Welcome to Canadian Punjabi Post
Follow us on

21

October 2021
 
ਭਾਰਤ

ਵਿੱਤ ਮੰਤਰੀ ਨੇ ਮੰਨਿਆ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਅਜੇ ਤੱਕ ਬੈਂਕਿੰਗ ਸਹੂਲਤ ਹੀ ਨਹੀਂ

September 28, 2021 02:33 AM

ਮੁੰਬਈ, 27 ਸਤੰਬਰ (ਪੋਸਟ ਬਿਊਰੋ)- ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਉਚ ਪੱਧਰੀ ਆਰਥਿਕ ਗਤੀਵਿਧੀਆਂ ਹੋਣ ਦੇ ਬਾਵਜੂਦ ਬੈਂਕਿੰਗ ਦੀ ਘਾਟ ਹੈ।
ਮੁੰਬਈ ਵਿਖੇ ਇੰਡੀਅਨ ਬੈਂਕ ਐਸੋਸੀਏਸ਼ਨ (ਆਈ ਬੀ ਏ) ਦੇ ਇੱਕ ਪ੍ਰੋਗਰਾਮ ਵਿੱਚ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੂੰ ਕਿਹਾ ਕਿ ਉਹ ਆਪਣੀ ਮੌਜੂਦਗੀ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਿਹਤਰ ਕਰਨ। ਉਨ੍ਹਾ ਨੇ ਬੈਂਕਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਬਦਲ ਹੈ ਕਿ ਉਹ ਤੈਅ ਕਰ ਸਕਦੇ ਹਨ ਕਿ ਗਲੀ-ਮੁਹੱਲੇ ਵਿੱਚ ਛੋਟੇ ਪੱਧਰ ਦੇ ਮਾਡਲ ਜ਼ਰੀਏ ਕਿੱਥੇ ਬੈਂਕਿੰਗ ਮੌਜੂਦਗੀ ਦਰਜ ਕਰਵਾਉਣ ਦੀ ਜ਼ਰੂਰਤ ਹੈ।ਸੀਤਾਰਮਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਡਿਜੀਟਲ ਦੇ ਖ਼ਿਲਾਫ਼ ਨਹੀਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬੈਂਕਾਂ ਦੇ ਵਹੀ-ਖ਼ਾਤੇ ਜ਼ਿਆਦਾ ਸਾਫ਼-ਸੁਥਰੇ ਹਨ ਤੇ ਇਸ ਨਾਲ ਸਰਕਾਰ ਨੂੰ ਮਦਦ ਮਿਲੇਗੀ, ਕਿਉਂਕਿ ਮੁੜ-ਪੂੰਜੀਕਰਨ ਦੀਆਂ ਲੋੜਾਂ ਘਟ ਰਹੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਗਾਮੀ ਕੌਮੀ ਜਾਇਦਾਦ ਕੰਪਨੀ ਨੂੰ ‘ਬੈਡ ਬੈਂਕ’ ਨਹੀਂ ਕਿਹਾ ਜਾਣਾ ਚਾਹੀਦਾ, ਜਿਵੇਂ ਅਮਰੀਕਾ ਵਿੱਚ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਫੁਰਤੀਲੇ ਹੋਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਹਰੇਕ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ 400 ਅਰਬ ਡਾਲਰ ਦੇ ਬਰਾਮਦ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਉਨ੍ਹਾਂ ਨੇ ਮੰਨਿਆ ਕਿ ਭਾਰਤ ਦੇ ਕਈ ਜਿ਼ਲਿਆਂ ਵਿੱਚ ਅੱਜ ਤੱਕ ਵੀ ਬੈਂਕਿੰਗ ਦੀ ਸਹੂਲਤ ਨਹੀਂ ਪੁਚਾਈ ਜਾ ਸਕੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਤਾਮਿਲ ਨਾਡੂ ਸਰਕਾਰ ਵੱਲੋਂ ਮੰਦਰਾਂ ਦਾ 2138 ਕਿਲੋ ਸੋਨਾ ਢਾਲਣ ਦੀ ਤਿਆਰੀ
ਲਖੀਮਪੁਰ ਕਤਲ ਕੇਸ ਸੁਪਰੀਮ ਕੋਰਟ ਨੇ ਫਿਰ ਉੱਤਰ ਪ੍ਰਦੇਸ਼ ਸਰਕਾਰ ਨੂੰ ਝਾੜਾਂ ਪਾਈਆਂ
ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਕਰਾਉਣ ਦੀ ਮੰਗ ਚੁੱਕੀ
ਉਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਬੱਦਲ ਫਟੇ, 42 ਹੋਰ ਮੌਤਾਂ
ਮੂਡੀਜ਼ ਦੀ ਨਜ਼ਰ ਵਿੱਚ ਭਾਰਤੀ ਬੈਂਕਾਂ ਦੀ ਸਾਖ ਸੁਧਰੀ
ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ: ਪ੍ਰਿਅੰਕਾ ਗਾਂਧੀ
ਉਗਰਾਹਾਂ ਨੇ ਕਿਹਾ: ਨਿਹੰਗਾਂ ਦੀ ਸੰਸਥਾ ਕਦੇ ਵੀ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਰਹੀ
ਕੇਰਲ ਵਿੱਚ ਭਾਰੀ ਬਾਰਸ਼ ਦਾ ਕਹਿਰ, 21 ਲੋਕਾਂ ਦੀ ਮੌਤ
ਕਾਲਜ ਵਿੱਚ ਸਿਰਫ ਹਿੰਦੂਆਂ ਲਈ ਨੌਕਰੀ ਦੇ ਇਸ਼ਤਿਹਾਰ ਤੋਂ ਹੰਗਾਮਾ
ਵਿਧਾਇਕ ਨੇ ਕਿਹਾ: ਖੇਡ ਮੈਦਾਨ ਦੀ ਜ਼ਮੀਨ ਹਥਿਆਉਣ ਵਾਲਿਆਂ ਦੇ ਹੱਥ ਵੱਢ ਦੇਵਾਂਗਾ