Welcome to Canadian Punjabi Post
Follow us on

21

October 2021
 
ਭਾਰਤ

ਭਾਰਤ ਬੰਦ: ਕਰਨਾਟਕ ਦੇ ਕਿਸਾਨ ਨੇਤਾ ਨੇ ਪੁਲਸ ਅਫਸਰ ਦੇ ਪੈਰ ਉੱਤੇ ਐੱਸ ਯੂ ਵੀ ਚੜ੍ਹਾ ਦਿੱਤੀ

September 28, 2021 08:34 AM

ਬੈਂਗਲੁਰੂ, 27 ਸਤੰਬਰ, (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਕਿਸਾਨਾਂ ਨੇ ਜਦੋਂ ਦੇਸ਼ਵਿਚ ਭਾਰਤ ਬੰਦ ਦਾ ਸੱਦਾ ਦਿੱਤਾ ਤਾਂ ਇਸ ਦੌਰਾਨ ਕਰਨਾਟਕਾ ਦੀ ਰਾਜਧਾਨੀ ਬੈਂਗਲੁਰੂ ਵਿਚ ਇੱਕ ਕਿਸਾਨ ਨੇਤਾ ਵੱਲੋਂਐੱਸ ਯੂ ਵੀ ਗੱਡੀ ਪੁਲਸ ਦੇ ਐੱਸ ਪੀ ਪੱਧਰ ਦੇ ਅਫਸਰ ਡੀ ਸੀ ਪੀ ਦੇ ਪੈਰ ਉੱਤੇ ਚੜ੍ਹਾ ਦਿੱਤੀ ਗਈ।ਸਮਾਂ ਰਹਿੰਦੇ ਤੋਂ ਹੋਰ ਪੁਲਸ ਮੁਲਾਜ਼ਮਾਂ ਨੇ ਡੀ ਸੀ ਪੀਦਾ ਪੈਰ ਉਸ ਕਾਰ ਦੇ ਪਹੀਏ ਹੇਠੋਂ ਖਿੱਚ ਲਿਆ।ਬੈਂਗਲੁਰੂ ਵਿਚ ਹੋਈ ਇਸ ਘਟਨਾ ਦੌਰਾਨਡੀ ਸੀ ਪੀ ਧਰਮੇਂਦਰ ਕੁਮਾਰ ਮੀਨਾ ਨੂੰ ਹੱਲਕੀ ਸੱਟ ਲੱਗੀ ਹੈ।
ਇਹ ਓਦੋਂ ਹੋਇਆ, ਜਦੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀਤੇਡੀ ਸੀ ਪੀ ਅਤੇ ਹੋਰ ਪੁਲਸ ਵਾਲੇ ਤੁਮਕੁਰ ਰੋਡ ਉੱਤੇ ਬਣੇ ਗੋਰਾਗੁੰਟੇ ਪਾਲਿਆ ਜੰਕਸ਼ਨ ਉੱਤੇਖੜੇ ਸਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਕੰਮ ਕਿਸਾਨਾਂ ਨੂੰ ਸ਼ਹਿਰ ਵਿੱਚਵੜਨ ਤੋਂ ਰੋਕਣਾ ਸੀ। ਇਸ ਦੌਰਾਨ ਇੱਕ ਐੱਸ ਯੂ ਵੀ ਨੇ ਸ਼ਹਿਰ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਓਥੇ ਖੜ੍ਹੇ ਪੁਲਸ ਤੇ ਹੋਰ ਅਧਿਕਾਰੀਆਂ ਨੇ ਐੱਸ ਯੂ ਵੀਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਾਰ ਡੀ ਸੀ ਪੀ ਧਰਮਿੰਦਰ ਕੁਮਾਰ ਦੇ ਪੈਰ ਉੱਤੇ ਚੜ੍ਹ ਗਈ।ਡੀ ਸੀ ਪੀ ਨੂੰ ਫਸਟ-ਏਡ ਦੀ ਸਹੂਲਤ ਦਿੱਤੀ ਗਈ, ਪਰਸੱਟ ਜਿ਼ਆਦਾ ਗੰਭੀਰ ਨਹੀਂ ਸੀ। ਪੁਲਸ ਨੇ ਗੱਡੀ ਜ਼ਬਤ ਕਰ ਲਈ ਅਤੇ ਅਤੇ ਕਿਸਾਨ ਆਗੂ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਤਾਮਿਲ ਨਾਡੂ ਸਰਕਾਰ ਵੱਲੋਂ ਮੰਦਰਾਂ ਦਾ 2138 ਕਿਲੋ ਸੋਨਾ ਢਾਲਣ ਦੀ ਤਿਆਰੀ
ਲਖੀਮਪੁਰ ਕਤਲ ਕੇਸ ਸੁਪਰੀਮ ਕੋਰਟ ਨੇ ਫਿਰ ਉੱਤਰ ਪ੍ਰਦੇਸ਼ ਸਰਕਾਰ ਨੂੰ ਝਾੜਾਂ ਪਾਈਆਂ
ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਕਰਾਉਣ ਦੀ ਮੰਗ ਚੁੱਕੀ
ਉਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਬੱਦਲ ਫਟੇ, 42 ਹੋਰ ਮੌਤਾਂ
ਮੂਡੀਜ਼ ਦੀ ਨਜ਼ਰ ਵਿੱਚ ਭਾਰਤੀ ਬੈਂਕਾਂ ਦੀ ਸਾਖ ਸੁਧਰੀ
ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ: ਪ੍ਰਿਅੰਕਾ ਗਾਂਧੀ
ਉਗਰਾਹਾਂ ਨੇ ਕਿਹਾ: ਨਿਹੰਗਾਂ ਦੀ ਸੰਸਥਾ ਕਦੇ ਵੀ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਰਹੀ
ਕੇਰਲ ਵਿੱਚ ਭਾਰੀ ਬਾਰਸ਼ ਦਾ ਕਹਿਰ, 21 ਲੋਕਾਂ ਦੀ ਮੌਤ
ਕਾਲਜ ਵਿੱਚ ਸਿਰਫ ਹਿੰਦੂਆਂ ਲਈ ਨੌਕਰੀ ਦੇ ਇਸ਼ਤਿਹਾਰ ਤੋਂ ਹੰਗਾਮਾ
ਵਿਧਾਇਕ ਨੇ ਕਿਹਾ: ਖੇਡ ਮੈਦਾਨ ਦੀ ਜ਼ਮੀਨ ਹਥਿਆਉਣ ਵਾਲਿਆਂ ਦੇ ਹੱਥ ਵੱਢ ਦੇਵਾਂਗਾ