ਨਾਲੰਦਾ, 25 ਸਤੰਬਰ (ਪੋਸਟ ਬਿਊਰੋ)- ਬਿਹਾਰ ਵਿੱਚ ਗੁਆਂਢੀ ਦੇ ਫਿ੍ਰਜ਼ ਤੋਂ ਮਿਠਾਈ ਚੋਰੀ ਕਰਨ ਦੇ ਦੋਸ਼ੀ ਇੱਕ ਬੱਚੇ ਨੂੰ ਜਿ਼ਲਾ ਨਾਲੰਦਾ ਦੀ ਜੁਵੇਨਾਈਲ ਕੋਰਟ ਨੇ ਕੱਲ੍ਹ ਬਰੀ ਕਰ ਦਿੱਤਾ ਅਤੇ ਪੁਲਸ ਅਤੇ ਸਿ਼ਕਾਇਤ ਕਰਤਾ ਔਰਤ ਨੂੰ ਇਹ ਵੀ ਕਿਹਾ ਕਿ ‘ਮੱਖਣ ਚੋਰੀ ਬਾਲ ਲੀਲਾ ਹੈ ਤਾਂ ਮਿਠਾਈ ਚੋਰੀ ਅਪਰਾਧ ਕਿਵੇਂ?’
ਜੁਵੇਨਾਈਲ ਦੇ ਚੀਫ ਮਜਿਸਟ੍ਰੇਟ ਮਾਨਵਿੰਦਰ ਮਿਸ਼ਰਾ ਨੇ ਕਿਹਾ, ‘ਸਾਨੂੰ ਬੱਚਿਆਂ ਬਾਰੇ ਸਹਿਨਸ਼ੀਲ ਹੋਣਾ ਪਵੇਗਾ। ਉਨ੍ਹਾਂ ਦੀ ਕੁਝ ਗਲਤੀਆਂ ਨੂੰ ਸਮਝਣਾ ਪਵੇਗਾ ਕਿ ਆਖੀਰ ਬੱਚੇ ਵਿੱਚ ਭਟਕਣ ਕਿਸ ਹਾਲਤ ਵਿੱਚ ਆਈ ਹੈ। ਇੱਕ ਵਾਰ ਅਸੀਂ ਬੱਚੇ ਦੀ ਮਜ਼ਬੂਰੀ, ਹਾਲਾਤ, ਸਮਾਜਿਕ ਸਥਿਤੀ ਨੂੰ ਸਮਝ ਜਾਈਏ ਤਾਂ ਉਨ੍ਹਾਂ ਦੇ ਇਨ੍ਹਾਂ ਛੋਟੇ ਅਪਰਾਧਾਂਨੂੰ ਰੋਕਣ ਦੇ ਲਈ ਸਮਾਜ ਖੁਦ ਅੱਗੇ ਆਉਣ ਅਤੇ ਮਦਦ ਕਰਨ ਲਈ ਤਿਆਰ ਹੋ ਜਾਵੇਗਾ।’
ਦੋਸ਼ੀ ਬੱਚਾ ਆਰਾ ਦਾ ਰਹਿਣ ਵਾਲਾ ਹੈ ਅਤੇ ਉਹ ਆਪਣੇ ਨਾਨਕੇ ਆਇਆ ਸੀ। ਸੱਤ ਸਤੰਬਰ ਨੂੰ ਭੁੱਖ ਲੱਗੀ ਤਾਂਉਸ ਨੇ ਗੁਆਂਢੀ ਮਾਮੀ ਦੇ ਘਰ ਦਾ ਫਿ੍ਰਜ਼ ਖੋਲ ਕੇ ਉਸ ਵਿੱਚ ਰੱਖੀ ਮਿਠਾਈ ਖਾ ਲਈ। ਉਦੋਂ ਮਾਮੀ ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਚੀਫ ਮਜਿਸਟ੍ਰੇਟ ਨੇ ਕਿਹਾ, ‘ਜੇ ਅੱਜ ਦੇ ਸਮਾਜ ਵਰਗਾ ਓਦੋਂ ਦਾ ਸਮਾਜ ਹੁੰਦਾ ਤਾਂ ਬਾਲ ਲੀਲਾ ਦੀ ਕਥਾ ਹੀ ਨਹੀਂ ਹੁੰਦੀ।’ ਮਜਿਸਟ੍ਰੇਟ ਨੇ ਆਦੇਸ਼ ਵਿੱਚ ਇਹ ਵੀ ਕਿਹਾ ਹੈ ਕਿ ਗੁਆਂਢੀ ਨੂੰ ਭੁੱਖ ਲੱਗੀ ਹੈ, ਬੀਮਾਰ ਹੈ, ਲਾਚਾਰ ਹੈ ਤਾਂ ਸਰਕਾਰ ਨੂੰ ਕੋਸਣ ਤੋਂ ਪਹਿਲਾਂ ਸਾਨੂੰ ਆਪਣੀ ਸਮਰੱਥਾ ਦੇ ਅਨੁਸਾਰ ਪਹਿਲ ਕਰਨੀ ਹੋਵੇਗੀ।’