੀਆਂ ਰਹਿਣਗੀਆਂ, ਜਦੋਂ ਤੱਕ 3 ਖੇਤੀ ਕਾਨੂੰਨ, ਬਿਜਲੀ ਆਰਡੀਨੈਂਸ ਤੇ ਪਰਾਲੀ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰਾ ਰਾਕੇਸ਼ ਟਿਕੈਤ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਆਪਣੇ ਟਵਿੱਟਰ ਹੈਂਡਲਉੱਤੇ ਲਿਖ ਕੇ ਕਿਹਾ ਕਿ ‘ਸਰਕਾਰ ਅੱਖਾਂ ਖੋਲ੍ਹ ਕੇ ਦੇਖ ਲਵੇ, ਜਦੋਂ ਤਕ ਖੇਤੀ ਕਾਨੂੰਨ ਰੱਦ ਨਾ ਕੀਤੇ ਗਏਅਤੇ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ (ਐੱਮਐੱਸਪੀ) ਦੀ ਗਾਰੰਟੀ ਨਾ ਮਿਲੀ, ਉਦੋਂ ਤਕ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਣੀ। ਉਨ੍ਹਾਂ ਨੇ ਟਵੀਟ ਕੀਤਾ ਕਿ ਮੁੱਠੀ ਭਰ ਕਿਸਾਨ ਅਤੇ ਕੁਝ ਕੁ ਰਾਜਾਂ ਦਾ ਅੰਦੋਲਨ ਦੱਸਣ ਵਾਲੇ ਭਾਜਪਾ ਆਗੂ ਅੱਖਾਂ ਖੋਲ੍ਹ ਕੇ ਦੇਖਣ ਕਿ ਕਿਸਾਨਾਂ ਦੇ ਬੰਦ ਦੇ ਸੱਦੇਦਾ ਪੂਰਾ ਦੇਸ਼ ਸਮਰਥਨ ਕਰ ਰਿਹਾ ਹੈ ਤੇ ਬਿਨਾਂ ਕਿਸੇ ਦਬਾਅ ਤੇ ਹਿੰਸਾ ਦੇ ਇਤਿਹਾਸਕ ਸੰਘਰਸ਼ ਜਾਰੀ ਹੈ। ਇਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਉੱਤੇ ਦੇਸ਼ ਵਿੱਚ‘ਭਾਰਤ ਬੰਦ’ ਨੂੰ ਬੇਮਿਸਾਲ ਸਮਰਥਨ ਹੈ। ਇਸ ਦੇ ਨਾਲ ਉਨ੍ਹਾਂ ਨੇ ਨਾਗਰਿਕਾਂ ਨੂੰ ਹੋ ਰਹੀ ਪਰੇਸ਼ਾਨੀ ਲਈ ਮਾਫੀ ਵੀ ਮੰਗੀ ਤੇ ਲਿਖਿਆ ਕਿ ਕਿਸਾਨ ਵੀ 10 ਮਹੀਨੇ ਤੋਂ ਪਰੇਸ਼ਾਨੀਆਂਝੱਲ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸ਼ਰਦ ਪਵਾਰ ਨੇ ਕਿਹਾ: ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਖਮਿਆਜ਼ਾ ਦੇਸ਼ ਭੁਗਤ ਚੁੱਕੈ
ਦਸ਼ਰਥ ਬਣੇ ਕਲਾਕਾਰ ਨੇ ਰਾਮ ਦੇ ਵਿਯੋਗ ਵਿੱਚ ਪ੍ਰਾਣ ਤਿਆਗੇ
ਗਵਾਹਾਂ ਦੇ ਬਿਆਨਾਂ ਵਿੱਚ ਦੇਰੀ ਨਾਲ ਗਵਾਹੀ ਰੱਦ ਨਹੀਂ ਹੋ ਸਕਦੀ: ਸੁਪਰੀਮ ਕੋਰਟ
ਮੋਬਾਈਲ ਤੇ ਲੈਪਟਾਪ ਦੇ ਇੰਪੋਰਟਰ ਉੱਤੇ ਇਨਕਮ ਟੈਕਸ ਵਿਭਾਗ ਦੇ ਛਾਪੇ
ਗਾਇਕ ਰਾਸ਼ਿਦ ਖਾਨ ਤੋਂ ਪੰਜਾਹ ਲੱਖ ਦੀ ਫਿਰੌਤੀ ਮੰਗੀ ਗਈ
30 ਤੋਂ ਵੱਧ ਦੇਸ਼ਾਂ ਨੇ ਭਾਰਤ ਦੀ ਕੋਰੋਨਾ ਵੈਕਸੀਨ ਨੂੰ ਮਾਨਤਾ ਦਿੱਤੀ
ਗਲਵਾਨ ਦੇ ਵੀਡੀਓ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਝੰਬਿਆ
ਦੁਰਗਾ ਮੂਰਤੀ ਜਲ ਪ੍ਰਵਾਹ ਕਰਨ ਜਾਂਦੇ ਲੋਕਾਂ ਉੱਤੇ ਕਾਰ ਚੜ੍ਹਾ ਦਿੱਤੀ, ਚਾਰ ਮੌਤਾਂ
ਸਿੰਘੂ ਬਾਰਡਰ ਕਿਸਾਨ ਮੋਰਚੇ ਦੇ ਮੰਚ ਨੇੜਿਉਂ ਮਿਲੀ ਇਕ ਵਿਅਕਤੀ ਦੀ ਕੱਟੀ ਵੱਢੀ ਲਾਸ਼
ਅਮਿਤ ਸ਼ਾਹ ਦਾ ਦਬਕਾ: ਭਾਰਤ ਮੁੜ ਕੇ ਪਾਕਿ ਵਿਰੁੱਧ ਸਰਜੀਕਲ ਸਟਰਾਈਕ ਕਰ ਸਕਦੈ