Welcome to Canadian Punjabi Post
Follow us on

21

October 2021
 
ਮਨੋਰੰਜਨ

ਡਿਜੀਟਲ ਪਲੇਟਫਾਰਮ ਉੱਤੇ ਦਿੱਸਣਗੇ ਵਰੁਣ

September 17, 2021 09:54 AM

ਮੌਜੂਦਾ ਦੌਰ ਵਿੱਚ ਡਿਜੀਟਲ ਪਲੇਟਫਾਰਮ ਦੀ ਵਧਦੀ ਲੋਕਪ੍ਰਿਅਤਾ ਦੇ ਕਾਰਨ ਸਿਨੇਮਾ ਦੇ ਸੁਪਰ ਸਟਾਰ ਕਾਫੀ ਆਕਰਸ਼ਿਤ ਹਨ। ਅਜੈ ਦੇਵਗਨ, ਸ਼ਾਹਿਦ ਕਪੂਰ ਅਤੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਦੇ ਬਾਅਦ ਅਭਿਨੇਤਾ ਵਰੁਣ ਧਵਨ ਵੀ ਡਿਜੀਟਲ ਪਲੇਟਫਾਰਮ ਉੱਤੇ ਕੰਮ ਕਰਨ ਲਈ ਤਿਆਰ ਹਨ।
ਖਬਰਾਂ ਹਨ ਕਿ ਵਰੁਣ ਪ੍ਰਿਅੰਕਾ ਚੋਪੜਾ ਦੀ ਫਿਲਮ ਅਮਰੀਕੀ ਵੈੱਬ ਸੀਰੀਜ਼ ‘ਸਿਟਾਡੇਲ’ ਦੀ ਸਪਿਨ ਆਫ ਵੈੱਬ ਸੀਰੀਜ਼ ਨਾਲ ਡਿਜੀਟਲ ਪਲੇਟਫਾਰਮ ਉੱਤੇ ਡੈਬਿਊ ਕਰਨਗੇ। ਸੂਤਰਾਂ ਮੁਤਾਬਕ ਐਕਸ਼ਨ ਐਡਵੈਂਚਰ ਵੈੱਬ ਸੀਰੀਜ਼ ‘ਸਿਟਾਡੇਲ’ ਦੇ ਨਿਰਮਾਤਾ ਮੂਲ ਸੀਰੀਜ਼ ਦੇ ਨਾਲ ਭਾਰਤ, ਇਟਲੀ ਤੇ ਮੈਕਸੀਕੋ ਦੇ ਸਥਾਨਕ ਕਲਾਕਾਰਾਂ ਨਾਲ ਹੋਰ ਭਾਸ਼ਾ ਵਿੱਚ ਇਸ ਦੀ ਸਪਿਨ ਆਫ ਸੀਰੀਜ਼ ਬਣਾਉਣਗੇ। ਇਸ ਵਿੱਚ ਭਾਰਤ ਵਿੱਚ ਬਣਨ ਵਾਲੀ ਸੀਰੀਜ਼ ਨੂੰ ਵੈੱਬ ਸੀਰੀਜ਼ ‘ਦ ਫੈਮਿਲੀਮੈਨ’ ਦੇ ਡਾਇਰੈਕਟਰ ਰਾਜ ਐਂਡ ਡੀ ਕੇ ਨਿਰਦੇਸ਼ਤ ਕਰਨਗੇ। ਕਲਾਕਾਰਾਂ ਵਿੱਚ ਹਾਲੇ ਵਰੁਣ ਦਾ ਨਾਂਅ ਹੀ ਤੈਅ ਹੋਇਆ ਹੈ। ਮੂਲ ‘ਸਿਟਾਡੇਲ’ ਸੀਰੀਜ਼ ਦੀ ਸ਼ੂਟਿੰਗ ਲੰਡਨ ਵਿੱਚ ਹੋ ਰਹੀ ਹੈ। ਇਸ ਨੂੰ ਅਗਲੇ ਜਨਵਰੀ ਵਿੱਚ ਰਿਲੀਜ਼ ਕੀਤੇ ਜਾਣ ਦੀ ਯੋਜਨਾ ਹੈ। ਦੂਸਰੇ ਪਾਸੇ ਵਰੁਣ ਅਗਲੇ ਦਿਨਾਂ ਵਿੱਚ ‘ਜੁਗ ਜੁਗ ਜੀਓ’ ਫਿਲਮ ਵਿੱਚ ਨਜ਼ਰ ਆਉਣਗੇ।

 
Have something to say? Post your comment