Welcome to Canadian Punjabi Post
Follow us on

21

October 2021
 
ਪੰਜਾਬ

ਪੇ੍ਰਮੀ ਜੋੜੇ ਵੱਲੋਂ ਖ਼ੁਦਕੁਸ਼ੀ ਪਿੱਛੋਂ ਖੇਤਾਂ ਵਿੱਚੋਂ ਲਾਸ਼ਾਂ ਮਿਲੀਆਂ

September 16, 2021 10:14 PM

ਮੁਕਤਸਰ ਸਾਹਿਬ, 16 ਸਤੰਬਰ (ਪੋਸਟ ਬਿਊਰੋ)- ਇਸ ਹਲਕੇ ਦੇ ਪਿੰਡ ਭੂੰਦੜ ਨੇੜੇ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਉਤੇ ਖੇਤਾਂ ਵਿੱਚ ਇੱਕ ਨੌਜਵਾਨ ਮੁੰਡੇ-ਕੁੜੀ ਦੀਆਂ ਭੇਤਭਰੀ ਹਾਲਤ ਵਿੱਚ ਲਾਸ਼ਾਂ ਮਿਲੀਆਂ ਹਨ।
ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸਵੇਰੇ ਪਿੰਡ ਦੇ ਇੱਕ ਵਿਅਕਤੀ ਨੇ ਫ਼ੋਨ ਕੀਤਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਇੱਕ ਨੌਜਵਾਨ ਕੁੜੀ-ਮੁੰਡੇ ਦੀ ਲਾਸ਼ ਪਈ ਹੈ ਅਤੇ ਕੋਲ ਕੀਟਨਾਸ਼ਕ ਦਵਾਈ ਦੀ ਬੋਤਲ ਪਈ ਹੈ, ਜਿਸ ਉੱਤੇ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਕੋਟਭਾਈ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਜਾਪਦਾ ਹੈ, ਬਾਕੀ ਪੁਲਸ ਦੀ ਜਾਂਚ ਤੋਂ ਬਾਅਦ ਪਤਾ ਚੱਲੇਗਾ। ਥਾਣਾ ਮੁੱਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਦੇ ਨੇੜੇ ਮੋਟਰਸਾਈਕਲ ਵੀ ਮਿਲਿਆ ਹੈ।ਮੁੰਡੇ ਦੀ ਪਛਾਣ ਲੰਗੇਆਣਾ ਜ਼ਿਲ੍ਹਾ ਮੋਗਾ ਦੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ, ਪਰ ਕੁੜੀ ਦੀ ਪਛਾਣ ਨਹੀਂ ਹੋ ਸਕੀ। ਇਹ ਵੀ ਦੱਸਿਆ ਗਿਆ ਹੈ ਕਿ ਕੁੜੀ ਵਿਆਹੀ ਹੋਈ ਸੀ ਤੇ ਮੁੰਡਾ ਕੁਆਰਾ ਸੀ। ਉਨ੍ਹਾਂ ਕਿਹਾ ਕਿ ਮੁੰਡੇ ਦੇ ਪਰਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਾਂਗਰਸੀ ਵਿਧਾਇਕ ਨੇ ਜਗਰਾਤੇ ਵਿੱਚ ਨੌਜਵਾਨ ਨੂੰ ਸ਼ਰੇਆਮ ਥੱਪੜ ਮਾਰੇ, ਵੀਡੀਓ ਵਾਇਰਲ
ਕੈਪਟਨ ਦੇ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਕਾਂਗਰਸ ਦੇ ਆਗੂ ਭੜਕੇ
ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾਉਣ ਦੇ ਆਪਣੇ ਫ਼ੈਸਲੇ ਨੂੰ ਅਟਲ ਆਖਿਆ
ਗੰਨ ਪੁਆਇੰਟ ਉਤੇ ਜਿਊਲਰ ਦੀ ਦੁਕਾਨ ਵਿੱਚੋਂ 10 ਲੱਖ ਦੀ ਲੁੱਟ
ਇੱਕ ਖਾਲਿਸਤਾਨੀ ਖਾੜਕੂ ਦੀ ਗ਼੍ਰਿਫ਼ਤਾਰੀ ਨਾਲ ਕੌਮਾਂਤਰੀ ਸੰਗਠਨ ਦਾ ਭੇਦ ਖੁੱਲ੍ਹਾ
ਜ਼ਿਲ੍ਹਾ ਅਟਾਰਨੀ ਦੀ ਰਾਏ ਬਿਨਾਂ ਐਸ ਸੀ,ਐਸ ਟੀ ਐਕਟ ਵਾਲੇ ਕੇਸ ਦਰਜ ਨਾ ਕਰੋ: ਹਾਈ ਕੋਰਟ
ਸਿੰਘੂ ਬਾਰਡਰ ਉੱਤੇ ਕਤਲ ਕਰਨ ਵਾਲਾ ਸਰਬਜੀਤ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਨਿਹੰਗ ਬਣਿਐ
ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਦੋ ਸਾਲਾਂ ਬਾਅਦ ਫਿਰ ਸ਼ੁਰੂ
ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ
ਝੋਨੇ ਦੀ ਖਰੀਦ ਅਤੇ ਚੁਕਾਈਂ ਵਿਚ ਭ੍ਰਿ਼ਸ਼ਟਾਚਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਆਸ਼ੂ