Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਪੰਜਾਬ

ਪਿਸਤੌਲ ਦਿਖਾ ਕੇ ਦਸ ਲੱਖ ਦੀ ਨਕਦੀ ਤੇ ਵੱਖ-ਵੱਖ ਦੇਸ਼ਾਂ ਦੀ ਕਰੰਸੀ ਲੁੱਟੀ

September 28, 2021 01:57 AM

ਅੰਮ੍ਰਿਤਸਰ, 27 ਸਤੰਬਰ (ਪੋਸਟ ਬਿਊਰੋ)- ਇਥੇ ਸੁਲਤਾਨਵਿੰਡ ਰੋਡ ਉੱਤੇ ਥਾਣਾ-ਸੀ ਡਵੀਜ਼ਨ ਦੇ ਨੇੜੇ ਇੱਕ ਕੱਪੜੇ ਅਤੇ ਵੈਸਟਰਨ ਮਨੀ ਐਕਸਚੇਂਜ ਦੀ ਦੁਕਾਨ ਤੋਂ ਚਾਰ ਹਥਿਆਰਬੰਦ ਲੁਟੇਰਿਆਂ ਨੇੇ ਪਿਸਤੌਲ ਦੀ ਨੋਕ ਉੱਤੇ ਲਗਭਗ 10 ਲੱਖ ਰੁਪਏ ਦੀ ਨਕਦੀ ਅਤੇ ਪੰਜ ਤੋਂ ਛੇ ਲੱਖ ਰੁਪਏ ਦੀ ਵੱਖ-ਵੱਖ ਮੁਲਕਾਂ ਦੀ ਕਰੰਸੀ ਲੁੱਟ ਲਈ ਹੈ।
‘ਬਿੱਲੇ ਦੀ ਹੱਟੀ’ ਨਾਂਅ ਦੀ ਦੁਕਾਨ ਉੱਤੇ ਵਾਪਰੀ ਇਸ ਘਟਨਾ ਬਾਰੇ ਦੁਕਾਨ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਲਗਭਗ 11.30 ਵਜੇ ਦੁਕਾਨ ਵਿੱਚ ਚਾਰ ਜਣੇ ਆਏ, ਜਿਨ੍ਹਾਂ ਨੇ ਮੁੰਹ ਢੱਕੇ ਹੋਏ ਸਨ। ਇਨ੍ਹਾਂ ਨੇ ਦੁਕਾਨ ਵਿੱਚ ਵੜਦੇ ਸਾਰ ਪਿਸਤੌਲ ਕੱਢ ਲਏ ਅਤੇ ਮਨੀ ਐਕਸਚੇਂਜ ਕਾਊਂਟਰ ਤੋਂ ਸਾਰੀ ਨਕਦੀ ਖੋਹ ਲਈ। ਇਸ ਦੌਰਾਨ ਮਨੀ ਐਕਸਚੇਂਜ ਕਰਾਉਣ ਵਾਸਤੇ ਆਏ ਇੱਕ ਗਾਹਕ ਕੋਲੋਂ ਵੀ ਇੱਕ ਲੱਖ ਦੀ ਨਕਦੀ ਖੋਹ ਲਈ। ਲੁਟੇਰਿਆਂ ਨੇ ਵੱਖ-ਵੱਖ ਮੁਲਕਾਂ ਦੀ ਇੱਥੇ ਰੱਖੀ ਕਰੰਸੀ ਵੀ ਖੋਹ ਲਈ ਅਤੇ ਦੁਕਾਨ ਵਿੱਚ ਬੈਠੇ ਉਸ ਦੇ ਭਤੀਜੇ ਦੀ ਸੋਨੇ ਦੀ ਚੇਨ ਵੀ ਖੋਹ ਲਈ ਅਤੇ ਫਰਾਰ ਹੋ ਗਏ।ਦੁਕਾਨਦਾਰ ਦੇ ਬੇਟੇ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲ ਤੋਂ ਮਨੀ ਐਕਸਚੇਂਜ ਦਾ ਕੰਮ ਕਰ ਰਿਹਾ ਹੈ। ਸ਼ਨੀਵਾਰ ਅਤੇ ਐਤਵਾਰ ਛੁੱਟੀ ਹੋਣ ਕਾਰਨ ਉਸ ਨੇ ਕੰਮ ਵਾਸਤੇ ਦਸ ਲੱਖ ਰੁਪਏ ਨਕਦ ਕਢਵਾਏ ਸਨ। ਇਸ ਵਿੱਚੋਂ ਕੁਝ ਰਕਮ ਕੱਲ੍ਹ ਗਾਹਕਾਂ ਨੂੰ ਦਿੱਤੀ ਸੀ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੌਲ ਉਸ ਦੇ ਸਿਰ ਉੱਤੇ ਤਾਣ ਕੇ ਸਾਰੀ ਨਕਦੀ ਤੇ ਹੋਰ ਮੁਲਕਾਂ ਦੀ ਕਰੰਸੀ ਖੋਹੀ ਅਤੇ ਫਰਾਰ ਹੋ ਗਏ। ਇਸ ਦੌਰਾਨ ਪਤਾ ਲੱਗਾ ਕਿ ਦੁਕਾਨ ਦੇ ਸੀ ਸੀ ਟੀ ਵੀ ਕੈਮਰੇ ਖਰਾਬ ਸਨ, ਜਦੋਂ ਕਿ ਦੁਕਾਨ ਦੇ ਬਾਹਰ ਗਲੀ ਵਿੱਚ ਲੱਗੇ ਕੈਮਰੇ ਤੋਂ ਚਾਰ ਜਣਿਆਂ ਦੇ ਦੁਕਾਨ ਵਿੱਚ ਵੜਨ ਤੇ ਵਾਪਸ ਆਉਣ ਦੀ ਫੁਟੇਜ ਦਿਖਾਈ ਦਿੰਦੀ ਹੈ। ਲੁੱਟੇ ਗਏ ਦੁਕਾਨਦਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਛੇ ਸੀ, ਜਿਨ੍ਹਾਂ ਵਿੱਚੋਂ ਦੋ ਬਾਹਰ ਮੋਟਰ ਸਾਈਕਲਾਂ ਉੱਤੇ ਬੈਠੇ ਹੋਏ ਸਨ। ਇਸ ਦੌਰਾਨ ਏ ਡੀ ਸੀ ਪੀ ਹਰਪਾਲ ਸਿੰਘ ਤੇ ਹੋਰ ਘਟਨਾ ਸਥਾਨ ਉੱਤੇ ਪੁੱਜੇ ਸਨ, ਜਿਨ੍ਹਾਂ ਨੇੇ ਘਟਨਾ ਬਾਰੇ ਪੁੱਛਗਿੱਛ ਕੀਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਤੌਰ `ਤੇ ਪਾਬੰਦੀ ਮਜ਼ਦੂਰ ਦਿਵਸ ਮੌਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਜ਼ਿਲ੍ਹੇ ਵਿੱਚ 11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ "ਸ੍ਰੀ ਗੁਰੂ ਤੇਗ ਬਹਾਦਰ ਜੀ" ਦਾ ਪ੍ਰਕਾਸ਼ ਪੁਰਬ ਰਕਬਾ ਭਵਨ ਵਿਖੇ ਮਨਾਇਆ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਡੀ.ਪੀ.ਆਰ.ਓ. ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੈ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ