Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਤਿੰਨ ਸਾਲ ਚੀਨ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਦੋਵੇਂ ਮਾਈਕਲ ਕੈਨੇਡਾ ਪਹੁੰਚੇ

September 27, 2021 10:33 AM

ਓਟਵਾ, 26 ਸਤੰਬਰ (ਪੋਸਟ ਬਿਊਰੋ) : 1,000 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਜ਼ ਆਖਿਰਕਾਰ ਸ਼ਨਿੱਚਰਵਾਰ ਨੂੰ ਸਹੀ ਸਲਾਮਤ ਕੈਨੇਡਾ ਪਹੁੰਚ ਗਏ।
10 ਦਸੰਬਰ, 2018 ਤੋਂ ਜਾਸੂਸੀ ਦੇ ਦੋਸ਼ਾਂ ਹੇਠ ਚੀਨ ਵਿੱਚ ਨਜ਼ਰਬੰਦ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਸ਼ਨਿੱਚਰਵਾਰ ਨੂੰ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੋਵਾਂ ਮਾਈਕਲਜ਼ ਦੇ ਨਾਲ ਨਾਲ ਕਈ ਹੋਰਨਾਂ ਕੈਨੇਡੀਅਨਾਂ ਦਾ ਸਵਾਗਤ ਗਲੇ ਮਿਲ ਕੇ ਕੀਤਾ ਗਿਆ। ਇਸ ਸਬੰਧ ਵਿੱਚ ਸਾਹਮਣੇ ਆਈ ਫੁਟੇਜ ਵਿੱਚ ਸਾਰਿਆਂ ਦੇ ਮਾਸਕ ਪਾਏ ਨਜ਼ਰ ਆ ਰਹੇ ਹਨ।
ਪ੍ਰਧਾਨ ਮੰਤਰੀ ਆਫਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਮਾਈਕਲ ਕਾਫੀ ਭਾਵੁਕ ਸਨ ਤੇ ਉਨ੍ਹਾਂ ਵੱਲੋਂ ਕਿਸੇ ਦੇ ਵੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ।ਬਾਅਦ ਵਿੱਚ ਮਾਈਕਲ ਕੋਵਰਿਗ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਪਹੁੰਚਿਆ ਤੇ ਉਸ ਦਾ ਸਵਾਗਤ ਉਸ ਦੀ ਭੈਣ ਤੇ ਪਤਨੀ ਵੱਲੋਂ ਕੀਤਾ ਗਿਆ। ਉਹ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਕੋਵਰਿਗ ਨੇ ਇੱਥੇ ਮੀਡੀਆ ਨਾਲ ਥੋੜ੍ਹੀ ਜਿਹੀ ਗੱਲਬਾਤ ਕੀਤੀ ਜਿੱਥੇ ਉਸ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ।
ਇਸ ਦੌਰਾਨ ਸ਼ਨਿੱਚਰਵਾਰ ਨੂੰ ਕੀਤੇ ਇੱਕ ਟਵੀਟ ਵਿੱਚ ਟਰੂਡੋ ਨੇ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਦਾ ਸਵਾਗਤ ਕੀਤਾ। ਉਨ੍ਹਾਂ ਆਖਿਆ ਕਿ ਦੋਵਾਂ ਮਾਈਕਲਜ਼ ਨੇ ਕਮਾਲ ਦੀ ਹਿੰਮਤ,ਹਲੀਮੀ ਤੇ ਦ੍ਰਿੜਤਾ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਆਖਿਆ ਕਿ ਤੁਹਾਨੂੰ ਇਹ ਪਤਾ ਸੀ ਕਿ ਇਹ ਦੋਵੇਂ ਜਾਣਦੇ ਸਨ ਕਿ ਦੇਸ਼ ਵਿੱਚ ਬੈਠੇ ਕੈਨੇਡੀਅਨਜ਼ ਉਨ੍ਹਾਂ ਦੀ ਰਿਹਾਈ ਲਈ ਕੰਮ ਕਰਦੇ ਰਹਿਣਗੇ।ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਤੇ ਐਨਡੀਪੀ ਆਗੂ ਜਗਮੀਤ ਸਿੰਘ ਦੇ ਨਾਲ ਨਾਲ ਦੋਵਾਂ ਮਾਈਕਲਜ਼ ਨੂੰ ਜਾਨਣ ਵਾਲੇ ਕੈਨੇਡੀਅਨਜ਼ ਵੱਲੋਂ ਉਨ੍ਹਾਂ ਦੀ ਰਿਹਾਈ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਕੈਨੇਡਾ ਦੇ ਅੰਬੈਸਡਰ ਨੇ ਦੱਸਿਆ ਕਿ ਚੀਨ ਦੀ ਸਰਕਾਰ ਨੇ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਛੱਡਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਇੱਕ ਇੰਟਰਵਿਊ ਦੌਰਾਨ ਅੰਬੈਸਡਰ ਕਰਸਟਨ ਹਿੱਲਮੈਨ ਨੇ ਆਖਿਆ ਕਿ ਹੁਆਵੇ ਦੀ ਐਗਜੈ਼ਕਟਿਵ ਮੈਂਗ ਵੈਨਜ਼ੋਊ ਦੇ ਕੇਸ ਵਿੱਚ ਅਮਰੀਕੀ ਵਿਭਾਗ ਵੱਲੋਂ ਨਿਆਂਇਕ ਗੱਲਬਾਤ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਮਸਲੇ ਦਾ ਕੋਈ ਹੱਲ ਨਿਕਲਦਿਆਂ ਵੇਖ ਕੇ ਚੀਨ ਨੇ ਵੀ ਨਜ਼ਰਬੰਦ ਕੀਤੇ ਦੋ ਕੈਨੇਡੀਅਨਜ਼ ਨੂੰ ਛੱਡਣ ਸਬੰਧੀ ਪੈ ਰਹੇ ਦਬਾਅ ਅੱਗੇ ਝੁਕਣਾ ਸ਼ੁਰੂ ਕਰ ਦਿੱਤਾ ਹੈ। ਜਿ਼ਕਰਯੋਗ ਹੈ ਕਿ ਕੋਵਰਿਗ ਤੇ ਸਪੇਵਰ ਨੂੰ 10 ਦਸੰਬਰ, 2018 ਤੋਂ ਜਾਸੂਸੀ ਕਰਨ ਦੇ ਦੋਸ਼ ਵਿੱਚ ਚੀਨ ਨੇ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ।
ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਵੱਲੋਂ ਮੈਂਗ ਦੀ ਹਵਾਲਗੀ ਸਬੰਧੀ ਮਾਮਲੇ ਨੂੰ ਛੱਡਣ ਤੋਂ ਇੱਕ ਦਿਨ ਬਾਅਦ ਹੀ ਚੀਨ ਨੇ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਛੱਡਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ। ਇਨ੍ਹਾਂ ਦੋਵਾਂ ਕੈਨੇਡੀਅਨਜ਼ ਨੂੰ ਨਜ਼ਰਬੰਦ ਕੀਤੇ ਜਾਣ ਦੇ ਮਾਮਲੇ ਨੂੰ ਚੀਨ ਦੀ ਟੈਲੀਕੌਮ ਜਾਇੰਟ ਸੀਐਫਓ ਦੀ ਗ੍ਰਿਫਤਾਰੀ ਨਾਲ ਜੋੜ ਕੇ ਵੇਖਿਆ ਗਿਆ। ਪਰ ਚੀਨ ਵੱਲੋਂ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਕਿ ਇਹ ਦੋਵੇਂ ਮਾਮਲੇ ਆਪਸ ਵਿੱਚ ਕਿਸੇ ਤਰ੍ਹਾਂ ਜੁੜੇ ਹੋਏ ਹਨ।
ਹਿੱਲਮੈਨ ਨੇ ਆਖਿਆ ਕਿ ਅਮਰੀਕਾ ਨੇ ਅਜਿਹੀ ਕੋਈ ਸ਼ਰਤ ਨਹੀਂ ਸੀ ਰੱਖੀ ਕਿ ਦੋਵੇਂ ਮਾਈਕਲਜ਼ ਨੂੰ ਛੱਡਣ ਤੋਂ ਬਾਅਦ ਹੀ ਮੈਂਗ ਖਿਲਾਫ ਲੱਗੇ ਦੋਸ਼ਾਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਵੱਖਰੀ ਤੇ ਆਜ਼ਾਦਾਨਾ ਪ੍ਰਕਿਰਿਆ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼