Welcome to Canadian Punjabi Post
Follow us on

21

October 2021
 
ਕੈਨੇਡਾ

ਅਗਲੇ ਹਫਤੇ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਲੱਗੀ ਪਾਬੰਦੀ ਹਟਾਵੇਗਾ ਕੈਨੇਡਾ

September 22, 2021 09:57 PM

ਕੋਵਿਡ-19 ਸਬੰਧੀ ਨਵੀਆਂ ਸਕਰੀਨਿੰਗ ਪ੍ਰੋਟੋਕਾਲਜ਼ ਹੋਣਗੀਆਂ ਲਾਗੂ

ਓਟਵਾ, 22 ਸਤੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਅਗਲੇ ਹਫਤੇ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਤੋਂ ਕਈ ਮਹੀਨਿਆਂ ਤੋਂ ਜਾਰੀ ਪਾਬੰਦੀ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਇਹ ਸੱਭ ਕੋਵਿਡ-19 ਸਬੰਧੀ ਨਵੀਆਂ ਸਕਰੀਨਿੰਗ ਪ੍ਰੋਟੋਕਾਲਜ਼ ਲਾਗੂ ਹੋਣ ਤੋਂ ਬਾਅਦ ਹੀ ਸੰਭਵ ਹੋਵੇਗਾ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਟਰਾਂਸਪੋਰਟ ਕੈਨੇਡਾ ਨੇ ਆਖਿਆ ਕਿ ਮੌਜੂਦਾ ਪਾਬੰਦੀਆਂ ਵਿੱਚ 26 ਸਤੰਬਰ ਤੱਕ ਰਾਤ ਦੇ 11:59 ਵਜੇ ਤੱਕ ਵਾਧਾ ਕੀਤਾ ਜਾਵੇਗਾ। ਵੈਸੇ ਵੀ ਇਹ ਪਾਬੰਦੀਆਂ ਉਸੇ ਦਿਨ ਹੀ ਖਤਮ ਹੋਣ ਜਾ ਰਹੀਆਂ ਸਨ। ਉਸ ਸਮੇਂ ਤੱਕ ਭਾਰਤ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਡਿਪਾਰਚਰ ਤੋਂ 18 ਘੰਟੇ ਦੇ ਅੰਦਰ ਅੰਦਰ ਦਿੱਲੀ ਏਅਰਪੋਰਟ ਉੱਤੇ ਸਥਿਤ ਮਨਜ਼ੂਰਸ਼ੁਦਾ ਜੀਨਸਟ੍ਰਿੰਗਜ਼ ਲੈਬੋਰੇਟਰੀ ਤੋਂ ਕੋਵਿਡ-19 ਦਾ ਨੈਗੇਟਿਵ ਮੌਲੀਕਿਊਲਰ ਟੈਸਟ ਕਰਵਾਏ ਹੋਣ ਦਾ ਸਬੂਤ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਨੂੰ ਆਪਣੀ ਵੈਕਸੀਨੇਸ਼ਨ ਦਾ ਵੇਰਵਾ ਐਰਾਈਵਕੈਨ ਐਪ ਜਾਂ ਵੈੱਬਸਾਈਟ ਉੱਤੇ ਅਪਲੋਡ ਕਰਨਾ ਹੋਵੇਗਾ।
ਬਿਆਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਾ ਕਰ ਸਕਣ ਵਾਲੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਜਾਵੇਗਾ। ਜਿਹੜੇ ਟਰੈਵਲਰਜ਼ ਅਸਿੱਧੇ ਰੂਟ ਰਾਹੀਂ ਭਾਰਤ ਤੋਂ ਕੈਨੇਡਾ ਆਉਣਗੇ ਉਨ੍ਹਾਂ ਨੂੰ ਡਿਪਾਰਚਰ ਤੋਂ 72 ਘੰਟੇ ਦੇ ਅੰਦਰ ਅੰਦਰ ਤੀਜੀ ਕੰਟਰੀ ਤੋਂ ਨੈਗੇਟਿਵ ਮੌਲੀਕਿਊਲਰ ਟੈਸਟ ਪੇਸ਼ ਕਰਨਾ ਹੋਵੇਗਾ। ਟਰਾਂਸਪੋਰਟ ਕੈਨੇਡਾ ਨੇ ਆਖਿਆ ਕਿ ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਤੋਂ ਪਹਿਲਾਂ ਤਿੰਨ ਡਾਇਰੈਕਟ ਫਲਾਈਟਸ ਭਾਰਤ ਤੋਂ ਬੁੱਧਵਾਰ ਨੂੰ ਕੈਨੇਡਾ ਪਹੁੰਚਣਗੀਆਂ ਤੇ ਇੱਥੇ ਪਹੁੰਚਣ ਉਪਰੰਤ ਸਾਰੇ ਪੈਸੈਂਜਰਜ਼ ਦੀ ਵਾਇਰਸ ਸਬੰਧੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਵੇਂ ਮਾਪਦੰਡ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
ਜਿ਼ਕਰਯੋਗ ਹੈ ਕਿ ਕੈਨੇਡਾ ਨੇ 22 ਅਪਰੈਲ ਨੂੰ ਭਾਰਤ ਤੋਂ ਆਉਣ ਵਾਲੀਆਂ ਡਾਇਰੈਕਟ ਉਡਾਨਾਂ ਉੱਤੇ ਪਾਬੰਦੀ ਲਾ ਦਿੱਤੀ ਸੀ। ਅਜਿਹਾ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਮਨੁੱਖਾਂ ਲਈ ਆਈਵਰਮੈਕਟਿਨ ਦੀ ਵਰਤੋਂ ਹੋ ਸਕਦੀ ਹੈ ਖਤਰਨਾਕ
ਐਮਪੀਜ਼ ਲਈ ਨਵੀਂ ਵੈਕਸੀਨੇਸ਼ਨ ਪਾਲਿਸੀ ਖਿਲਾਫ ਕੰਜ਼ਰਵੇਟਿਵ ਖੁੱਲ੍ਹ ਕੇ ਨਿੱਤਰੇ
ਹਾਊਸ ਆਫ ਕਾਮਨਜ਼ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਵਿਰੋਧੀ ਆਗੂਆਂ ਨਾਲ ਅੱਜ ਵੀ ਵਿਚਾਰ ਵਟਾਂਦਰਾ ਕਰਨਗੇ ਟਰੂਡੋ
ਵੈਕਸੀਨੇਸ਼ਨ ਮੁਕੰਮਲ ਕਰਵਾਉਣ ਵਾਲਿਆਂ ਨੂੰ ਹੀ ਹੋਵੇਗੀ ਹਾਊਸ ਆਫ ਕਾਮਨਜ਼ ਵਿੱਚ ਜਾਣ ਦੀ ਇਜਾਜ਼ਤ
ਅੱਜ ਕੈਮਲੂਪਸ ਦਾ ਦੌਰਾ ਕਰਨਗੇ ਟਰੂਡੋ
ਹਾਇਤੀ ਵਿੱਚ ਇੱਕ ਕੈਨੇਡੀਅਨ ਸਮੇਤ 17 ਮਿਸ਼ਨਰੀਜ਼ ਨੂੰ ਕੀਤਾ ਗਿਆ ਅਗਵਾ
ਟਰੂਡੋ 26 ਅਕਤੂਬਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਕਰਨਗੇ ਖੁਲਾਸਾ
ਫਾਰਮ ਲੋਡਰ ਆਪਰੇਟ ਕਰਦੀ 13 ਸਾਲਾ ਬੱਚੀ ਦੀ ਖੱਡ ਵਿੱਚ ਡਿੱਗਣ ਕਾਰਨ ਮੌਤ
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਆਰਮੀ ਕਮਾਂਡਰ ਦੀ ਫੌਜ ਦੇ ਸਰਬਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਟਲੀ
ਨਵੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਲਈ ਆਪਣੀਆਂ ਸਰਹੱਦਾਂ ਖੋਲ੍ਹੇਗਾ ਅਮਰੀਕਾ