Welcome to Canadian Punjabi Post
Follow us on

21

October 2021
 
ਪੰਜਾਬ

ਕੋਟਕਪੂਰਾ ਕਾਂਡ ਦੇ ਦੋਸ਼ੀਆਂ ਦੇ ਵਕੀਲ ਏ ਪੀ ਐੱਸ ਦਿਓਲ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣੇ

September 28, 2021 08:36 AM

ਚੰਡੀਗੜ੍ਹ, 27 ਸਤੰਬਰ, (ਪੋਸਟ ਬਿਊਰੋ)- ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਬਣਨ ਤੋਂ ਇਕ ਹਫ਼ਤਾ ਬਾਅਦ ਸਰਕਾਰ ਨੇ ਸੀਨੀਅਰ ਵਕੀਲ ਅਮਰ ਪ੍ਰੀਤ ਸਿੰਘ ਦਿਓਲ ਨੂੰ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ।
ਪਿਛਲੇ ਕਈ ਮਹੀਨਿਆਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਅਤੇ ਬਰਗਾੜੀ ਕਾਂਡ ਵਿੱਚ ਕੋਈ ਕਾਰਵਾਈ ਨਾ ਕਰਨ ਲਈ ਨਿੰਦਣ ਵਾਲੇ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਰਕਾਰ ਨੇ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਦੇ ਵਕੀਲ ਏ ਪੀ ਐੱਸ ਦਿਓਲ ਨੂੰ ਹੀ ਅੱਜ ਆਪਣਾ ਐਡਵੋਕੇਟ ਜਨਰਲ ਲਾ ਲਿਆ ਹੈ, ਜਿਸ ਕਾਰਨ ਸਰਕਾਰ ਦੀ ਨੁਕਤਾਚੀਨੀ ਹੋ ਰਹੀ ਹੈ।
ਵਰਨਣ ਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਦੇ ਕੇਸਾਂ ਵਿੱਚ ਕਾਂਗਰਸ ਆਗੂਆਂ ਨੇ ਸਾਬਕਾ ਡੀਜੀ ਪੀ ਸੁਮੇਧ ਸਿੰਘ ਸੈਣੀ ਅਤੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਖ਼ਿਲਾਫ਼ ਦੁਹਾਈ ਪਾ ਰੱਖੀ ਸੀ। ਇਨ੍ਹਾਂ ਕੇਸਾਂ ਵਿੱਚ ਅਮਰ ਪ੍ਰੀਤ ਸਿੰਘ ਦਿਓਲ ਨੇ ਹੀ ਇਨ੍ਹਾਂ ਪੁਲਸ ਅਫਸਰਾਂ ਨੂੰ ਰਾਹਤ ਦਿਵਾਈ ਸੀ।ਅੱਜ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਬਣੀ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਸੁਮੇਧ ਸਿੰਘ ਸੈਣੀ ਦੇ ਵਕੀਲ ਨੂੰ ਹੀ ਐਡਵੋਕੇਟ ਜਨਰਲ ਲਾ ਦਿੱਤਾ ਹੈ। ਇਸ ਤੋਂ ਪਹਿਲਾਂ 2017 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਵੇਲੇ ਐਡਵੋਕੇਟ ਜਨਰਲ ਦੇ ਅਹੁਦੇ ਲਈਏ ਪੀ ਐੱਸ ਦਿਓਲ ਦੇ ਨਾਂ ਦੀ ਚਰਚਾ ਚੱਲੀ ਸੀ, ਪਰ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਅਤੁਲ ਨੰਦਾ ਨੂੰ ਇਹ ਅਹੁਦਾ ਦਿੱਤਾ ਗਿਆ ਸੀ।ਜਦੋਂ ਪਿਛਲੀ 19 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤਾਂ ਉਨ੍ਹਾਂ ਨਾਲ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਅਸਤੀਫਾ ਦੇ ਦਿੱਤਾ ਸੀ, ਉਸ ਦਿਨ ਤੋਂ ਇਹ ਅਹੁਦਾ ਖਾਲੀ ਸੀ। ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀਕਰਨ ਦੇ ਲਈ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਕਾਫ਼ੀ ਮਿਹਨਤ ਕਰਨੀ ਪਈ ਅਤੇ ਕਰੀਬ ਦਸ ਨਾਵਾਂ ਉੱਤੇ ਚਰਚਾ ਪਿੱਛੋਂ ਬੀਤੇ ਸ਼ਨਿਚਰਵਾਰ ਨੂੰ ਏ ਪੀ ਐੱਸ ਦਿਓਲ ਦੇ ਨਾਂ ਦੀ ਸਿਫ਼ਾਰਸ਼ ਗਵਰਨਰ ਨੂੰ ਭੇਜ ਦਿੱਤੀ ਗਈ ਸੀ।
ਏ ਪੀ ਐੱਸ ਦਿਓਲ ਬੇਅਦਬੀ ਅਤੇ ਗੋਲੀ ਕਾਂਡਕੇਸ ਵਿੱਚ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਧੀ ਦੇ ਨਾਲ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਕੇਸ ਵੀ ਲੜ ਰਹੇ ਹਨ। ਸੁਮੇਧ ਸੈਣੀ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਹੋਵੇ ਜਾਂ ਸੈਣੀ ਤੇ ਉਮਰਾਨੰਗਲ ਖ਼ਿਲਾਫ਼ ਬੇਅਦਬੀ ਪਿੱਛੋਂ ਹੋਏ ਗੋਲ਼ੀਕਾਂਡਦਾ ਕੇਸ, ਉਨ੍ਹਾਂ ਖ਼ਿਲਾਫ਼ ਇਨ੍ਹਾਂ ਕੇਸਾਂ ਵਿੱਚ ਦਿਓਲ ਹੀ ਉਨ੍ਹਾਂ ਦੀ ਪੈਰਵੀ ਕਰਦੇ ਹਨ। ਹਾਈ ਕੋਰਟ ਨੇ ਸੁਮੇਧ ਸੈਣੀ ਦੇ ਖ਼ਿਲਾਫ਼ 2022 ਦੀਆਂ ਵਿਧਾਨ ਸਭਾ ਚੋਣਾਂ ਤਕ ਕਿਸੇ ਵੀ ਕੇਸ ਵਿੱਚ ਕਾਰਵਾਈ ਉੱਤੇ ਜੋ ਰੋਕ ਲਾਈ ਹੈ, ਉਸ ਵਿੱਚਦਿਓਲ ਹੀ ਸੈਣੀ ਦੇ ਵਕੀਲ ਸਨ।ਸੁਮੇਧ ਸੈਣੀ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਬਾਰੇ ਵਿਜਲੈਂਸ ਚੀਫ਼ ਖ਼ਿਲਾਫ਼ ਸੈਣੀ ਨੇ ਜਦੋਂ ਮਾਣਹਾਨੀ ਕੇਸ ਕੀਤਾ ਹੈ, ਉਸ ਵਿੱਚ ਵੀ ਸੈਣੀ ਦੇ ਵਕੀਲ ਦਿਓਲ ਹਨ।ਮੁੱਖ ਮੰਤਰੀ ਅਮਰਿੰਦਰ ਸਿੰਘ ਦੇਵਿਰੁੱਧ ਇੰਪਰੂਵਮੈਂਟ ਟਰੱਸਟ ਦੇ ਕੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਮਰਪ੍ਰੀਤ ਸਿੰਘ ਦਿਓਲ ਨੇ ਹੀ ਰਾਹਤ ਦਿਵਾਈ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਾਂਗਰਸੀ ਵਿਧਾਇਕ ਨੇ ਜਗਰਾਤੇ ਵਿੱਚ ਨੌਜਵਾਨ ਨੂੰ ਸ਼ਰੇਆਮ ਥੱਪੜ ਮਾਰੇ, ਵੀਡੀਓ ਵਾਇਰਲ
ਕੈਪਟਨ ਦੇ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਕਾਂਗਰਸ ਦੇ ਆਗੂ ਭੜਕੇ
ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾਉਣ ਦੇ ਆਪਣੇ ਫ਼ੈਸਲੇ ਨੂੰ ਅਟਲ ਆਖਿਆ
ਗੰਨ ਪੁਆਇੰਟ ਉਤੇ ਜਿਊਲਰ ਦੀ ਦੁਕਾਨ ਵਿੱਚੋਂ 10 ਲੱਖ ਦੀ ਲੁੱਟ
ਇੱਕ ਖਾਲਿਸਤਾਨੀ ਖਾੜਕੂ ਦੀ ਗ਼੍ਰਿਫ਼ਤਾਰੀ ਨਾਲ ਕੌਮਾਂਤਰੀ ਸੰਗਠਨ ਦਾ ਭੇਦ ਖੁੱਲ੍ਹਾ
ਜ਼ਿਲ੍ਹਾ ਅਟਾਰਨੀ ਦੀ ਰਾਏ ਬਿਨਾਂ ਐਸ ਸੀ,ਐਸ ਟੀ ਐਕਟ ਵਾਲੇ ਕੇਸ ਦਰਜ ਨਾ ਕਰੋ: ਹਾਈ ਕੋਰਟ
ਸਿੰਘੂ ਬਾਰਡਰ ਉੱਤੇ ਕਤਲ ਕਰਨ ਵਾਲਾ ਸਰਬਜੀਤ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਨਿਹੰਗ ਬਣਿਐ
ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਦੋ ਸਾਲਾਂ ਬਾਅਦ ਫਿਰ ਸ਼ੁਰੂ
ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ
ਝੋਨੇ ਦੀ ਖਰੀਦ ਅਤੇ ਚੁਕਾਈਂ ਵਿਚ ਭ੍ਰਿ਼ਸ਼ਟਾਚਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਆਸ਼ੂ